Home /News /lifestyle /

Whatsapp New Features : ਵਟਸਐਪ 'ਤੇ ਗਰੁੱਪ 'ਚ ਐਡ ਯੂਜ਼ਰਸ ਲਈ ਆ ਰਿਹਾ ਹੈ ਵੱਡਾ ਫੀਚਰ

ਅਜਿਹੇ 'ਚ ਵਟਸਐਪ (WhatsApp)ਇਸ ਦੌਰਾਨ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਵਟਸਐਪ ਗਰੁੱਪ (WhatsApp Group)ਛੱਡਣ 'ਤੇ ਵੀ ਕਿਸੇ ਨੂੰ ਪਤਾ ਨਹੀਂ ਲੱਗੇਗਾ। WABetaInfo ਦੀ ਰਿਪੋਰਟ ਮੁਤਾਬਕ ਜਦੋਂ ਵੀ ਯੂਜ਼ਰ ਪਲੇਟਫਾਰਮ 'ਤੇ ਗਰੁੱਪ ਤੋਂ ਬਾਹਰ ਨਿਕਲਣਾ ਚਾਹੇਗਾ ਤਾਂ ਐਡਮਿਨ ਤੋਂ ਇਲਾਵਾ ਕਿਸੇ ਨੂੰ ਵੀ ਨੋਟੀਫਿਕੇਸ਼ਨ ਨਹੀਂ ਮਿਲੇਗਾ।

ਹੋਰ ਪੜ੍ਹੋ ...
  • Share this:
    WhatsApp ਅਪਡੇਟ: WhatsApp ਆਪਣੇ ਉਪਭੋਗਤਾਵਾਂ ਦੇ ਅਨੁਭਵ ਨੂੰ ਹੋਰ ਆਸਾਨ ਕਰਨ ਲਈ ਨਵੇਂ ਫੀਚਰ ਪ੍ਰਦਾਨ ਕਰਦਾ ਰਹਿੰਦਾ ਹੈ। ਵਟਸਐਪ (WhatsApp)'ਤੇ ਯੂਜ਼ਰਸ ਲਈ ਕਾਫੀ ਸਹੂਲਤ ਹੈ, ਜਿਸ ਨਾਲ ਉਹ ਆਪਣਾ ਕੰਮ ਆਸਾਨ ਕਰ ਸਕਦੇ ਹਨ। ਵਟਸਐਪ ਗਰੁੱਪ (WhatsApp Group)ਬਹੁਤ ਲਾਭਦਾਇਕ ਹਨ, ਜਿਸ ਨਾਲ ਇੱਕ ਵਾਰੀ ਵਿੱਚ ਹੀ ਸਾਰੀ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਜਾਂਦੀ ਹੈ, ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਡੇ ਵੱਲੋਂ ਗਰੁੱਪ ਛੱਡਣ ਉੱਤੇ ਇਹ ਜਾਣਕਾਰੀ ਦਾ ਸਭ ਨੂੰ ਪਤਾ ਲੱਗ ਜਾਂਦਾ ਹੈ।

    ਅਜਿਹੇ 'ਚ ਵਟਸਐਪ (WhatsApp)ਇਸ ਦੌਰਾਨ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਵਟਸਐਪ ਗਰੁੱਪ (WhatsApp Group)ਛੱਡਣ 'ਤੇ ਵੀ ਕਿਸੇ ਨੂੰ ਪਤਾ ਨਹੀਂ ਲੱਗੇਗਾ। WABetaInfo ਦੀ ਰਿਪੋਰਟ ਮੁਤਾਬਕ ਜਦੋਂ ਵੀ ਯੂਜ਼ਰ ਪਲੇਟਫਾਰਮ 'ਤੇ ਗਰੁੱਪ ਤੋਂ ਬਾਹਰ ਨਿਕਲਣਾ ਚਾਹੇਗਾ ਤਾਂ ਐਡਮਿਨ ਤੋਂ ਇਲਾਵਾ ਕਿਸੇ ਨੂੰ ਵੀ ਨੋਟੀਫਿਕੇਸ਼ਨ ਨਹੀਂ ਮਿਲੇਗਾ।

    ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਫੀਚਰ ਫਿਲਹਾਲ ਡਿਵੈਲਪਮੈਂਟ ਪੜਾਅ 'ਚ ਹੈ, ਅਤੇ ਬੀਟਾ ਯੂਜ਼ਰਸ ਤੱਕ ਪਹੁੰਚਣ 'ਚ ਕੁਝ ਸਮਾਂ ਲੱਗੇਗਾ। ਮੰਨਿਆ ਜਾ ਰਿਹਾ ਹੈ ਕਿ ਗਰੁੱਪ ਨੂੰ ਗੁਪਤ ਰੂਪ ਨਾਲ ਛੱਡਣ ਦਾ ਫੀਚਰ ਐਂਡ੍ਰਾਇਡ, iOS ਅਤੇ ਡੈਸਕਟਾਪ ਯੂਜ਼ਰਸ ਲਈ ਆਵੇਗਾ। ਹਾਲਾਂਕਿ, ਇਹ ਦੇਖਣਾ ਬਾਕੀ ਹੈ ਕਿ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ।

    ਇਨ੍ਹਾਂ ਫੀਚਰਸ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ : ਦੂਜੇ ਪਾਸੇ, ਤੁਹਾਨੂੰ ਦੱਸ ਦੇਈਏ ਕਿ ਵਟਸਐਪ (WhatsApp)ਜਲਦੀ ਹੀ ਇੱਕ ਗਰੁੱਪ ਵਿੱਚ 512 ਲੋਕਾਂ ਨੂੰ ਸ਼ਾਮਲ ਕਰਨ ਦੀ ਆਗਿਆ ਦੇਵੇਗਾ। ਇਸ ਸਮੇਂ ਇਸ ਦੀ ਸੀਮਾ 256 ਮੈਂਬਰ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ WhatsApp ਕਮਿਊਨਿਟੀਜ਼ ਟੈਬ 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਨੂੰ ਜਲਦੀ ਹੀ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, WhatsApp ਸਾਰੇ ਉਪਭੋਗਤਾਵਾਂ ਲਈ ਇੱਕ ਨਵੇਂ ਚੈਟ ਫਿਲਟਰ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ।

    ਇੰਸਟੈਂਟ ਮੈਸੇਜਿੰਗ ਪਲੇਟਫਾਰਮ ਦਾ ਨਵਾਂ ਫੀਚਰ ਸਿਰਫ ਬਿਜ਼ਨਨੈੱਸ ਅਕਾਊਂਟਸ ਲਈ ਹੋਵੇਗੀ ਅਤੇ ਉਹਨਾਂ ਨੂੰ ਇੱਕ ਤੋਂ ਵੱਧ ਚੈਟਸ ਨੂੰ ਹੋਰ ਆਸਾਨੀ ਨਾਲ ਮੈਨੇਜ ਕਰਨ ਦੀ ਆਗਿਆ ਦੇਵੇਗੀ। WABetaInfo ਦੀ ਇੱਕ ਰਿਪੋਰਟ ਦੇ ਅਨੁਸਾਰ, ਨਵਾਂ ਚੈਟ ਫਿਲਟਰ ਐਂਡਰਾਇਡ, ਡੈਸਕਟਾਪ ਅਤੇ iOS ਉਪਭੋਗਤਾਵਾਂ ਲਈ ਆਵੇਗਾ, ਅਤੇ ਉਪਭੋਗਤਾਵਾਂ ਨੂੰ ਆਸਾਨੀ ਨਾਲ ਚੈਟ ਲੱਭਣ ਵਿੱਚ ਮਦਦ ਕਰੇਗਾ। ਫਿਲਟਰਾਂ ਵਿੱਚ ਅਨਰੀਡ ਮੈਸੇਜਿਸ, ਕਾਂਟੈਕਟ, ਨਾਨ-ਕਾਂਟੈਕਟਸ ਤੇ ਗਰੁੱਪ ਸ਼ਾਮਲ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਨੂੰ ਚੁਣਨ 'ਤੇ, ਤੁਸੀਂ ਸਕ੍ਰੀਨ 'ਤੇ ਦੇਖੋਗੇ ਕਿ ਤੁਸੀਂ ਕੀ ਚੁਣਿਆ ਹੈ, ਅਤੇ ਇਹ ਤੁਹਾਨੂੰ ਤੇਜ਼ੀ ਨਾਲ ਨੈਵੀਗੇਟ ਕਰਨ ਵਿੱਚ ਮਦਦ ਕਰੇਗਾ।
    Published by:Ashish Sharma
    First published:

    Tags: Social media, Whatsapp

    ਅਗਲੀ ਖਬਰ