HOME » NEWS » Life

ਸਵੇਰ ਦੀਆਂ ਇਹ ਪੰਜ ਗਲਤੀਆਂ ਤੁਹਾਨੂੰ ਬਣਾ ਸਕਦੀਆਂ ਹਨ ਬਿਮਾਰ, ਸਿਹਤਮੰਦ ਰਹਿਣਾ ਹੈ ਤਾਂ ਬਦਲ ਦੇਵੋ ਇਹ ਆਦਤਾਂ

News18 Punjabi | Trending Desk
Updated: June 30, 2021, 8:21 PM IST
share image
ਸਵੇਰ ਦੀਆਂ ਇਹ ਪੰਜ ਗਲਤੀਆਂ ਤੁਹਾਨੂੰ ਬਣਾ ਸਕਦੀਆਂ ਹਨ ਬਿਮਾਰ, ਸਿਹਤਮੰਦ ਰਹਿਣਾ ਹੈ ਤਾਂ ਬਦਲ ਦੇਵੋ ਇਹ ਆਦਤਾਂ

  • Share this:
  • Facebook share img
  • Twitter share img
  • Linkedin share img
Morning Habits That Can Effect Your Health : ਕਿਹਾ ਜਾਦਾਂ ਹੈ ਕਿ ਇਨਸਾਨ ਦੇ ਦਿਨ ਦੀ ਸੁਰੂਆਤ ਜਿੰਨੀ ਚੰਗੀ ਹੁੰਦੀ ਹੈ ਤਾਂ ਉਸਦਾ ਪੂਰਾ ਦਿਨ ਵੀ ਚੰਗਾ ਜਾਦਾਂ ਹੈ । ਪਰ ਜੇਕਰ ਤੁਸੀਂ ਸਵੇਰੇ ਬਿਸਤਰ ਦੇਰ ਨਾਲ਼ ਛੱਡਦੇ ਹੋ ਜਾਂ ਉੱਠਦੇ ਸਾਰ ਹੀ ਮੋਬਾਇਲ ਦੇਖਣ ਲੱਗ ਜਾਂਦੇ ਹੋ ਤਾਂ ਹੋ ਸਕਦਾ ਹੈ ਕਿ ਇਹਨਾਂ ਆਦਤਾਂ ਦਾ ਅਸਰ ਤੁਹਾਡੀ ਸਿਹਤ ਤੇ ਪਵੇ ਤੇ ਤੁਸੀਂ ਅਣਜਾਣੇ ਵਿੱਚ ਹੀ ਬਿਮਾਰ ਰਹਿਣ ਲੱਗ ਜਾਵੋ । ਦੱਸ ਦਈਏ ਕਿ ਇਹਨਾਂ ਆਦਤਾਂ ਦੇ ਕਾਰਨ ਤੁਸੀਂ ਪੂਰਾ ਦਿਨ ਥੱਕਿਆ ਹੋਇਆ ਮਹਿਸੂਸ ਕਰਦੇ ਹੋ ਤੇ ਫ੍ਰੈਸ਼ ਫੀਲ ਨਹੀਂ ਕਰ ਪਾਉਦੇ । ਆਓ ਜਾਣਦੇ ਹਾਂ ਸਾਡੀ ਕਿਹੜੀਆਂ ਉਹ ਆਦਤਾਂ ਹਨ ਜੋ ਸਾਨੂੰ ਬਿਮਾਰ ਬਣਾ ਸਕਦੀਆਂ ਹਨ-

ਸਵੇਰ ਦੀਆਂ ਇਹਨਾਂ ਆਦਤਾਂ ਨੂੰ ਤੁਰੰਤ ਬਦਲੋ

ਘੰਟਿਆਂ ਬੱਧੀ ਬਿਸਤਰੇ ਤੇ ਪਏ ਰਹਿਣਾ
ਸਵੇਰੇ ਨੀਂਦ ਖੁਲਣ ਤੋਂ ਬਾਅਦ ਜਿੰਨੀ ਜਲ਼ਦੀ ਹੋਣ ਸਕੇ ਬਿਸਤਰ ਛੱਡ ਦੇਣਾ ਚਾਹੀਦਾ ਹੈ ਪਰ ਕਈ ਲੋਕ ਅੱਖਾਂ ਬੰਦ ਕਰਕੇ ਬਿਸਤਰੇ ਤੇ ਪਏ ਰਹਿੰਦੇ ਹਨ । ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਸੀਂ ਦਿਨਭਰ ਖੁਦ ਨੂੰ ਥੱਕਿਆ ਹੋਇਆ ਮਹਿਸੂਸ ਕਰੋਗੇ । ਅਜਿਹੇ ਚ ਬਿਹਤਰ ਹੈ ਕਿ ਤੁਸੀਂ ਸਵੇਰੇ ਉਠੋ ਤੇ ਉੱਠ ਕੇ 1 ਘੰਟਾ ਯੋਗਾ ਜਾਂ ਪ੍ਰਾਣਾਯਾਮ ਕਰੋ। ਇਹ ਸਿਹਤ ਲਈ ਲਾਭਦਾਇਕ ਹੁੰਦਾ ਹੈ ।

