HOME » NEWS » Life

ਬੇਜੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 2.7 ਬਿਲੀਅਨ ਡਾਲਰ

News18 Punjabi | Trending Desk
Updated: June 16, 2021, 4:17 PM IST
share image
ਬੇਜੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 2.7 ਬਿਲੀਅਨ ਡਾਲਰ
ਬੇਜੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 2.7 ਬਿਲੀਅਨ ਡਾਲਰ

  • Share this:
  • Facebook share img
  • Twitter share img
  • Linkedin share img
ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਮੇਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜ਼ੀ ਸਕਾਟ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਸਨੇ 2.7 ਬਿਲੀਅਨ ਡਾਲਰ (ਲਗਭਗ 19,788 ਕਰੋੜ ਰੁਪਏ) ਦਾਨ ਕੀਤੇ ਹਨ। ਉਸਨੇ 2019 ਵਿੱਚ ਬੇਜੋਸ ਨੂੰ ਤਲਾਕ ਦਿੱਤਾ ਸੀ ਤੇ ਅਮੇਜ਼ਨ ਦੀ ਉਸਦੇ ਹਿੱਸੇ ਵਿੱਚ 4% ਹਿੱਸੇਦਾਰੀ ਸੀ। ਇਹ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਸੀ। ਮੈਕੈਂਜ਼ੀ ਇਸ ਸਮੇਂ ਦੁਨੀਆ ਦੀ ਚੌਥੀ ਸਭ ਤੋਂ ਅਮੀਰ ਔਰਤ ਹੈ ਜਿਸ ਦੀ ਕੁਲ ਜਾਇਦਾਦ 59.5 ਅਰਬ ਡਾਲਰ ਹੈ।

ਮੈਕੈਂਜ਼ੀ ਸਕਾਟ ਨੇ ਇਕ ਬਲਾਗ ਪੋਸਟ ਵਿਚ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਪੈਸਾ ਦੇਣਾ ਚਾਹੁੰਦੀ ਹੈ ਜੋ ਵੰਚਿਤ ਹਨ। ਉਸ ਨੇ ਨਸਲੀ ਵਿਤਕਰੇ ਨੂੰ ਦੂਰ ਕਰਨ ਲਈ ਆਰਟਸ ਤੇ ਸਿੱਖਿਆ ਦੇ ਕੰਮ ਵਿੱਚ ਲੱਗੀਆਂ 286 ਸੰਸਥਾਵਾਂ ਦੀ ਚੋਣ ਕੀਤੀ ਹੈ। ਇਸ ਤੋਂ ਪਹਿਲਾਂ ਦਸੰਬਰ ਵਿੱਚ, ਉਸ ਨੇ 4 ਬਿਲੀਅਨ ਡਾਲਰ ਤੋਂ ਵੱਧ ਦਾਨ ਕੀਤਾ ਸੀ। ਏਨੀ ਵੱਡੀ ਰਕਮ ਦਾਨ ਕਰਨ ਦੇ ਬਾਵਜੂਦ, ਉਹ ਅਜੇ ਵੀ ਦੁਨੀਆ ਦੀ 22ਵੀਂ ਅਮੀਰ ਸ਼ਖਸ ਹੈ। ਫੋਰਬਸ ਦੇ ਅਨੁਸਾਰ, ਉਸ ਦੀ ਕੁਲ ਜਾਇਦਾਦ 59.5 ਬਿਲੀਅਨ ਡਾਲਰ ਹੈ।

ਮੈਕੈਂਜ਼ੀ ਨੂੰ ਦੁਨੀਆ ਦੀ ਸਭ ਤੋਂ ਅਮੀਰ ਔਰਤ ਬਣਨ ਦਾ ਮੌਕਾ ਤਲਾਕ ਤੋਂ ਬਾਅਦ ਮਿਲਿਆ। ਦਰਅਸਲ, ਵਾਸ਼ਿੰਗਟਨ ਦੇ ਕਾਨੂੰਨ ਅਨੁਸਾਰ ਵਿਆਹ ਤੋਂ ਬਾਅਦ ਹਾਸਲ ਕੀਤੀ ਜਾਇਦਾਦ ਨੂੰ ਤਲਾਕ ਦੇ ਸਮੇਂ ਪਤੀ-ਪਤਨੀ ਵਿਚ ਬਰਾਬਰ ਵੰਡਿਆ ਜਾਂਦਾ ਹੈ, ਜੇ ਇਹ ਗੱਲ ਹੁੰਦੀ ਤਾਂ ਮੈਕਿੰਸੀ ਵਿਸ਼ਵ ਦੀ ਸਭ ਤੋਂ ਅਮੀਰ ਔਰਤ ਬਣ ਸਕਦੀ ਸੀ, ਜਦੋਂਕਿ ਬੇਜੋਸ ਪਹਿਲੇ ਤੋਂ ਖਿਸਕ ਕੇ ਚੌਥੇ ਨੰਬਰ 'ਤੇ ਆ ਜਾਂਦੇ ਪਰ ਮੈਕੈਂਜ਼ੀ ਨੇ ਅਜਿਹਾ ਨਹੀਂ ਕੀਤਾ।
2019 ਵਿੱਚ ਮੈਕੈਂਜ਼ੀ ਨੇ Giving Pledge ਉੱਤੇ ਦਸਤਖਤ ਕੀਤੇ ਸਨ। ਇਸ ਦਾ ਅਰਥ ਹੈ ਕਿ ਉਹ ਆਪਣੀ ਬਹੁਤੀ ਦੌਲਤ ਦਾਨ ਵਿੱਚ ਦੇਵੇਗੀ। Giving Pledge ਦੁਨੀਆ ਦੇ ਰਈਸਾਂ ਤੇ ਅਮੀਰ ਪਰਿਵਾਰਾਂ ਦੁਆਰਾ ਆਪਣੀ ਬਹੁਤੀ ਦੌਲਤ ਸਮਾਜ ਨੂੰ ਵਾਪਸ ਦੇਣ ਦੀ ਵਚਨਬੱਧਤਾ ਹੈ। ਇਹ 2010 ਵਿੱਚ ਬਿਲ ਗੇਟਸ, ਮੇਲਿੰਡਾ ਗੇਟਸ ਤੇ ਵਾਰਨ ਬਫੇ ਦੁਆਰਾ ਸ਼ੁਰੂ ਕੀਤੀ ਗਈ ਸੀ। ਸਟਾਰ ਵਾਰਜ਼ ਦੇ ਨਿਰਮਾਤਾ ਜਾਰਜ ਲੂਕਾਸ ਸਮੇਤ ਕਈ ਅਮੀਰ ਲੋਕਾਂ ਨੇ ਇਸ 'ਤੇ ਦਸਤਖਤ ਕੀਤੇ ਹਨ। ਬੇਜੋਸ ਨੇ ਅਜੇ ਇਸ 'ਤੇ ਦਸਤਖਤ ਨਹੀਂ ਕੀਤੇ ਹਨ।
Published by: Ramanpreet Kaur
First published: June 16, 2021, 4:15 PM IST
ਹੋਰ ਪੜ੍ਹੋ
ਅਗਲੀ ਖ਼ਬਰ