ਇਲੈਕਟ੍ਰਿਕ ਵਾਹਨਾਂ ਵਿਚਾਲੇ ਚੱਲ ਰਹੇ ਮੁਕਾਬਲੇ ਦੌਰਾਨ ਵਾਹਨ ਨਿਰਮਾਤਾ ਕੰਪਨੀਆਂ ਨਵੇਂ ਮਾਡਲਜ਼ ਨੂੰ ਧੜਾਧੜ ਬਾਜ਼ਾਰ ਵਿੱਚ ਉਤਾਰ ਰਹੀਆਂ ਹਨ। ਹਾਲ ਹੀ ਵਿੱਚ ਇਲੈਕਟ੍ਰਿਕ ਸਕੂਟਰ ਬਣਾਉਣ ਵਾਲੀ ਦੋਪਹੀਆ ਵਾਹਨ ਕੰਪਨੀ Bgauss ਨੇ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਦੱਸ ਦਈਏ ਕਿ ਭਾਰਤੀ ਬਾਜ਼ਾਰ 'ਚ ਕੰਪਨੀ ਦੀ ਇਹ ਤੀਜੀ ਲਾਂਚਿੰਗ ਹੈ।
Bgauss BG D15 ਮਾਡਲ ਦੇ ਇਸ ਇਲੈਕਟ੍ਰਿਕ ਸਕੂਟਰ ਨੂੰ ਸੋਮਵਾਰ ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਭਾਰਤੀ ਬਾਜ਼ਾਰ 'ਚ B8 ਅਤੇ A2 ਮਾਡਲ ਲਾਂਚ ਕਰ ਚੁੱਕੀ ਹੈ। Bgauss BG D15i ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 99,999 ਰੁਪਏ ਰੱਖੀ ਗਈ ਹੈ। ਜਦਕਿ ਇਸ ਦੇ ਟਾਪ ਮਾਡਲ D15 ਪ੍ਰੋ ਦੀ ਐਕਸ-ਸ਼ੋਰੂਮ ਕੀਮਤ 1,14,999 ਰੁਪਏ ਰੱਖੀ ਗਈ ਹੈ। ਮਜ਼ਬੂਤ ਬਾਡੀ ਅਤੇ ਸਮਾਰਟ ਫੀਚਰਸ ਨਾਲ ਲੈਸ, ਇਹ ਇਲੈਕਟ੍ਰਿਕ ਸਕੂਟਰ 3.2 kWh ਦੀ ਲਿਥੀਅਮ-ਆਇਨ ਬੈਟਰੀ ਦੁਆਰਾ ਸੰਚਾਲਿਤ ਹੈ।
7 ਸਕਿੰਟਾਂ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ Speed
ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਇਹ ਇਲੈਕਟ੍ਰਿਕ ਸਕੂਟਰ ਦੋ ਮੋਡਸ ਈਕੋ ਅਤੇ ਸਪੋਰਟਸ ਵਿੱਚ ਉਪਲਬਧ ਹੈ। ਸਪੋਰਟਸ ਮੋਡ 7 ਸਕਿੰਟਾਂ 'ਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ ਸਮਰੱਥ ਹੈ। Bgauss BG D15 'ਚ 16-ਇੰਚ ਦੇ ਅਲਾਏ ਵ੍ਹੀਲ ਹਨ ਜੋ ਡ੍ਰਾਈਵਰ ਨੂੰ ਸੁਚਾਰੂ ਅਤੇ ਆਰਾਮਦਾਇਕ ਰਾਈਡ ਪ੍ਰਦਾਨ ਕਰਦੇ ਹਨ। ਇਸ ਦੀ ਬੈਟਰੀ 5.30 ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਇੱਕ ਵਾਰ ਫੁੱਲ ਚਾਰਜ ਹੋਣ 'ਤੇ ਇਹ 115 ਕਿਲੋਮੀਟਰ ਤੱਕ ਚੱਲ ਸਕਦਾ ਹੈ।
20 ਸੁਰੱਖਿਆ ਫੀਚਰਸ
BG D15 20 ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਸਮਾਰਟ ਬੈਟਰੀ ਅਤੇ ਮੋਟਰ ਕੰਟਰੋਲਰ ਤੋਂ ਇਲਾਵਾ ਇਹ ਪੂਰੀ ਤਰ੍ਹਾਂ ਵਾਟਰਪਰੂਫ ਹੈ। ਨਾਲ ਹੀ, ਬੈਟਰੀ ਅਤੇ ਇਲੈਕਟ੍ਰਿਕ ਮੋਟਰ ਨੂੰ ਓਵਰਹੀਟਿੰਗ ਅਤੇ ਧੂੜ ਤੋਂ ਬਚਾਉਣ ਲਈ ਸੁਰੱਖਿਆ ਕਵਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡ੍ਰਾਈਵਰ ਆਪਣੇ ਸਮਾਰਟਫੋਨ ਨੂੰ ਇਸ ਸਕੂਟਰ ਨਾਲ ਜੋੜ ਸਕਦੇ ਹਨ। ਇਸ ਵਿੱਚ ਬਲੂਟੁੱਥ ਕਨੈਕਟੀਵਿਟੀ, ਕੀ-ਲੈੱਸ ਸਟਾਰਟ, ਮੋਬਾਈਲ ਚਾਰਜਿੰਗ ਲਈ USB ਪੋਰਟ, ਕਾਲ ਕਰਨ ਅਤੇ ਨੋਟੀਫਿਕੇਸ਼ਨ ਅਲਰਟ ਵੀ ਹਨ।
ਇਸ ਮੇਡ ਇਨ ਇੰਡੀਆ ਮਾਡਲ ਨੂੰ ਕੰਪਨੀ ਦੀ ਪੁਣੇ ਸਥਿਤ ਖੋਜ ਅਤੇ ਵਿਕਾਸ ਟੀਮ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਇਸ ਪਲਾਂਟ ਵਿੱਚ ਇਸ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਕੰਪਨੀ ਦੇ ਸੰਸਥਾਪਕ ਅਤੇ ਐਮਡੀ ਹੇਮੰਤ ਕਾਬਰਾ ਨੇ ਕਿਹਾ ਕਿ ਇਹ ਇਲੈਕਟ੍ਰਿਕ ਸਕੂਟਰ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਵੇਗਾ। ਨਵੀਂ ਤਕਨੀਕ ਨਾਲ ਲੈਸ ਇਹ ਸਟਾਈਲਿਸ਼, ਸਮਾਰਟ ਸਕੂਟਰ ਡ੍ਰਾਈਵਰਾਂ ਨੂੰ ਬਿਹਤਰ ਯਾਤਰਾ ਦਾ ਅਨੁਭਵ ਦੇਵੇਗਾ ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।