
Google, YouTube, WhatsApp ਵਰਗੀਆਂ ਦਿੱਗਜ Apps ਨੂੰ ਪਛਾੜ ਕੇ Tik Tok ਬਣੀ ਦੁਨੀਆ `ਚ ਨੰਬਰ 1
ਸ਼ੋਰਟ ਵੀਡੀਓ ਪਲੇਟਫਾਰਮ ਟਿੱਕਟੋਕ 2021 ਵਿੱਚ ਗੂਗਲ ਨੂੰ ਪਛਾੜ ਕੇ ਸਭ ਤੋਂ ਮਸ਼ਹੂਰ ਡੋਮੇਨ ਬਣ ਗਿਆ ਹੈ। ਵੈੱਬ ਸੁਰੱਖਿਆ ਕੰਪਨੀ ਕਲਾਉਡਫਲੇਅਰ ਨੇ ਇੱਕ ਸਾਲ ਦੇ ਡੇਟਾ ਵਿਸ਼ਲੇਸ਼ਣ ਤੋਂ ਬਾਅਦ ਇੱਕ ਸੂਚੀ ਤਿਆਰ ਕੀਤੀ ਹੈ।
ਇਸ ਮੁਤਾਬਕ ਗੂਗਲ ਸਮੇਤ ਦੁਨੀਆ ਦੀਆਂ 9 ਵੱਡੀਆਂ ਕੰਪਨੀਆਂ ਟਿੱਕ ਟਾਕ ਤੋਂ ਪਿੱਛੇ ਹਨ। 2020 ਵਿੱਚ ਫੇਸਬੁੱਕ ਤੋਂ ਬਾਅਦ ਗੂਗਲ ਸਭ ਤੋਂ ਮਸ਼ਹੂਰ ਡੋਮੇਨ ਸੀ, ਜਦੋਂ ਕਿ ਇਸ ਸਮੇਂ ਦੌਰਾਨ TikTok 7ਵੇਂ ਸਥਾਨ 'ਤੇ ਸੀ। ਪਿਛਲੇ ਸਾਲ ਭਾਰਤ 'ਚ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ Tik Tok ਸਮੇਤ ਕਈ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਸਰਕਾਰ ਦੇ ਬੈਨ ਤੋਂ ਬਾਅਦ ਗੂਗਲ ਨੇ ਪਲੇ ਸਟੋਰ ਤੋਂ ਟਿੱਕ ਟਾਕ ਸਮੇਤ ਸਾਰੀਆਂ ਪਾਬੰਦੀਸ਼ੁਦਾ ਐਪਸ ਨੂੰ ਹਟਾ ਦਿੱਤਾ ਹੈ। ਇਹ ਐਪ ਐਪਲ ਸਟੋਰ 'ਤੇ ਵੀ ਉਪਲਬਧ ਨਹੀਂ ਹੈ। ਹਾਲਾਂਕਿ ਅਜੇ ਵੀ ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਐਪ ਨੂੰ ਐਕਸੈਸ ਕਰ ਸਕਦੇ ਹਨ।
Cloudflare ਦੀ ਰਿਪੋਰਟ ਦੇ ਅਨੁਸਾਰ, 17 ਫਰਵਰੀ 2021 ਨੂੰ, Tiktok ਇੱਕ ਦਿਨ ਲਈ ਸਿਖਰ 'ਤੇ ਆਇਆ ਸੀ। ਇਸੇ ਤਰ੍ਹਾਂ, ਮਾਰਚ ਅਤੇ ਮਈ ਵਿੱਚ, ਟਿੱਕ ਟੋਕ ਕੁਝ ਦਿਨਾਂ ਲਈ ਫਿਰ ਸਿਖਰ 'ਤੇ ਰਿਹਾ, ਪਰ 10 ਅਗਸਤ, 2021 ਤੋਂ ਬਾਅਦ, ਟਿਕਟੋਕ ਨੇ ਹੋਰ ਵਾਧਾ ਕੀਤਾ।
