ਮੱਧ ਪ੍ਰਦੇਸ਼ ਸਰਕਾਰ ਅਗਲੇ ਅਕਾਦਮਿਕ ਸਾਲ ਤੋਂ 1,360 ਕਾਲਜਾਂ ਵਿੱਚ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਭਗਵਦ ਗੀਤਾ ਨੂੰ ਚੋਣਵੇਂ ਵਿਸ਼ੇ ਵਜੋਂ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਜ ਦੇ ਉਚੇਰੀ ਸਿੱਖਿਆ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਇਹ ਵਿਦਿਆਰਥੀਆਂ ਵਿੱਚ ਜੀਵਨ ਪ੍ਰਬੰਧਨ ਅਤੇ ਨੈਤਿਕਤਾ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ " ਸਾਡਾ ਉਦੇਸ਼, ਵਿਦਿਆਰਥੀਆਂ ਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸਮਝਾਉਣਾ ਹੈ। ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਭਾਰਤ ਦੇ ਅਮੀਰ ਇਤਿਹਾਸ ਬਾਰੇ ਵੀ ਜਾਣਨਾ ਚਾਹੀਦਾ ਹੈ। ਗੀਤਾ ਅਤੇ ਰਾਮਾਇਣ ਨਾ ਸਿਰਫ਼ ਧਾਰਮਿਕ ਪੁਸਤਕਾਂ ਹਨ ਸਗੋਂ ਸਾਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਸਿਖਾਉਂਦੀਆਂ ਹਨ। ਭਗਵਦ ਗੀਤਾ ਨਾਲ ਸਬੰਧਤ ਚੋਣਵੇਂ ਕੋਰਸ ਦੇ ਹਿੱਸੇ ਵਜੋਂ, ਵਿਦਿਆਰਥੀਆਂ ਨੂੰ "ਜੀਵਨ ਦੀਆਂ ਕਦਰਾਂ-ਕੀਮਤਾਂ, ਜੀਵਨ ਦਾ ਪ੍ਰਬੰਧਨ ਕਿਵੇਂ ਕਰਨਾ ਹੈ, ਅਤੇ ਨਿਡਰ ਜੀਵਨ ਕਿਵੇਂ ਜੀਣਾ ਹੈ" ਬਾਰੇ ਸਿਖਾਇਆ ਜਾਵੇਗਾ।
ਹੋਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਵਾਲੇ ਰਾਜਾਂ ਜਿਵੇਂ ਕਿ ਗੁਜਰਾਤ ਅਤੇ ਕਰਨਾਟਕ ਨੇ ਪਹਿਲਾਂ ਹੀ ਪਾਠਕ੍ਰਮ ਦੇ ਹਿੱਸੇ ਵਜੋਂ ਭਗਵਦ ਗੀਤਾ ਨੂੰ ਪੇਸ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਵਿਭਾਗ ਦੀ ਸਿਲੇਬਸ ਕਮੇਟੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਐਨੀ ਬੇਸੈਂਟ ਵਰਗੀਆਂ ਮਸ਼ਹੂਰ ਹਸਤੀਆਂ ਦੀਆਂ ਉਦਾਹਰਣਾਂ, ਜਿਨ੍ਹਾਂ ਨੇ ਗੀਤਾ ਦੀਆਂ ਸਿੱਖਿਆਵਾਂ ਦਾ ਪਾਲਣ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕੀਤਾ, ਇਨ੍ਹਾਂ ਨੂੰ ਵੀ ਕੋਰਸ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਰਸ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ।"
