
IRCTC ਲਿਆਇਆ ਵੱਡਾ ਪੈਕੇਜ, ਹੁਣ ਨਵੇਂ ਸਾਲ 'ਤੇ ਕਰੋ 7 ਜਯੋਤਿਰਲਿੰਗਾਂ ਦੇ ਦਰਸ਼ਨ
ਜੇਕਰ ਤੁਸੀਂ ਨਵੇਂ ਸਾਲ 'ਤੇ ਕਿਤੇ ਘੁੰਮਣ-ਫਿਰਨ ਦੀ ਸਲਾਹ ਬਣਾ ਰਹੇ ਹੋ ਤੇ ਤੁਹਾਡਾ ਪਲਾਨ ਕਿਸੇ ਧਾਰਮਿਕ ਅਸਥਾਨ 'ਤੇ ਜਾਣ ਦਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। IRCTC ਤੁਹਾਡੇ ਲਈ ਇਕ ਵਧੀਆ ਮੌਕਾ ਲੈ ਕੇ ਆ ਰਿਹਾ ਰਿਹਾ ਹੈ। ਦਰਅਸਲ, ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਭਾਵ IRCTC ਇੱਕ ਬਹੁਤ ਹੀ ਆਲੀਸ਼ਾਨ ਅਤੇ ਕਿਫਾਇਤੀ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਪੈਕੇਜ ਦੇ ਜ਼ਰੀਏ, ਤੁਹਾਨੂੰ 7 ਜਯੋਤਿਰਲਿੰਗਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਤੁਸੀਂ ਸਟੈਚੂ ਆਫ ਯੂਨਿਟੀ ਦੇ ਦਰਸ਼ਨ ਵੀ ਕਰ ਸਕੋਗੇ।
ਕਾਫੀ ਕਿਫਾਇਤੀ ਹੋਵੇਗਾ ਇਹ ਟੂਰ ਪੈਕੇਜ : ਇਸ ਟੂਰ ਪੈਕੇਜ ਦੌਰਾਨ ਉਜੈਨ, ਵਡੋਦਰਾ, ਸੋਮਨਾਥ, ਦਵਾਰਕਾ, ਪੁਣੇ, ਪਾਰਲੀ ਵੈਜਨਾਥ, ਔਰੰਗਾਬਾਦ ਤੇ ਨਾਸਿਕ ਰੋਡ ਦੇ ਸਥਾਨਾਂ ਨੂੰ ਕਵਰ ਕੀਤਾ ਜਾਵੇਗਾ। 12 ਰਾਤਾਂ ਅਤੇ 13 ਦਿਨਾਂ ਦੇ ਇਸ ਟੂਰ ਪੈਕੇਜ ਲਈ ਯਾਤਰੀਆਂ ਨੂੰ 12,285 ਰੁਪਏ ਖਰਚ ਕਰਨੇ ਪੈਣਗੇ। ਇਸ ਕਿਰਾਏ ਵਿੱਚ ਜੀਐਸਟੀ ਵੀ ਸ਼ਾਮਲ ਹੈ।
ਜਾਣੋ ਯਾਤਰਾ ਦਾ ਪੂਰਾ ਸ਼ੈਡਿਊਲ : ਇਸ ਪੈਕੇਜ ਦੀ ਯਾਤਰਾ 4 ਜਨਵਰੀ, 2022 ਤੋਂ ਸ਼ੁਰੂ ਹੋਵੇਗੀ। ਇਹ ਟੂਰਿਸਟ ਟਰੇਨ 4 ਜਨਵਰੀ 2022 ਨੂੰ ਗੋਰਖਪੁਰ ਤੋਂ ਰਵਾਨਾ ਹੋਵੇਗੀ। ਇਸ ਦੌਰਾਨ ਯਾਤਰੀ ਗੋਰਖਪੁਰ, ਦੇਵਰੀਆ ਸਦਰ, ਬੇਲਥਾਰਾ ਰੋਡ, ਮਊ, ਵਾਰਾਣਸੀ, ਭਦੋਹੀ, ਝਾਂਘਾਈ, ਪ੍ਰਯਾਗਰਾਜ ਸੰਗਮ, ਪ੍ਰਤਾਪਗੜ੍ਹ, ਗੌਰੀਗੰਜ, ਰਾਏਬਰੇਲੀ, ਲਖਨਊ, ਕਾਨਪੁਰ, ਝਾਂਸੀ ਤੋਂ ਸਵਾਰ ਹੋ ਸਕਣਗੇ।
ਟੂਰ ਪੈਕੇਜ 12 ਰਾਤਾਂ ਅਤੇ 13 ਦਿਨਾਂ ਦਾ ਹੋਵੇਗਾ-
ਪੈਕੇਜ ਦਾ ਨਾਮ- 07 ਜਯੋਤਿਰਲਿੰਗਯਾਤਰਾ ਅਤੇ ਸਟੈਚੂ ਆਫ ਯੂਨਿਟੀ ਯਾਤਰਾ ਐਕਸ. GKP (NZBD291)
ਮੰਜ਼ਿਲ ਕਵਰ- ਉਜੈਨ, ਵਡੋਦਰਾ, ਸੋਮਨਾਥ, ਦਵਾਰਕਾ, ਪੁਣੇ, ਪਾਰਲੀ ਵੈਜਨਾਥ, ਔਰੰਗਾਬਾਦ ਅਤੇ ਨਾਸਿਕ ਰੋਡ
ਯਾਤਰਾ ਮੋਡ - ਰੇਲਗੱਡੀ
ਸਟੇਸ਼ਨ/ਰਵਾਨਗੀ ਦਾ ਸਮਾਂ- ਗੋਰਖਪੁਰ - 00.05
ਕਲਾਸ ਸਲੀਪਰ
ਫ੍ਰਿਕਵੈਂਸੀ : 04.01.2022
ਮੀਲ ਪਲਾਨ : ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ
ਬੁੱਕ ਕਿਵੇਂ ਕਰੀਏ : ਆਈਆਰਸੀਟੀਸੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਟੂਰ ਪੈਕੇਜ ਦੀ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ www.irctctourism.com 'ਤੇ ਜਾ ਕੇ ਆਨਲਾਈਨ ਕੀਤੀ ਜਾ ਸਕਦੀ ਹੈ। ਬੁਕਿੰਗ ਆਈਆਰਸੀਟੀਸੀ ਟੂਰਿਸਟ ਫੈਸੀਲੀਟੇਸ਼ਨ ਸੈਂਟਰ, ਜ਼ੋਨਲ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ ਰਾਹੀਂ ਵੀ ਕੀਤੀ ਜਾ ਸਕਦੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।