• Home
  • »
  • News
  • »
  • lifestyle
  • »
  • BIG CHANGE IN THE THINKING OF YOUNG INDIANS ABOUT SEX AND INTIMACY REVEALED IN BUMBLE SURVEY

ਸੈਕਸ ਨੂੰ ਲੈ ਕੇ ਭਾਰਤੀ ਨੌਜਵਾਨਾਂ ਦੀ ਸੋਚ ‘ਚ ਆਈ ਵੱਡੀ ਤਬਦੀਲੀ, ਸਰਵੇਖਣ 'ਚ ਹੈਰਾਨਕੁਨ ਖੁਲਾਸਾ

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਅਮਰੀਕਾ, ਬ੍ਰਿਟੇਨ, ਆਸਟਰੇਲੀਆ ਅਤੇ ਕੈਨੇਡਾ ਦੇ ਮੁਕਾਬਲੇ ਜ਼ਿਆਦਾ ਬੰਬਲ ਉਪਭੋਗਤਾ ਹਨ , ਜੋ ਇਸ ਜਿਨਸੀ ਖੋਜ (sexual exploration ) ਵਿਸ਼ੇ ਤੇ ਖੁੱਲ੍ਹ ਕੇ ਗੱਲ ਕਰਦੇ ਹਨ।

ਸੈਕਸ ਨੂੰ ਲੈ ਕੇ ਭਾਰਤੀ ਨੌਜਵਾਨਾਂ ਦੀ ਸੋਚ ‘ਚ ਆਈ ਵੱਡੀ ਤਬਦੀਲੀ, ਸਰਵੇਖਣ 'ਚ ਹੈਰਾਨਕੁਨ ਖੁਲਾਸਾ( ਸ਼ੰਕੇਤਕ ਤਸਵੀਰ)

ਸੈਕਸ ਨੂੰ ਲੈ ਕੇ ਭਾਰਤੀ ਨੌਜਵਾਨਾਂ ਦੀ ਸੋਚ ‘ਚ ਆਈ ਵੱਡੀ ਤਬਦੀਲੀ, ਸਰਵੇਖਣ 'ਚ ਹੈਰਾਨਕੁਨ ਖੁਲਾਸਾ( ਸ਼ੰਕੇਤਕ ਤਸਵੀਰ)

  • Share this:
    ਮੁੰਬਈ : ਸਰੀਰਕ ਸੰਬੰਧਾਂ ਅਤੇ ਨੇੜਤਾ(Physical relation and Intimacy) ਦੇ ਸੰਬੰਧ ਵਿੱਚ ਭਾਰਤੀਆਂ ਦੇ ਰਵੱਈਏ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਡੇਟਿੰਗ ਐਪ ਬੰਬਲ(Dating App Bumble) ਦੁਆਰਾ ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇੱਕ ਬੰਬਲ ਰਿਪੋਰਟ(Bumble report) ਦੇ ਅਨੁਸਾਰ, ਕੋਰੋਨਾਵਾਇਰਸ ਮਹਾਂਮਾਰੀ ਅਤੇ ਤਾਲਾਬੰਦੀ ਨੇ ਇਕੱਲੇ ਭਾਰਤੀਆਂ ਲਈ ਡੇਟਿੰਗ ਗੇਮ ਨੂੰ ਬਦਲ ਦਿੱਤਾ ਹੈ। ਇਸ ਯੁੱਗ ਵਿੱਚ, ਨੌਜਵਾਨ ਭਾਰਤੀਆਂ ਵਿੱਚ ਸੈਕਸ ਅਤੇ ਨੇੜਤਾ (sex and intimacy) ਦੇ ਸੰਬੰਧ ਵਿੱਚ ਤਰਜੀਹਾਂ ਬਦਲ ਗਈਆਂ ਹਨ। ਇਸਦੇ ਨਾਲ, ਸਰੀਰਕ ਸੰਬੰਧਾਂ ਵਿੱਚ ਐਕਸਪੈਰੀਮੈਂਟ ਕਰਨ ਦੀ ਖੁੱਲ੍ਹ ਵਧ ਗਈ ਹੈ। ਐਪ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਰੀਰਕ ਸਬੰਧਾਂ ਦੀ ਗੱਲ ਆਉਂਦੀ ਹੈ, ਤਾਂ ਭਾਰਤੀ ਨੌਜਵਾਨ ਅਮਰੀਕਾ, ਯੂਕੇ, ਆਸਟਰੇਲੀਆ ਅਤੇ ਕੈਨੇਡਾ ਦੇ ਨੌਜਵਾਨਾਂ ਦੀ ਤੁਲਨਾ ਵਿੱਚ ਜਿਨਸੀ ਖੋਜ (sexual exploration ) ਕਰਨ ਲਈ ਵਧੇਰੇ ਖੁੱਲੇ ਦਿਮਾਗ ਵਾਲੇ ਹੁੰਦੇ ਹਨ।

    Bumble's Intimacy in a Pandemic; ਬੰਬਲ ਐਪ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਅਮਰੀਕਾ, ਯੂਕੇ, ਆਸਟਰੇਲੀਆ ਅਤੇ ਕੈਨੇਡਾ ਦੇ ਮੁਕਾਬਲੇ ਜ਼ਿਆਦਾ ਬੰਬਲ ਉਪਭੋਗਤਾ(34%) ਹਨ, ਜਿਨ੍ਹਾਂ ਨੇ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲ ਕੀਤੀ।

    ਇਹ ਜਾਣਕਾਰੀ ਜੁਲਾਈ ਵਿੱਚ ਆਸਟ੍ਰੇਲੀਆ, ਯੂਐਸ ਅਤੇ ਯੂਕੇ, ਕੈਨੇਡਾ ਅਤੇ ਭਾਰਤ ਵਿੱਚ ਬੰਬਲ ਐਪ ਤੇ ਕੀਤੇ ਗਏ ਸਰਵੇਖਣ ਅਤੇ ਯੂਗੋਵ ਦੁਆਰਾ ਜੂਨ ਵਿੱਚ ਪੂਰੇ ਭਾਰਤ ਵਿੱਚ 2,003 ਇਕੱਲੇ ਬਾਲਗਾਂ ਦੇ ਨਮੂਨੇ ਦੇ ਨਾਲ ਕੀਤੇ ਗਏ ਇੱਕ ਦੇਸ਼ ਵਿਆਪੀ ਸਰਵੇਖਣ ਦੇ ਅਧਾਰ ’ਤੇ ਹੈ। ਬੰਬਲ ਦੁਆਰਾ ਸਰਵੇਖਣ ਕੀਤੇ ਗਏ 47% ਭਾਰਤੀਆਂ ਨੇ ਕਿਹਾ ਕਿ ਉਹ ਇਸ ਬਾਰੇ ਵਧੇਰੇ ਵਿਸ਼ਵਾਸ ਮਹਿਸੂਸ ਕਰਦੇ ਹਨ ਕਿ ਉਹ ਇੱਕ ਜਿਨਸੀ ਸਾਥੀ (sexual partner) ਤੋਂ ਉਹ ਕੀ ਚਾਹੁੰਦੇ ਹਨ ਅਤੇ ਉਨ੍ਹਾਂ ਨੁੰ ਕਿਹੜੀ ਚੀਜ ਦੀ ਲੋੜ ਹੈ।
    Published by:Sukhwinder Singh
    First published: