HOME » NEWS » Life

ਸਮਾਰਟ ਟੀਵੀ ਹੈੱਕ ਕਰ ਕੇ ਬਣਾਇਆ ਬੈੱਡ-ਰੂਮ ਦੇ ਨਿੱਜੀ ਪਲਾਂ ਦਾ ਵੀਡੀਓ, ਇੰਟਰਨੈੱਟ ਤੇ ਕੀਤਾ ਅੱਪਲੋਡ

News18 Punjab
Updated: July 8, 2019, 5:23 PM IST
ਸਮਾਰਟ ਟੀਵੀ ਹੈੱਕ ਕਰ ਕੇ ਬਣਾਇਆ ਬੈੱਡ-ਰੂਮ ਦੇ ਨਿੱਜੀ ਪਲਾਂ ਦਾ ਵੀਡੀਓ, ਇੰਟਰਨੈੱਟ ਤੇ ਕੀਤਾ ਅੱਪਲੋਡ
News18 Punjab
Updated: July 8, 2019, 5:23 PM IST
ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਪਿਛਲੇ ਦੋ ਦਿਨਾਂ ਚ ਸਮਾਰਟ ਟੀਵੀ ਹੈਕ ਹੋਣ ਦੇ ਦੋ ਮਾਮਲੇ ਸਾਹਮਣੇ ਆਏ ਹਨ। ਹੈਕਰ ਨੇ ਟੀ ਵੀ ਹੈਕ ਕਰ ਕੇ ਬੈੱਡਰੂਮ ਦੇ ਨਿੱਜੀ ਪਲਾਂ ਨੂੰ ਰਿਕਾਰਡ ਕਰਕੇ ਇੰਟਰਨੈੱਟ ਤੇ ਅਪਲੋਡ ਕਰ ਦਿੱਤਾ। ਇਸ ਜੋੜੇ ਨੂੰ ਉਦੋਂ ਇਸ ਮਾਮਲੇ ਦਾ ਪਤਾ ਲੱਗਾ ਜਦੋਂ ਉਨ੍ਹਾਂ ਨੇ ਵੀਡਿਓ ਇੰਟਰਨੇਟ ਤੇ ਵੇਖਿਆ। ਇਸਤੋਂ ਬਾਅਦ ਸਾਈਬਰ ਮਾਹਿਰਾਂ ਦੀ ਮਦਦ ਨਾਲ ਇਸ ਵੀਡਿਓ ਨੂੰ ਇੰਟਰਨੈੱਟ ਤੋਂ ਡਿਲੀਟ ਕਰਵਾਇਆ।

ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਬਹੁਤ ਡਰਿਆ ਹੋਇਆ ਹੈ। ਪੁਲਿਸ ਕੋਲ ਕੋਈ ਵੀ ਸ਼ਿਕਾਇਤ ਨਹੀਂ ਪਹੁੰਚੀ ਹੈ। ਲੋੱਕਾਂ ਨੇ ਸਮਾਰਟ ਟੀ ਵੀ ਨੂੰ ਆਪਣੇ ਬੈੱਡਰੂਮ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

Loading...
ਐਦਾਂ ਹੈਕ ਹੁੰਦੇ ਨੇ ਸਮਾਰਟ ਟੀ ਵੀ
ਹਰ ਉਹ ਮਸ਼ੀਨ ਜਿਸ ਤੇ ਇੰਟਰਨੈੱਟ ਚੱਲਿਆ ਜਾਂਦਾ ਹੈ ਉਹ ਆਸਾਨੀ ਨਾਲ ਹੈਕ ਹੁੰਦੀ ਹੈ। ਜੇ ਤੁਸੀਂ ਟੀ ਵੀ ਤੇ ਕੋਈ ਐਪ ਡਾਊਨਲੋਡ ਕੀਤਾ ਹੋਇਆ ਹੋਵੇ ਤਾਂ ਉਸਦਾ ਐਕਸੈਸ ਵੀ ਹੈਕਰ ਕੋਲ ਪਹੁੰਚ ਜਾਂਦਾ ਹੈ। ਇੰਟਰਨੇਟ ਕਰਕੇ ਹੈਕਰ ਆਸਾਨੀ ਨਾਲ ਸਮਾਰਟ ਟੀ ਵੀ ਕੁਨੈਕਟ ਕਰ ਲੈਂਦੇ ਨੇ ਤੇ ਫ਼ਰੰਟ ਕੈਮਰੇ ਜ਼ਰੀਏ ਵੀਡਿਓ ਤੇ ਫੋਟੋ ਲੈ ਲੈਂਦੇ ਹਨ।

  • ਸੈਟਿੰਗ ਤੇ ਜਾ ਕੇ ਮਾਈਕਰੋਫ਼ੋਨ ਤੇ ਜਾ ਕੇ 'ਆਲਵੇਜ਼ ਆਨ' ਦੀ ਆਪਸ਼ਨ ਨੂੰ ਬੰਦ ਕਰ ਦੋ।

  • ਅਪਡੇਟ ਦੀ ਆਪਸ਼ਨ ਨੂੰ ਨਜ਼ਰ ਅੰਦਾਜ਼ ਨਾ ਕਰੋ ਤੇ ਅੱਪਡੇਟ ਕਰਦੇ ਰਹੋ।

  • ਸਮਾਰਟ ਟੀ ਵੀ ਤੇ ਗੈਰ ਜ਼ਰੂਰੀ ਐਪ ਨਾ ਇੰਸਟਾਲ ਕਰੋ।

  • ਸਮਾਰਟ ਟੀ ਵੀ ਨੂੰ ਕਿਸੇ ਓਪਨ ਵਾਈ ਫ਼ਾਈ ਨਾਲ ਕੁਨੈਕਟ ਨਾ ਕਰੋ। स्मार्ट टीवी को किसी ओपन वाईफाई से कनेक्ट न करें. सिक्योर कनेक्शन का ही यूज करें

First published: July 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...