HOME » NEWS » Life

ਸਾਵਧਾਨ! ਤੁਸੀਂ ਪਾਲਤੂ ਕੁੱਤੇ ਦੇ ਚੱਟਣ ਨਾਲ ਵੀ ਮਰ ਸਕਦੇ ਹੋ

News18 Punjab
Updated: November 26, 2019, 3:39 PM IST
ਸਾਵਧਾਨ! ਤੁਸੀਂ ਪਾਲਤੂ ਕੁੱਤੇ ਦੇ ਚੱਟਣ ਨਾਲ ਵੀ ਮਰ ਸਕਦੇ ਹੋ
ਸਾਵਧਾਨ! ਤੁਸੀਂ ਪਾਲਤੂ ਕੁੱਤੇ ਦੇ ਚੱਟਣ ਨਾਲ ਵੀ ਮਰ ਸਕਦੇ ਹੋ

ਪਾਲਤੂ ਜਾਨਵਰਾਂ ਦੀ ਰਾਲ ਵਿੱਚ ਕੈਪਨੋਸੀਟੋਫਾਗਾ ਕੈਨਿਮੋਰਸ ਨਾਮ ਦਾ ਬੈਕਟੀਰੀਆ ਹੁੰਦਾ ਹੈ। ਇਹ ਬੈਕਟਰੀਆ ਤੁਹਾਡੇ ਲਈ ਖ਼ਤਰਨਾਕ ਹੋ ਸਕਦੇ ਹਨ।

  • Share this:
ਕੀ ਤੁਹਾਡੇ ਘਰ ਵਿਚ ਵੀ ਪਾਲਤੂ ਜਾਨਵਰ (Pet Animal) ਹੈ ਅਤੇ ਉਹ ਲਾਡ ਵਿਚ ਤੁਹਾਨੂੰ ਚੱਟਦਾ ਹੈ? ਜੇਕਰ ਅਜਿਹਾ ਹੈ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਕਿਉਂਕਿ ਇਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਪਾਲਤੂ ਕੁੱਤੇ ਜਾਂ ਬਿੱਲੀ (Pet Dogs and Cat Saliva) ਦੀ ਜੀਭ ਉਤੇ ਪਾਇਆ ਜਾਣ ਵਾਲਾ ਬੈਕਟੀਰੀਆ ਤੁਹਾਡੇ ਲਈ ਘਾਤਕ ਹੋ ਸਕਦਾ ਹੈ। ਇਹ ਖੁਲਾਸਾ ਜਰਮਨੀ ਵਿਚ ਡਾਕਟਰਾਂ ਦੀ ਟੀਮ ਨੇ ਕੀਤਾ ਹੈ।

ਬ੍ਰਿਟੇਨ ਦੇ ਅਖਬਾਰ ਡੇਲੀ ਮੇਲ ਦੀ ਇਕ ਰਿਪੋਰਟ ਦੇ ਅਨੁਸਾਰ ਜਰਮਨੀ ਤੋਂ ਪ੍ਰਕਾਸ਼ਤ ਹੋਣ ਵਾਲੇ ਇੱਕ ਮੈਡੀਕਲ ਜਰਨਲ ਵਿੱਚ ਇਹ ਰਿਪੋਰਟ ਪ੍ਰਕਾਸ਼ਤ ਕੀਤੀ ਗਈ। ਇਸ ਦੇ ਅਨੁਸਾਰ, ਪਾਲਤੂ ਜਾਨਵਰਾਂ ਦੀ ਰਾਲ ਵਿੱਚ ਕੈਪਨੋਸੀਟੋਫਾਗਾ ਕੈਨਿਮੋਰਸ ਨਾਮ ਦਾ ਬੈਕਟੀਰੀਆ ਹੁੰਦਾ ਹੈ। ਇਹ ਬੈਕਟਰੀਆ ਤੁਹਾਡੇ ਲਈ ਖ਼ਤਰਨਾਕ ਹੋ ਸਕਦੇ ਹਨ। ਆਮ ਤੌਰ 'ਤੇ, ਇਹ ਜੀਵਾਣੂ ਜਾਨਵਰ ਦੇ ਕੱਟਣ ਨਾਲ ਤੁਹਾਡੇ ਸਰੀਰ ਵਿਚ ਦਾਖਲ ਹੁੰਦੇ ਹਨ, ਡਾਕਟਰਾਂ ਦੀ ਮੰਨੀਏ ਤਾਂ ਇਹ ਜੀਵਾਣੂ ਚੱਟਣ ਨਾਲ ਵੀ ਪੀੜਤ ਨੂੰ ਆਪਣੀ ਚਪੇਟ ਵਿਚ ਲੈ ਸਕਦੇ ਹਨ।

