Home /News /lifestyle /

Video- ਆਇਰਿਸ਼ ਭੰਗੜਾ ਤੁਹਾਨੂੰ ਵੀ ਕਰ ਦੇਵੇਗਾ ਨੱਚਣ ਨੂੰ ਮਜਬੂਰ, ਵਾਇਰਲ ਹੋਈ ਵੀਡੀਓ

Video- ਆਇਰਿਸ਼ ਭੰਗੜਾ ਤੁਹਾਨੂੰ ਵੀ ਕਰ ਦੇਵੇਗਾ ਨੱਚਣ ਨੂੰ ਮਜਬੂਰ, ਵਾਇਰਲ ਹੋਈ ਵੀਡੀਓ

Photo-shamrockbhangra@instagram

Photo-shamrockbhangra@instagram

 • Share this:
  ਖ਼ੁਸ਼ੀ ਦਾ ਕੋਈ ਵੀ ਮੌਕਾ ਹੋਵੇ ਭੰਗੜੇ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਤੇ ਸਾਡੇ ਪੰਜਾਬੀ ਤਾਂ ਪੂਰੀ ਦੁਨੀਆ ਚ ਆਪਣੇ ਲੋਕ ਨਾਚ ਭੰਗੜੇ ਲਈ ਮਸ਼ਹੂਰ ਹੋ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਸ ਚ ਸਾਡੇ ਪੰਜਾਬੀ ਵੀਰ ਤੇ ਮੁਟਿਆਰਾਂ ਤਾਲ ਨਾਲ ਤਾਲ ਮਿਲਾ ਕੇ ਭੰਗੜਾ ਕਰ ਰਹੀਆਂ ਹੋਣ। ਹੁਣ ਤਾਂ ਆਲਮ ਇਹ ਹੈ ਕਿ ਸਾਡੇ ਪੰਜਾਬੀਆਂ ਨੇ ਆਪਣੇ ਤਿਉਹਾਰਾਂ ਦੇ ਨਾਲ ਨਾਲ ਵਿਦੇਸ਼ੀ ਤਿਉਹਾਰਾਂ ਤੇ ਵੀ ਭੰਗੜੇ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ।
  17 ਮਾਰਚ ਨੂੰ ਸੇਂਟ ਪੈਟ੍ਰਿਕ ਦਿਵਸ ਮੌਕੇ ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ। ਆਇਰਲੈਂਡ ਦੇ ਸਭ ਤੋਂ ਮਸ਼ਹੂਰ ਸੇਂਟ ਪੈਟ੍ਰਿਕ ਨੂੰ ਸ਼ਰਧਾਂਜਲੀ ਦੇਣ ਲਈ ਇਹ ਦਿਨ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੀ ਭੰਗੜੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਇਸ ਚ ਤਿੰਨ ਪੰਜਾਬੀ ਗੱਭਰੂ ਢੋਲ ਦੇ ਨਾਲ ਆਇਰਿਸ਼ ਸੰਗੀਤ 'ਤੇ ਭੰਗੜਾ ਕਰਦੇ ਨਜ਼ਰ ਆਏ। ਇਸ ਵੀਡੀਓ ਨੂੰ ਸ਼ਾਮਰੋਕ ਭੰਗੜਾ ਨਾਂ ਦੇ ਇੰਸਟਾਗ੍ਰਾਮ ਹੈਂਡਲ ਵੱਲੋਂ ਸ਼ੇਅਰ ਕੀਤਾ ਗਿਆ ਹੈ। ਸ਼ਾਮਰੋਕ ਭੰਗੜਾ ਗਰੁੱਪ ਆਇਰਲੈਂਡ ਦਾ ਹੀ ਇੱਕ ਭੰਗੜਾ ਗਰੁੱਪ ਹੈ ਉਨ੍ਹਾਂ ਵੱਲੋਂ ਹੋਰ ਵੀ ਕਈ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਹਨ ਪਰ ਸੇਂਟ ਪੈਟ੍ਰਿਕ ਦਿਵਸ ਮੌਕੇ ਆਈਰਿਸ਼ ਸੰਗੀਤ 'ਤੇ ਭੰਗੜੇ ਦੇ ਮੇਲ ਨਾਲ ਬਣਾਈ ਇਸ ਵੀਡੀਓ ਨੇ ਦੋਵੇਂ ਸਭਿਆਚਾਰ ਦਾ ਮੇਲ ਬਾਖ਼ੂਬੀ ਤਰੀਕੇ ਨਾਲ ਕਰਾ ਦਿੱਤਾ ਹੈ।

  ਇਸ ਡਾਂਸ ਗਰੁੱਪ ਦੇ ਅਧਿਕਾਰਤ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਡਾਂਸਰ ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਅਤੇ ਕੰਵਰ ਸਿੰਘ ਪ੍ਰਫਾਰਮ ਕਰਦੇ ਦਿਖਾਈ ਦਿੰਦੇ ਹਨ। ਇਸ ਵੀਡੀਓ ਵਿੱਚ ਆਇਰਿਸ਼ ਬੈਂਡ ਜਿਗੀ ਤੇ ਢੋਲ ਦਾ ਫਿਊਜਨ ਕਿਸੇ ਨੂੰ ਵੀ ਨੱਚਣ ਲਈ ਮਜਬੂਰ ਕਰ ਦੇਵੇਗਾ। ਇੱਥੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਉਨ੍ਹਾਂ ਤਿੰਨ ਨੌਜਵਾਨਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ। ਆਇਰਿਸ਼ ਭੰਗੜਾ ਗਰੁੱਪ 2012 ਵਿੱਚ ਆਇਰਲੈਂਡ ਵਿੱਚ ਬਣਾਇਆ ਗਿਆ ਸੀ ਅਤੇ ਇਹ ਖ਼ਾਸ ਦਿਨਾਂ 'ਤੇ ਪ੍ਰਫਾਰਮ ਕਰਨ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਗਰੁੱਪ ਵੱਲੋਂ ਬੱਚਿਆਂ ਲਈ ਭੰਗੜਾ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ।
  Published by:Ashish Sharma
  First published:

  Tags: Bhangra, Instagram, Viral video

  ਅਗਲੀ ਖਬਰ