ਜਲ਼ਦੀ ਕਰੋ ਬ੍ਰੇਕ-ਫਾਸਟ
ਕਦੇ ਵੀ ਨਾਸ਼ਤਾ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ।ਹੈਲ਼ਦੀ ਨਾਸ਼ਤਾ ਦਿਨਭਰ ਤੁਹਾਨੂੰ ਉਰਜਾ ਦਿੰਦਾ ਹੈ ।ਜੇਕਰ ਤੁਸੀਂ ਨਾਸ਼ਤਾ ਨਹੀਂ ਕਰਦੇ ਹੋ ਤਾਂ ਇਸ ਨਾਲ਼ ਤੁਹਾਡੀ ਇਮਿਊਨਟੀ ਘਟ ਸਕਦੀ ਹੈ ਤੇ ਤੁਸੀਂ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ ।

ਚਾਹ ਜਾਂ ਕਾੱਫੀ ਦਾ ਸੇਵਨ ਕਰਨਾ

ਸਵੇਰੇ ਉੱਠ ਕੇ ਚਾਹ ਜਾਂ ਕਾੱਫੀ ਦਾ ਸੇਵਨ ਕਰਨਾ ਸਿਹਤ ਲਈ ਨੁਕਸਾਨਦਾਇਕ ਹੈ ।ਆਯੁਰਵੇਦ ਤੇ ਮੈਡੀਕਲ਼ ਦੋਨੋ ਹੀ ਇਸ ਨੂੰ ਸਹੀ ਨਹੀਂ ਮੰਨਦੇ । ਅਜਿਹਾ ਕਰਨ ਨਾਲ਼ ਪੇਟ ਵਿੱਚ ਗੈਸ ਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ।

ਯੋਗ ਨਾ ਕਰਨਾ

ਸਵੇਰੇ ਉੱਠ ਕੇ ਕਸਰਤ ਕਰਨਾ ਬਹੁਤ ਜਰੂਰੀ ਹੈ । ਇਸ ਨਾਲ਼ ਨਾ ਸਿਰਫ਼ ਤੁਸੀਂ ਐਕਟਿਵ ਰਹਿੰਦੇ ਹੋ ਬਲਕਿ ਤੁਹਾਡੇ ਮਸਲ, ਬਾੱਨਸ ਤੇ ਸਰੀਰ ਜੇ ਕਈ ਅੰਗ ਮਜ਼ਬੂਤ ਹੁੰਦੇ ਹਨ । ਕਈ ਗੰਭੀਰ ਬਿਮਾਰੀਆਂ ਇਸ ਨਾਲ਼ ਦੂਰ ਰਹਿੰਦੀਆਂ ਹਨ । ਇਹ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਠੀਕ ਕਰਦਾ ਹੈ ।

ਅਨ-ਹੈਲ਼ਦੀ ਬ੍ਰੇਕਫਾਸਟ ਕਰਨਾ
ਤੰਦਰੁਸਤ ਸਰੀਰ ਲਈ ਤੰਦਰੁਸਤ ਭੋਜਨ ਜਰੂਰੀ ਹੈ । ਨਾਸ਼ਤਾ ਭਾਰਾ ਹੋਣਾ ਚਾਹੀਦਾ ਹੈ । ਬ੍ਰੇਕਫਾਸਟ ਵਿੱਚ ਦਲ਼ੀਆ, ਡ੍ਰਾਈਫਰੂਟਸ, ਫਲਾਂ ਦਾ ਰਸ, ਸਪਰਾਊਟਸ , ਰੋਟੀ ਤੇ ਹਰੀ ਸਬਜੀ ਆਦਿ ਦਾ ਸੇਵਨ ਕਰੋ। ਅਜਿਹਾ ਕਰਨ ਨਾਲ਼ ਤੁਸੀਂ ਦਿਨਭਰ ਐਕਟਿਵ ਰਹੋਗੇ ।

(Disclaimer- ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀਆਂਆਮ ਗਿਆਨ ਤੇ ਆਧਾਰਿਤ ਹਨ , ਨਿਊਜ਼-18 ਇਹਨਾਂ ਦੀ ਪੁਸ਼ਟੀ ਨਹੀਂ ਕਰਦਾ । ਇਹਨਾਂ ਨੂੰ ਅਪਣਾਉਣ ਤੋਂ ਪਹਿਲਾਂ ਸੰਬੰਧਿਤ ਮਾਹਿਰ ਨਾਲ਼ ਸੰਪਰਕ ਕਰੋ )
Published by: Anuradha Shukla
First published: June 30, 2021, 8:21 PM IST
ਹੋਰ ਪੜ੍ਹੋ
ਅਗਲੀ ਖ਼ਬਰ