ਤੁਸੀਂ ਇਹ ਕਹਾਵਤ ਤਾਂ ਸੁਣੀ ਹੀ ਹੋਵੇਗੀ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ…ਇਸ ਖਬਰ ਨੂੰ ਦੇਖ ਕੇ ਤੁਹਾਨੂੰ ਇਸ ਕਹਾਵਤ ਦੇ ਉੱਪਰ ਬਿਲਕੁਲ ਯਕੀਨ ਹੋ ਜਾਵੇਗਾ ਕਿ ਜਿਸ ਦੀ ਰੱਖਿਆ ਪਰਮਾਤਮਾ ਕਰਦਾ ਹੈ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ । ਸਾਨੂੰ ਹਰ ਦਿਨ ਸੜਕ ਹਾਦਸਿਆਂ ਦੇ ਨਾਲ ਜੁੜੇ ਮਾਮਲੇ ਦੇਖਣ ਨੂੰ ਮਿਲਦੇ ਰਹਿੰਦੇ ਹਨ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਘਟਨਾਵਾਂ ਲੋਕਾਂ ਦੀ ਲਾਪਰਵਾਹੀ ਕਾਰਨ ਵਾਪਰਦੀਆਂ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਪਰ ਹਾਲ ਹੀ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਦੇ ਵਿੱਚ ਇੱਕ ਵਿਅਕਤੀ ਚੱਲਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਵਾਲ-ਵਾਲ ਬਚ ਗਿਆ। ਭਾਰਤੀ ਪੁਲਿਸ ਸੇਵਾ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਟਵਿੱਟਰ 'ਤੇ ਇੱਕ ਛੋਟੀ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਇੱਕ ਵਿਅਕਤੀ ਟਰੱਕ ਦੀ ਟੱਕਰ ਤੋਂ ਬਾਅਦ ਬੱਚ ਗਿਆ।
ਕਾਬਰਾ ਨੇ ਵੀਡੀਓ ਦੇ ਕੈਪਸ਼ਨ 'ਚ ਲਿਿਖਆ, ''ਅਜਿਹੀ ਸਪੀਡ ਰੱਖੋ ਕਿ ਹਾਦਸਾ ਕਦੇ ਨਾ ਹੋਵੇ, ਦੂਜਿਆਂ ਨੂੰ ਸੁਰੱਖਿਅਤ ਰੱਖੋ ਤੇ ਆਪ ਵੀ ਰਹੋ''
Indian Railway brings back joy to 19-month kid by reuniting him with his lost toy
Read @ANI Story | https://t.co/32on88PjXn#IndianRailways #childhood #toys pic.twitter.com/jcUKgVIlqV
— ANI Digital (@ani_digital) January 6, 2023
ਇਸ ਵੀਡੀਓ ਦੇ ਵਿੱਚ ਇੱਕ ਵੱਡਾ ਟਰੱਕ ਆਉਂਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਵਿਅਕਤੀ ਦੀ ਟਰੱਕ ਨਾਲ ਟੱਕਰ ਹੋ ਗਈ ਹੈ। ਹਾਲਾਂਕਿ, ਖੁਸ਼ਕਿਸਮਤੀ ਨਾਲ, ਬਾਈਕ ਸਵਾਰ ਵਿਅਕਤੀ ਬਹੁਤ ਨਜ਼ਦੀਕੀ ਹੋਣ ਦੇ ਬਾਵਜੂਦ ਹਾਦਸੇ ਤੋਂ ਵਾਲ ਵਾਲ ਬਚ ਗਿਆ।
ਦਰਅਸਲ ਵੀਰਵਾਰ ਨੂੰ ਕਾਬਰਾ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਨੂੰ 81,000 ਤੋਂ ਵੱਧ ਵਿਊਜ਼ ਅਤੇ ਲਗਭਗ 700 ਲਾਈਕਸ ਮਿਲ ਚੁੱਕੇ ਹਨ। ਇਸ ਪੋਸਟ 'ਤੇ ਕਈ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਇਹ ਦੋਪਹੀਆ ਵਾਹਨ ਦਾ ਕਸੂਰ ਹੈ, ਜਦੋਂ ਤੁਸੀਂ ਮੁੱਖ ਗੱਡੀ ਵਾਲੇ ਰਸਤੇ 'ਤੇ ਆਉਂਦੇ ਹੋ ਤਾਂ ਰੁਕੋ ਅਤੇ ਅੱਗੇ ਵਧੋ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਮੇਰਾ ਪੂਰਾ ਵਿਸ਼ਵਾਸ ਹੈ ਕਿ ਡਰਾਈਵਿੰਗ ਦੀ ਕਾਨੂੰਨੀ ਉਮਰ 25 ਸਾਲ ਹੋਣੀ ਚਾਹੀਦੀ ਹੈ। ਉਸ ਨੇ ਅੱਗੇ ਲਿਖਿਆ ਕਿ ਇਸ ਦੀ ਇਜਾਜ਼ਤ ਉਦੋਂ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਲੋਕ ਆਪਣੇ ਲਈ ਅਤੇ ਸਮਾਜ ਲਈ ਪਰਿਵਾਰ ਦੀ ਕੀਮਤ ਨੂੰ ਸਮਝ ਸਕਣ।
ਇੱਕ ਹੋਰ ਉਪਭੋਗਤਾ ਨੇ ਟਿੱਪਣੀ ਕੀਤੀ ਕਿ ਇੱਥੇ ਮੋਟਰਸਾਈਕਲ ਸਵਾਰ ਦੀ ਗਲਤੀ ਸੀ। ਹਰ ਕਿਸੇ ਨੂੰ ਘਰ ਜਾਣ ਦੀ ਕਾਹਲੀ ਹੈ ਪਰ ਧਿਆਨ ਨਾਲ ਜਾਣਾ ਚਾਹੀਦਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਅਸੀਂ ਸਖਤ ਕਾਨੂੰਨ ਕਿਉਂ ਨਹੀਂ ਬਣਾ ਸਕਦੇ, ਇਹ ਘਟਨਾ ਦੋਵਾਂ ਵਾਹਨਾਂ ਲਈ ਬੁਰੀ ਤਰ੍ਹਾਂ ਖਤਮ ਹੋ ਸਕਦੀ ਹੈ। ਅਸੀਂ ਸਿਰਫ਼ ਇੱਕ ਜ਼ਿੰਮੇਵਾਰ ਲਈ ਲਾਇਸੈਂਸ ਰੱਦ ਕਿਉਂ ਨਹੀਂ ਕਰ ਸਕਦੇ। ਇਹ ਕਤਲ ਦੀ ਕੋਸ਼ਿਸ਼ ਤੋਂ ਘੱਟ ਨਹੀਂ ਜੇਕਰ ਸਖ਼ਤ ਨਹੀਂ ਹੈ। ਹਾਲਾਂਕਿ ਇਹ ਘਟਨਾ ਕਿੱਥੇ ਵਾਪਰੀ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Biker, India, Road accident, Truck