Home /News /lifestyle /

Google ਨੇ ਗੂਗਲ ਪਲੇਅ ਸਟੋਰ ਤੋਂ Paytm ਨੂੰ ਹਟਾਇਆ, App ਹਟਾਉਣ ਪਿੱਛੇ ਦੱਸੀ ਇਹ ਵਜ੍ਹਾ

Google ਨੇ ਗੂਗਲ ਪਲੇਅ ਸਟੋਰ ਤੋਂ Paytm ਨੂੰ ਹਟਾਇਆ, App ਹਟਾਉਣ ਪਿੱਛੇ ਦੱਸੀ ਇਹ ਵਜ੍ਹਾ

ਗੂਗਲ ਨੇ ਸ਼ੁੱਕਰਵਾਰ ਨੂੰ ਗੂਗਲ ਪਲੇ ਸਟੋਰ ਤੋਂ ਪੇਟੀਐਮ ਐਪ (Paytm) ਨੂੰ ਹਟਾ ਦਿੱਤਾ ਹੈ।

ਗੂਗਲ ਨੇ ਸ਼ੁੱਕਰਵਾਰ ਨੂੰ ਗੂਗਲ ਪਲੇ ਸਟੋਰ ਤੋਂ ਪੇਟੀਐਮ ਐਪ (Paytm) ਨੂੰ ਹਟਾ ਦਿੱਤਾ ਹੈ।

ਗੂਗਲ ਨੇ ਸ਼ੁੱਕਰਵਾਰ ਨੂੰ ਗੂਗਲ ਪਲੇ ਸਟੋਰ ਤੋਂ ਪੇਟੀਐਮ ਐਪ (Paytm) ਨੂੰ ਹਟਾ ਦਿੱਤਾ ਹੈ।

  • Share this:

Google ਨੇ ਸ਼ੁੱਕਰਵਾਰ ਨੂੰ Google Play ਸਟੋਰ ਤੋਂ ਪੇਟੀਐਮ ਐਪ ਨੂੰ ਹਟਾ ਦਿੱਤਾ ਹੈ।  ਇਸ 'ਤੇ ਗੂਗਲ ਨੇ ਕਿਹਾ ਹੈ ਕਿ ਉਹ ਕਿਸੇ ਵੀ ਜੂਆ (ਗੈਂਬਲਿੰਗ) ਐਪ ਦਾ ਸਮਰਥਨ ਨਹੀਂ ਕਰੇਗੀ। Paytm ਅਤੇ UPI ਐਪ One97 Communication Ltd ਦੁਆਰਾ ਵਿਕਸਤ ਕੀਤੇ ਗਏ ਹਨ। ਇਸ ਐਪ ਨੂੰ ਗੂਗਲ ਪਲੇ ਸਟੋਰ 'ਤੇ ਸਰਚ ਕਰਨ ਉਤੇ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ, ਐਂਡਰਾਇਡ ਸਮਾਰਟਫੋਨਾਂ ਵਿੱਚ ਪਹਿਲਾਂ ਤੋਂ ਸਥਾਪਿਤ ਐਪ ਕੰਮ ਕਰ ਰਿਹਾ ਹੈ।

Paytm ਭੁਗਤਾਨ ਐਪ ਤੋਂ ਇਲਾਵਾ, ਕੰਪਨੀ ਦੀਆਂ ਹੋਰ ਐਪਸ- Paytm for business, Paytm money, Paytm mall ਆਦਿ ਅਜੇ ਵੀ ਗੂਗਲ ਪਲੇ ਸਟੋਰ 'ਤੇ ਉਪਲਬਧ ਹਨ। ਹਾਲਾਂਕਿ, ਗੂਗਲ ਪਲੇ ਸਟੋਰ ਤੋਂ ਇਸ ਐਪ ਨੂੰ ਹਟਾਉਣ ਬਾਰੇ ਪੇਟੀਐਮ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਗੂਗਲ ਨੇ ਆਪਣੇ ਬਲਾੱਗ ਵਿਚ ਲਿਖਿਆ ਹੈ ਕਿ ਅਸੀਂ ਆਨਲਾਈਨ ਕੈਸੀਨੋ ਦੀ ਆਗਿਆ ਨਹੀਂ ਦਿੰਦੇ। ਅਸੀਂ ਅਜਿਹੀ ਕਿਸੇ ਵੀ ਐਪ ਦਾ ਸਮਰਥਨ ਨਹੀਂ ਕਰਦੇ ਜੋ ਉਪਭੋਗਤਾ ਨੂੰ ਕਿਸੇ ਹੋਰ ਵੈਬਸਾਈਟ ਉਤੇ ਲੈ ਜਾਂਦਾ ਹੈ। ਜੇ ਇੱਕ ਐਪ ਕਿਸੇ ਗਾਹਕ ਨੂੰ ਕਿਸੇ ਵੈਬਸਾਈਟ ਉਤੇ ਲੈ ਜਾਂਦਾ ਹੈ ਜਿੱਥੇ ਉਹ ਨਕਦ ਇਨਾਮ ਜਿੱਤਣ ਲਈ ਟੂਰਨਾਮੈਂਟ ਵਿੱਚ ਹਿੱਸਾ ਲੈ ਸਕਦੇ ਹਨ। ਗੂਗਲ ਕਿਸੇ ਵੀ ਐਪ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ ਅਤੇ ਅਜਿਹਾ ਕਰਨਾ ਗੂਗਲ ਦੀਆਂ ਨੀਤੀਆਂ ਦੀ ਉਲੰਘਣਾ ਹੈ।

Google ਦੇ ਵਾਈਸ ਪ੍ਰੈਜ਼ੀਡੈਂਟ, Suzanne Frey ਨੇ ਲਿਖਿਆ ਕਿ ਅਸੀਂ ਆਨਲਾਈਨ ਕੈਸੀਨੋ ਨੂੰ ਆਗਿਆ ਨਹੀਂ ਦਿੰਦੇ ਜਾਂ ਨਾ ਹੀ ਅਨਿਯਮਿਤ ਜੂਆ ਖੇਡਾਂ ਲਈ ਸਮਰਥਨ ਦਿੰਦੇ ਹਾਂ ਜੋ ਖੇਡ ਸੱਟੇਬਾਜ਼ੀ ਦੀ ਪੇਸ਼ਕਸ਼ ਕਰਦਾ ਹੈ।

Published by:Ashish Sharma
First published:

Tags: Google, Google app, Google Play Store, Paytm