ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਇਸ ਦੌਰਾਨ ਕਈ ਚੀਜ਼ਾਂ ਦੀ ਖਰੀਦਦਾਰੀ ਵਿੱਚ ਵੱਡੀ ਛੋਟ ਮਿਲਦੀ ਹੈ। ਹਾਲ ਹੀ 'ਚ Xiaomi ਆਪਣੇ ਗਾਹਕਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ, ਕਿਉਂਕਿ ਕੰਪਨੀ ਨੇ ਆਪਣੇ ਮਿਡ-ਰੇਂਜ ਸਮਾਰਟਫੋਨ Redmi Note 10 Pro Max ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਹੈ। ਦੱਸ ਦਈਏ ਕਿ ਕੰਪਨੀ ਨੇ ਮਾਰਚ 2021 ਵਿੱਚ Redmi Note 10 Pro Max ਫੋਨ ਨੂੰ ਪੇਸ਼ ਕੀਤਾ ਸੀ ਅਤੇ ਉਸ ਸਮੇਂ ਕੰਪਨੀ ਨੇ ਇਸ ਦੇ ਤਿੰਨ ਵੇਰੀਐਂਟ ਲਾਂਚ ਕੀਤੇ ਸਨ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 6GB + 128GB ਦੇ ਤਿੰਨ ਵੇਰੀਐਂਟਸ ਵਿੱਚੋਂ ਸਿਰਫ਼ ਇੱਕ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ।
ਦੱਸ ਦਈਏ ਕਿ Xiaomi ਨੇ Redmi Note 10 Pro Max ਦਾ 6GB + 128GB ਵੇਰੀਐਂਟ 18,999 ਰੁਪਏ ਵਿੱਚ ਲਾਂਚ ਕੀਤਾ ਹੈ। ਕੰਪਨੀ ਵੱਲੋਂ ਫੋਨ 'ਤੇ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਹੁਣ ਇਸ ਨੂੰ 17,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਫੋਨ ਦੇ ਨਾਲ Mi Protective Glass ਅਤੇ Mi Selfie Stick ਨੂੰ ਖਾਸ ਕੀਮਤ 'ਤੇ ਪੇਸ਼ ਕਰ ਰਹੀ ਹੈ, ਜੋ ਕਿ 399 ਰੁਪਏ ਅਤੇ 999 ਰੁਪਏ ਵਿੱਚ ਹਨ।
ਇਸ ਫੋਨ 'ਚ 6.67 ਇੰਚ ਦੀ ਫੁੱਲ HD+ ਸੁਪਰ AMOLED ਡਿਸਪਲੇ ਹੈ, ਜਿਸ 'ਚ ਤੁਸੀਂ HDR ਕੰਟੈਂਟ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਇਹ ਫੋਨ 120Hz ਡਿਸਪਲੇਅ ਨਾਲ ਆਉਂਦਾ ਹੈ। ਇਸ ਦੀ ਡਿਸਪਲੇ ਇੰਨੀ ਸ਼ਾਨਦਾਰ ਹੈ ਕਿ ਤੁਹਾਨੂੰ ਖੁੱਲ੍ਹੀ ਧੁੱਪ 'ਚ ਵੀ ਇਸ ਦੀ ਸਕ੍ਰੀਨ 'ਤੇ ਕੁਝ ਵੀ ਪੜ੍ਹਨ 'ਚ ਕੋਈ ਦਿੱਕਤ ਨਹੀਂ ਹੁੰਦੀ ਹੈ। ਇਸ 'ਚ Qualcomm Snapdragon 732G ਪ੍ਰੋਸੈਸਰ ਦਿੱਤਾ ਗਿਆ ਹੈ।
108 ਮੈਗਾਪਿਕਸਲ ਦਾ ਕਵਾਡ ਕੈਮਰਾ
ਇਸ ਤੋਂ ਇਲਾਵਾ ਫੋਨ 'ਚ 108 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਡਿਵਾਈਸ ਦੇ ਮੇਨ ਕੈਮਰੇ ਤੋਂ ਬਹੁਤ ਵਧੀਆ ਕੁਆਲਿਟੀ ਦੀਆਂ ਫੋਟੋਆਂ ਲਈਆਂ ਜਾ ਸਕਦੀਆਂ ਹਨ। ਇਸ ਦੀ ਨਾਈਡ ਮੋਡ ਪਰਫਾਰਮੈਂਸ ਵੀ ਕਾਫੀ ਵਧੀਆ ਹੈ। ਇਸ ਫੋਨ 'ਚ 8 ਮੈਗਾਪਿਕਸਲ ਦਾ ਅਲਟ੍ਰਾ-ਵਾਈਡ ਸੈਂਸਰ ਵੀ ਹੈ। ਇਸ ਦੇ ਨਾਲ ਹੀ ਕੈਮਰੇ 'ਚ ਫਰੰਟ 'ਤੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਮੌਜੂਦ ਹੈ। ਇਸ ਫ਼ੋਨ ਵਿੱਚ 5,020 mAh ਦੀ ਵੱਡੀ ਬੈਟਰੀ ਹੈ ਜੋ ਆਸਾਨੀ ਨਾਲ 1 ਦਿਨ ਤੱਕ ਚੱਲ ਸਕਦੀ ਹੈ। ਇਸ 'ਚ 33W ਫਾਸਟ ਚਾਰਜਿੰਗ ਦੀ ਸਹੂਲਤ ਵੀ ਹੈ। ਫੋਨ ਦੇ ਨਾਲ, ਤੁਹਾਨੂੰ ਇਸ ਦਾ ਚਾਰਜਰ ਵੀ ਮਿਲਦਾ ਹੈ। ਫੋਨ 'ਚ ਚਾਰਜਿੰਗ ਲਈ USB ਟਾਈਪ-ਸੀ ਪੋਰਟ ਹੈ, ਜਿਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ ਲਗਭਗ 1 ਘੰਟਾ ਲੱਗਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mobile phone, Redmi