ਇਸ ਦੌਰਾਨ ਕੁਝ ਹੀ ਦਿਨ ਅਜਿਹੇ ਸਨ ਜਦੋਂ ਗੂਗਲ ਪਹਿਲੇ ਨੰਬਰ 'ਤੇ ਰਿਹਾ। ਅਕਤੂਬਰ ਅਤੇ ਨਵੰਬਰ ਦੇ ਜ਼ਿਆਦਾਤਰ ਦਿਨਾਂ ਲਈ, ਟਿੱਕਟੋਕ ਸਿਖਰ 'ਤੇ ਰਿਹਾ। ਇਨ੍ਹਾਂ ਦਿਨਾਂ ਵਿੱਚ ਥੈਂਕਸਗਿਵਿੰਗ (25 ਨਵੰਬਰ) ਅਤੇ ਬਲੈਕ ਫ੍ਰਾਈਡੇ (26 ਨਵੰਬਰ) ਵਰਗੇ ਦਿਨ ਵੀ ਸ਼ਾਮਲ ਸਨ। 2021 ਵਿੱਚ ਗੂਗਲ ਤੋਂ ਹੇਠਾਂ ਰਹੀਆਂ ਵੈੱਬਸਾਈਟਾਂ ਵਿੱਚ ਕ੍ਰਮਵਾਰ ਫੇਸਬੁੱਕ, ਮਾਈਕ੍ਰੋਸਾਫਟ, ਐਪਲ ਅਤੇ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਸ਼ਾਮਲ ਹਨ।
10ਵੇਂ ਨੰਬਰ 'ਤੇ ਪਹੁੰਚਿਆ Whatsapp : ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ Whatsapp ਇਸ ਸੂਚੀ 'ਚ 10ਵੇਂ ਨੰਬਰ 'ਤੇ ਪਹੁੰਚ ਗਈ ਹੈ, ਜਦਕਿ ਟਵਿਟਰ 9ਵੇਂ ਨੰਬਰ 'ਤੇ ਹੈ। ਇਸ ਦੇ ਨਾਲ ਹੀ OTT ਪਲੇਟਫਾਰਮ Netflix ਅਤੇ ਵੀਡੀਓ ਸ਼ੇਅਰਿੰਗ ਐਪ Youtube ਇਸ ਸੂਚੀ 'ਚ 7ਵੇਂ ਅਤੇ 8ਵੇਂ ਨੰਬਰ 'ਤੇ ਹੈ।
ਟਿੱਕਟਾਕ ਅਜੇ ਵੀ ਅਮਰੀਕਾ ਸਮੇਤ ਕਈ ਵੱਡੇ ਦੇਸ਼ਾਂ ਵਿੱਚ ਚੱਲ ਰਿਹਾ ਹੈ : ਭਾਰਤ ਵਿੱਚ ਪਾਬੰਦੀਸ਼ੁਦਾ Tiktok ਸਭ ਤੋਂ ਪਹਿਲਾਂ ਕੋਰੋਨਾ ਕਾਰਨ ਹੋਏ ਲੌਕਡਾਊਨ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੋਈ ਸੀ। ਇਸ ਸਮੇਂ ਦੌਰਾਨ ਇਸ ਦੇ 1 ਬਿਲੀਅਨ ਮਾਸਿਕ ਐਕਟਿਵ ਯੂਜ਼ਰ ਸਨ।
ਅਮਰੀਕਾ, ਯੂਰਪ, ਬ੍ਰਾਜ਼ੀਲ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਅਜੇ ਵੀ ਇਸ ਸ਼ੋਰਟ ਵੀਡੀਓ ਐਪ ਦੇ ਸਭ ਤੋਂ ਵੱਧ ਐਕਟਿਵ ਯੂਜ਼ਰ ਹਨ। Tik Tok ਦੀ ਮਲਕੀਅਤ ਚੀਨ ਦੀ ਦਿੱਗਜ ByteDance ਕੰਪਨੀ ਹੈ। TikTok ਨੇ ਇਸ ਸਾਲ ਦੇ ਸ਼ੁਰੂ ਵਿੱਚ ਸਿੰਗਾਪੁਰ ਸਥਿਤ ByteDance ਦੇ CFO ਸ਼ੌਜੀ ਚਿਊ ਨੂੰ ਕੰਪਨੀ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।