ਕਰਨ ਜੌਹਰ ਆਉਣ ਵਾਲੇ ਦਿਨਾਂ ਵਿੱਚ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਦੇ ਹੋਸਟ ਵਜੋਂ ਨਜ਼ਰ ਆਉਣਗੇ। ਸ਼ੋਅ ਦੀ ਪ੍ਰਮੋਸ਼ਨ ਹਰ ਤਰ੍ਹਾਂ ਨਾਲ ਕੀਤੀ ਜਾ ਰਹੀ ਹੈ। ਜੋ ਚੀਜ਼ ਇਸ ਸ਼ੋਅ ਨੂੰ ਖਾਸ ਬਣਾਉਂਦੀ ਹੈ ਉਹ ਇਹ ਹੈ ਕਿ ਪਹਿਲੀ ਵਾਰ ਇਹ ਸ਼ੋਅ ਓਟੀਟੀ ਪਲੇਟਫਾਰਮ, ਵੂਟ 'ਤੇ 8 ਅਗਸਤ, 2021 ਤੋਂ ਆਪਣੇ ਟੈਲੀਵਿਜ਼ਨ ਪ੍ਰੀਮੀਅਰ ਤੋਂ ਛੇ ਹਫ਼ਤੇ ਪਹਿਲਾਂ ਪ੍ਰਸਾਰਿਤ ਕੀਤਾ ਜਾਵੇਗਾ।
ਉੱਘੇ ਫਿਲਮ ਨਿਰਮਾਤਾ ਨੇ ਮੰਨਿਆ ਹੈ ਕਿ ਬਿੱਗ ਬੌਸ ਹਾਊਸ ਵਿੱਚ ਛੇ ਹਫਤੇ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਇਸ ਘਰ ਵਿੱਚ ਇੱਕ ਘੰਟਾ ਵੀ ਨਹੀਂ ਰਹਿ ਸਕਦਾ ਕਿਉਂਕਿ ਉਹ ਆਪਣੇ ਫੋਨ ਤੋਂ ਬਿਨਾਂ ਨਹੀਂ ਰਹਿ ਸਕਦਾ। ਹਾਲਾਂਕਿ, ਜਦੋਂ ਇਹ ਪੁੱਛਗਿੱਛ ਕੀਤੀ ਗਈ ਕਿ ਕੀ ਉਸਨੂੰ ਆਪਣੀ ਪਸੰਦ ਦੇ ਦੋ ਮਸ਼ਹੂਰ ਹਸਤੀਆਂ ਨੂੰ ਬਿੱਗ ਬੌਸ ਹਾਊਸ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਤਾਂ ਕਰਨ ਨੇ ਕਿਹਾ, “ਮੈਨੂੰ ਬੇਬੋ (ਕਰੀਨਾ ਕਪੂਰ ਖਾਨ) ਅਤੇ ਮਾਲਾ (ਮਲਾਇਕਾ ਅਰੋੜਾ) ਦੇ ਨਾਲ ਸ਼ੋਅ ਵਿੱਚ ਆਉਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਓਐਮਜੀ! ਬਿਨਾਂ ਫੋਨ ਦੇ ਘਰ ਦੇ ਅੰਦਰ ਦੋਵਾਂ ਨਾਲ ਫਸੇ ਹੋਣਾ, ਇਹ ਬਹੁਤ ਮਜ਼ੇਦਾਰ ਹੋਵੇਗਾ।” ਕੇਜੋ ਦੋ ਖੂਬਸੂਰਤ ਅਭਿਨੇਤਰੀਆਂ ਨਾਲ ਬਹੁਤ ਨੇੜਲਾ ਰਿਸ਼ਤਾ ਸਾਂਝਾ ਕਰਦਾ ਹੈ - ਜਦੋਂ ਕਿ ਬੇਬੋ ਉਸ ਨੂੰ ਇੱਕ ਭਰਾ ਮੰਨਦੀ ਹੈ, ਮਾਲਾ ਉਸ ਨੂੰ ਬਹੁਤ ਪਿਆਰਾ ਮਿੱਤਰ ਕਹਿੰਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕਰੀਨਾ ਅਤੇ ਮਲਾਇਕਾ ਦੀ ਦੋਸਤੀ ਕਾਫ਼ੀ ਗੂੜ੍ਹੀ ਹੈ ਤੇ ਦੋਵੇਂ ਅਕਸਰ ਪਾਰਟੀ ਕਰਦੇ ਤੇ ਵਿਸ਼ੇਸ਼ ਸਮਾਗਮਾਂ ਵਿੱਚ ਇਕੱਠੇ ਨਜ਼ਰ ਆਉਂਦੇ ਰਹੇ ਹਨ।
https://punjab.news18.com/bigg-boss-hola-iframe/?src=https://vodibnlive-vh.akamaihd.net/i/bbvootott/06-08-2021/bbvoot_Promo_060721.mp4
ਕਰਨ ਜੌਹਰ ਨੇ ਕਈ ਸ਼ੋਅਜ਼ ਵਿੱਚ ਜ਼ਿਕਰ ਕੀਤਾ ਹੈ ਕਿ ਕਰੀਨਾ ਕਪੂਰ ਕੋਲ ਬਾਲੀਵੁੱਡ ਦੀ ਹਰ ਖਬਰ ਹੁੰਦੀ ਹੈ ਅਤੇ ਉਹ ਆਪਣੇ ਫੋਨ ਤੇ ਬਹੁਤ ਸਾਰੀ ਜਾਣਕਾਰੀ ਰੱਖਦੀ ਹੈ। ਇੰਨਾ ਹੀ ਨਹੀਂ ਕਰੀਨਾ ਆਪਣੇ ਫੋਨ 'ਤੇ ਬਹੁਤ ਐਕਟਿਵ ਰਹਿੰਦੀ ਹੈ। ਕਰੀਨਾ, ਕਰਨ ਅਤੇ ਮਲਾਇਕਾ ਬਹੁਤ ਚੰਗੇ ਦੋਸਤ ਹਨ ਅਤੇ ਅਕਸਰ ਇਕੱਠੇ ਪਾਰਟੀ ਕਰਦੇ ਨਜ਼ਰ ਆਉਂਦੇ ਹਨ। ਇਸ ਲਈ ਜੇ ਕਰਨ ਜੌਹਰ ਨਾਲ ਕਰੀਨਾ ਤੇ ਮਲਾਇਕਾ ਨੂੰ ਬਿੱਗ ਬੌਸ ਦੇ ਘਰ ਅੰਦਰ ਬਿਨਾਂ ਫ਼ੋਨ ਦੇ ਛੱਡ ਦਿੱਤਾ ਜਾਵੇ ਤਾਂ ਇਹ ਬਹੁਤ ਮਜ਼ੇਦਾਰ ਐਕਸੀਰੀਅੰਸ ਹੋਵੇਗਾ। ਇਨ੍ਹਾਂ ਤਿੰਨਾਂ ਦਾ ਤਾਂ ਪਤਾ ਨਹੀਂ ਪਰ ਦਰਸ਼ਕਾਂ ਦਾ ਤਾਂ ਫੁੱਲ ਐਂਟਰਟੇਨਮੈਂਟ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bigg Boss OTT, Entertainment, Karan Johar, Kareena kapoor