Loading...
ਪਾਲਤੂ ਕੁੱਤੇ ਦੇ ਚੱਟਣ ਨਾਲ ਵਿਅਕਤੀ ਦੇ ਚਿਹਰੇ ਉਤੇ ਸਭ ਤੋਂ ਪਹਿਲਾਂ ਦਾਗ ਹੋਏ
ਜਰਮਨੀ ਵਿੱਚ, ਇੱਕ 63 ਸਾਲਾ ਵਿਅਕਤੀ ਨੂੰ ਉਸਦੇ ਪਾਲਤੂ ਕੁੱਤੇ ਨੇ ਚੱਟ ਲਿਆ। ਜਿਸ ਕਾਰਨ ਉਸ ਦੇ ਸਾਰੇ ਸਰੀਰ ਵਿੱਚ ਇਨਫੈਕਸ਼ਨ ਫੈਲ ਗਈ। ਪੀੜਤ ਵਿਅਕਤੀ ਨੂੰ ਗੈਂਗਰੀਨ, ਨਮੂਨੀਆ ਦੇ ਨਾਲ 106 ਡਿਗਰੀ ਬੁਖਾਰ ਸੀ। ਹਸਪਤਾਲ ਵਿਚ ਦੋ ਹਫ਼ਤਿਆਂ ਤਕ ਸੰਘਰਸ਼ ਕਰਨ ਤੋਂ ਬਾਅਦ ਆਦਮੀ ਦੀ ਮੌਤ ਹੋ ਗਈ।

ਕੁੱਤੇ ਦੇ ਚੱਟਣ ਤੋਂ ਬਾਅਦ ਸਭ ਤੋਂ ਪਹਿਲਾਂ ਵਿਅਕਤੀ ਦੇ ਚਿਹਰੇ ਉਤੇ ਦਾਗ ਹੋ ਗਏ। ਫਿਰ ਇਨਫੈਕਸ਼ਨ ਉਸਦੀਆਂ ਨਾੜੀਆਂ ਰਾਹੀਂ ਲੱਤਾਂ ਤੱਕ ਫੈਲ ਗਈ। ਇਸ ਤੋਂ ਬਾਅਦ ਇਸ ਨੇ ਕਿਡਨੀ ਅਤੇ ਜਿਗਰ ਨੂੰ ਵੀ ਘੇਰ ਲਿਆ। ਬੈਕਟੀਰੀਆ ਦੇ ਪ੍ਰਭਾਵ ਦੇ ਕਾਰਨ, ਖੂਨ ਦੇ ਸੈੱਲਾਂ ਵਿੱਚ ਖੂਨ ਜੰਮ ਗਿਆ। ਇਸ ਨਾਲ ਪੀੜਤ ਦੀ ਚਮੜੀ ਵਿਚ ਸੜਨ ਪੈਦਾ ਹੋ ਗਈ।

ਅੰਤ ਵਿੱਚ, ਇਸ ਵਿਅਕਤੀ ਦੀ ਦਿਲ ਦੀ ਗਤੀ ਰੁਕ ਜਾਣ ਕਰਕੇ ਮੌਤ ਹੋ ਗਈ।


ਡਾਕਟਰਾਂ ਦੇ ਅਨੁਸਾਰ, ਆਮ ਤੌਰ 'ਤੇ ਇਹ ਬੈਕਟੀਰੀਆ ਸਿਰਫ ਕਮਜ਼ੋਰ ਇਮਊਨਿਟੀ ਵਾਲ ਵਾਲੇ ਲੋਕਾਂ ਨੂੰ ਉਤੇ ਕਰਦਾ ਹੈ, ਪਰ ਇਸ ਕੇਸ ਤੋਂ ਬਾਅਦ, ਇਹ ਸਾਬਤ ਹੋਇਆ ਹੈ ਕਿ ਇਹ ਕਿਸੇ ਨੂੰ ਵੀ ਫੜ ਸਕਦਾ ਹੈ। ਉਹ ਕਹਿੰਦੇ ਹਨ ਕਿ ਜੇ ਕਿਸੇ ਨੂੰ ਪਾਲਤੂ ਜਾਨਵਰਾਂ ਵਾਲੇ ਘਰਾਂ ਵਿੱਚ ਬੁਖਾਰ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ।
First published: November 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...