Home /News /lifestyle /

ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਵੱਡਾ ਤੋਹਫਾ, ਮਹਿੰਗਾਈ ਭੱਤੇ 'ਚ 14% ਵਾਧਾ

ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਵੱਡਾ ਤੋਹਫਾ, ਮਹਿੰਗਾਈ ਭੱਤੇ 'ਚ 14% ਵਾਧਾ

ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਵੱਡਾ ਤੋਹਫਾ, DA 'ਚ 14% ਵਾਧਾ

ਕੇਂਦਰੀ ਕਰਮਚਾਰੀਆਂ ਨੂੰ ਮਿਲਿਆ ਵੱਡਾ ਤੋਹਫਾ, DA 'ਚ 14% ਵਾਧਾ

7ਵੇਂ ਪੇਅ ਕਮਿਸ਼ਨ (7th Pay Commission) ਦੇ ਅੰਦਰ ਆਉਂਦੇ ਕੇਂਦਰੀ ਕਰਮਚਾਰੀਆਂ ਲਈ ਸਰਕਾਰ ਨੇ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਵਿੱਚ ਵਾਧਾ ਕੀਤਾ ਹੈ। ਬਜਟ ਪੇਸ਼ ਹੋਣ ਤੋਂ ਬਾਅਦ ਸਰਕਾਰ ਦੁਆਰਾ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 14 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਕੇਂਦਰੀ ਕਰਮਚਾਰੀਆਂ ਦੇ ਡੀਏ ਵਿੱਚ ਕੀਤੇ ਗਏ ਇਸ ਵਾਧੇ ਨਾਲ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਹੋਵੇਗਾ।

ਹੋਰ ਪੜ੍ਹੋ ...
  • Share this:

    ਦੱਸ ਦੇਈਏ ਕਿ ਸਰਕਾਰ ਵੱਲੋਂ ਕੇਂਦਰੀ ਕਰਮਚਾਰੀਆਂ ਦੇ ਡੀਏ 'ਚ ਇਹ ਵੱਡਾ ਵਾਧਾ ਕਰਨ ਤੋਂ ਬਾਅਦ, ਉਨ੍ਹਾਂ ਦੀ ਤਨਖਾਹ 'ਚ ਬੰਪਰ ਉਛਾਲ ਆਉਣ ਵਾਲਾ ਹੈ। ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਸਿੱਧੇ ਤੌਰ ’ਤੇ 14 ਫ਼ੀਸਦੀ ਡੀਏ ਦਾ ਵੱਡਾ ਵਾਧਾ ਕੀਤਾ ਗਿਆ ਹੈ।

    ਇਸਦੇ ਨਾਲ ਹੀ ਜ਼ਿਕਯੋਗ ਹੈ ਕਿ ਡੀਏ ਵਿੱਚ ਇਹ ਵਾਧਾ ਸਿਰਫ਼ ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਈਜਿਜ਼ (CPSEs) ਦੇ ਕਰਮਚਾਰੀਆਂ ਨੂੰ ਹੀ ਮਿਲੇਗਾ। ਕੇਂਦਰੀ ਜਨਤਕ ਖੇਤਰ ਦੇ ਉਦਯੋਗਾਂ ਦੇ ਡੀਏ ਨੂੰ ਜਨਵਰੀ ਵਿੱਚ ਸੋਧਿਆ ਗਿਆ ਸੀ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੂੰ 170.5 ਫੀਸਦੀ ਦੀ ਦਰ ਨਾਲ ਡੀਏ ਮਿਲ ਰਿਹਾ ਸੀ, ਜਿਸ ਨੂੰ ਵਧਾ ਕੇ 184.1 ਫੀਸਦੀ ਕਰ ਦਿੱਤਾ ਗਿਆ ਹੈ।

    ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਅਨੁਸਾਰ ਅੰਡਰ ਸੈਕਟਰੀ ਸੈਮੂਅਲ ਹੱਕ ਨੇ ਦੱਸਿਆ ਕਿ ਸੀਪੀਐਸਈ ਦੇ ਬੋਰਡ ਪੱਧਰ ਅਤੇ ਹੇਠਲੇ ਬੋਰਡ ਪੱਧਰ ਦੇ ਅਧਿਕਾਰੀਆਂ ਨੂੰ ਇਸ ਦਾ ਲਾਭ ਮਿਲੇਗਾ। ਇਨ੍ਹਾਂ ਲੋਕਾਂ ਦਾ ਡੀ.ਏ. ਰਿਵਾਇਜ ਕੀਤਾ ਗਿਆ ਹੈ। ਹੁਣ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ 184.1 ਫੀਸਦੀ ਦੀ ਦਰ ਨਾਲ ਡੀ.ਏ. ਮਿਲੇਗਾ।

    ਡੀਏ ਦਾ ਬਕਾਇਆ ਮਿਲੇਗਾ ਜਾਂ ਨਹੀਂ?

    ਮੋਦੀ ਸਰਕਾਰ ਵੱਲੋਂ ਮਹਿੰਗਾਈ ਭੱਤੇ (DA) ਦੇ ਬਕਾਏ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 18 ਮਹੀਨਿਆਂ ਤੋਂ ਡੀਏ ਦੇ ਬਕਾਏ ਦੀ ਅਦਾਇਗੀ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ। ਕੇਂਦਰੀ ਕਰਮਚਾਰੀ ਜਨਵਰੀ 2020 ਤੋਂ ਜੂਨ 2021 ਤੱਕ ਰੋਕਿਆ ਹੋਇਆ ਡੀਏ ਦੇਣ ਦੀ ਲਗਾਤਾਰ ਮੰਗ ਕਰ ਰਹੇ ਸਨ। ਸਰਕਾਰੀ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਸਰਕਾਰ ਡੀਏ ਦੇ ਬਕਾਏ ਦੇਣ ਬਾਰੇ ਵਿਚਾਰ ਕਰੇਗੀ ਪਰ ਸਰਕਾਰ ਇਸ ਤੋਂ ਪਹਿਲਾਂ ਵੀ ਕਈ ਵਾਰ ਸਪੱਸ਼ਟੀਕਰਨ ਦੇ ਚੁੱਕੀ ਹੈ।

    Published by:rupinderkaursab
    First published:

    Tags: 7th pay commission, Business, Lifestyle