ਰਾਜ ਸਰਕਾਰ ਕਾਲਜ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਲਈ ਦਾਰਸ਼ਨਿਕ ਚਾਣਕਯ ਦੀਆਂ ਰਚਨਾਵਾਂ ਨੂੰ ਚੋਣਵੇਂ ਵਿਸ਼ੇ ਵਜੋਂ ਪੇਸ਼ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। 2021 ਵਿੱਚ, ਇਸਨੇ 16ਵੀਂ ਸਦੀ ਦੇ ਕਵੀ ਤੁਲਸੀਦਾਸ ਦੀ ਸ਼੍ਰੀ ਰਾਮਚਰਿਤਮਾਨਸ, ਭਗਵਾਨ ਰਾਮ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਇੱਕ ਮਹਾਂਕਾਵਿ, ਅਤੇ ਸੰਸਕ੍ਰਿਤ ਕਰਮਕੰਡ ਵਿਧਾਨ (ਮੰਤਰ ਅਤੇ ਪੂਜਾ ਕਰਨ ਦੇ ਤਰੀਕੇ) ਨੂੰ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਚੋਣਵੇਂ ਵਿਸ਼ਿਆਂ ਵਜੋਂ ਪੇਸ਼ ਕੀਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ 1,360 ਕਾਲਜਾਂ ਵਿੱਚ ਸਿਰਫ਼ 97 ਵਿਦਿਆਰਥੀਆਂ ਨੇ ਹੀ ਸ਼੍ਰੀ ਰਾਮਚਰਿਤਮਾਨਸ ਅਤੇ ਪੰਜ ਨੇ ਸੰਸਕ੍ਰਿਤ ਕਰਮਕਾਂਡ ਵਿਧਾਨ ਲਈ ਚੋਣ ਕੀਤੀ ਹੈ। ਇੱਕ ਕਾਲਜ ਅਧਿਆਪਕ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ "ਵਿਦਿਆਰਥੀਆਂ ਨੇ ਰਾਮਚਰਿਤਮਾਨਸ ਨੂੰ ਸਿਰਫ਼ ਵਧੀਆ ਅੰਕ ਹਾਸਲ ਕਰਨ ਲਈ ਚੁਣਿਆ ਕਿਉਂਕਿ ਉਨ੍ਹਾਂ ਨੇ ਕਿਤਾਬ ਪੜ੍ਹੀ ਹੋਈ ਸੀ।"
ਰਾਜ ਦੀ ਭੋਜ ਓਪਨ ਯੂਨੀਵਰਸਿਟੀ, ਅਟਲ ਬਿਹਾਰੀ ਵਾਜਪਾਈ ਹਿੰਦੀ ਯੂਨੀਵਰਸਿਟੀ, ਅਤੇ ਵਿਕਰਮ ਯੂਨੀਵਰਸਿਟੀ ਨੇ ਜੈਨ ਧਰਮ, ਵੇਦ ਸ਼ਾਸਤਰ, ਰਾਮਾਇਣ ਅਤੇ ਮਹਾਭਾਰਤ ਦੇ ਕੋਰਸ ਵੀ ਸ਼ੁਰੂ ਕੀਤੇ ਹਨ। ਭੋਪਾਲ ਦੀ ਭੋਜ ਓਪਨ ਯੂਨੀਵਰਸਿਟੀ ਵਿੱਚ ਰਾਮਾਇਣ ਵਿੱਚ ਇੱਕ ਸਾਲ ਦੇ ਡਿਪਲੋਮਾ ਲਈ ਸਿਰਫ਼ 100 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ।
ਸਿੱਖਿਆ ਸ਼ਾਸਤਰੀ ਲੋਕੇਸ਼ ਮਾਲਤੀ ਪ੍ਰਕਾਸ਼ ਨੇ ਕਿਹਾ ਕਿ ਧਾਰਮਿਕ ਪੁਸਤਕਾਂ ਨੂੰ ਸ਼ਾਮਲ ਕਰਨ ਨਾਲ ਆਲੋਚਨਾਤਮਕ ਸੋਚ 'ਤੇ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ "ਕਿਸੇ ਕਿਤਾਬ ਨੂੰ ਸਿਰਫ਼ ਇੱਕ ਨਜ਼ਰੀਏ ਤੋਂ ਨਹੀਂ ਪੜ੍ਹਿਆ ਜਾ ਸਕਦਾ...ਧਾਰਮਿਕ ਕਿਤਾਬਾਂ ਨੂੰ ਸਿਰਫ਼ ਸਕਾਰਾਤਮਕ ਵਜੋਂ ਦੇਖਿਆ ਜਾ ਸਕਦਾ ਹੈ। ਆਲੋਚਨਾ ਮੁਸ਼ਕਲ ਹੈ ਅਤੇ ਇਸ ਤਰ੍ਹਾਂ ਉਹ ਕੋਰਸ ਜੋ ਆਲੋਚਨਾਤਮਕ ਸੋਚ 'ਤੇ ਪਾਬੰਦੀਆਂ ਲਿਆਉਂਦੇ ਹਨ ਇੱਕ ਸਮੱਸਿਆ ਹੋ ਸਕਦੀ ਹੈ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagavad Gita, Madhya Pradesh