HOME » NEWS » Life

ਅੱਖਾਂ ਦੀ ਲਾਇਲਾਜ ਬਿਮਾਰੀ ਤੇ ਗਰੀਬੀ ਨੂੰ ਹਰਾ ਕੇ ਨਾਈ ਦਾ ਲੜਕਾ ਬਣਿਆ PSC ਟਾਪਰ

News18 Punjabi | News18 Punjab
Updated: February 10, 2020, 11:01 AM IST
share image
ਅੱਖਾਂ ਦੀ ਲਾਇਲਾਜ ਬਿਮਾਰੀ ਤੇ ਗਰੀਬੀ ਨੂੰ ਹਰਾ ਕੇ ਨਾਈ ਦਾ ਲੜਕਾ ਬਣਿਆ PSC ਟਾਪਰ
ਜਾਂਜਗੀਰ ਜਿਲ੍ਹੇ ਦੇ ਰਹਿਣ ਵਾਲੇ ਹਿਤੇਸ਼ ਸ੍ਰੀਵਾਸ ਨੇ ਛੱਤੀਸਗੜ੍ਹ (Chhattisgarh) ਲੋਕ ਸੇਵਾ ਆਯੋਗ (PSC) ਦੀ ਪਰੀਖਿਆ ‘ਚ ਵਿਕਲਾਂਗ ਕੋਟੋ ਤੋਂ ਟਾਪ (Top) ਕੀਤਾ ਹੈ।

ਜਾਂਜਗੀਰ ਜਿਲ੍ਹੇ ਦੇ ਰਹਿਣ ਵਾਲੇ ਹਿਤੇਸ਼ ਸ੍ਰੀਵਾਸ ਨੇ ਛੱਤੀਸਗੜ੍ਹ (Chhattisgarh) ਲੋਕ ਸੇਵਾ ਆਯੋਗ (PSC) ਦੀ ਪਰੀਖਿਆ ‘ਚ ਵਿਕਲਾਂਗ ਕੋਟੋ ਤੋਂ ਟਾਪ (Top) ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਆਪਣੇ ਘਰ ‘ਚ ਬੈਠੇ ਹਿਤੇਸ਼ ਸ੍ਰੀਵਾਸ ਕਹਿੰਦੇ ਹਨ ਕਿ ਗਰੀਬ ਪੈਦਾ ਹੋਣਾ ਗੁਨਾਹ ਨਹੀਂ ਪਰ ਗਰੀਬ ਮਰ ਜਾਣਾ ਇਕ ਵੱਡਾ ਗੁਨਾਹ ਹੈ। ਹਿਤੇਸ਼ ਸ੍ਰੀਵਾਸ, ਜਿਸਨੇ ਛੱਤੀਸਗੜ੍ਹ (Chhattisgarh) ਲੋਕ ਸੇਵਾ ਆਯੋਗ (PSC) ਦੀ ਪਰੀਖਿਆ ‘ਚ ਵਿਕਲਾਂਗ ਕੋਟੋ ਤੋਂ ਟਾਪ (Top) ਕੀਤਾ ਹੈ। ਹਿਤੇਸ਼ ਦੀ ਅੱਖਾਂ ‘ਚ ਸ਼ੁਰੂ ਤੋਂ ਹੀ ਲਾਇਲਾਜ ਬੀਮਾਰੀ ਹੈ। ਉਨ੍ਹਾਂ ਨੂੰ ਸਿਰਫ 12 ਸੈਂਟੀਮੀਟਰ ਹੀ ਬਗੈਰ ਚਸ਼ਮੇ ਤੋਂ ਦਿਖਾਈ ਦਿੰਦਾ ਹੈ। ਅਜਿਹੇ ਵਿਚ ਲਗਾਤਾਰ ਪੜਾਈ ਕਰ ਪਹਿਲੀ ਹੀ ਕੋਸ਼ਿਸ਼ ‘ਚ ਹਿਤੇਸ਼ ਨੇ ਪੀਐਸਸੀ ਦੀ ਮੈਰਿਟ ਸੂਚੀ ‘ਚ ਜਗਾ ਬਣਾਈ ਹੈ। ਕੋਟੇ ਤੋਂ ਮਿਲੇ ਇਸ ਰੈਂਕ ਤੋਂ ਹਿਤੇਸ਼ ਨੂੰ ਸਹਿਕਾਰੀ ਬੈਂਕ ‘ਚ ਅਸਿਸਟੈਂਟ ਡਾਇਰੈਕਟਰ, ਰਜਿਸਟਰਾਰ ਦਾ ਅਹੁਦਾ ਮਿਲਿਆ ਸੀ।

ਹਿਤੇਸ਼ ਸ਼੍ਰੀਵਾਸ ਜਾਂਜਗੀਰ-ਚਾਂਪਾ (Janjgir-Champa) ਦੇ ਇਕ ਛੋਟੇ ਜਿਹੇ ਜੈਜੈਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਨਾਈ ਹਨ, ਜੋਕਿ ਪਿੰਡ ਦੇ ਘਰਾਂ ‘ਚ ਜਾ ਕੇ ਬਾਲ ਅਤੇ ਸ਼ੇਵਿੰਗ ਬਣਾਉਣ ਦਾ ਕੰਮ ਕਰਦੇ ਹਨ। ਹਿਤੇਸ਼ ਦੱਸਦੇ ਹਨ ਕਿ ਜਦੋਂ ਉਹ ਛੋਟੇ ਸੀ ਉਸ ਸਮੇਂ ਤੋਂ ਹੀ ਉਨ੍ਹਾਂ ਦਾ ਪੜਾਈ ਵੱਲ ਕਾਫੀ ਮਨ ਸੀ, ਪਰ ਪਿਤਾ ਦੇ ਨਾਈ ਹੋਣ ਅਤੇ ਮਾਂ ਦੇ ਇੱਟ-ਭੱਠੇ ‘ਚ ਮਜ਼ਦੂਰੀ ਕਰਨ ਦੇ ਕਾਰਨ ਘਰ ਦੀ ਆਰਥਿਕ ਸਥਿਤੀ ਸ਼ੁਰੂ ਤੋਂ ਚੰਗੀ ਨਹੀਂ ਸੀ। ਪਰਿਵਾਰ ‘ਚ ਇਕ ਘਟਨਾ ਤੋਂ ਬਾਅਦ ਮਾਂ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਪਿਤਾ ਨੇ ਦੂਜਾ ਵਿਆਹ ਕਰ ਲਿਆ।

ਨਾਈ ਹੀ ਬਣਨ ਦਾ ਦਬਾਅ

ਹਿਤੇਸ਼ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦੀ ਦੂਜੀ ਪਤਨੀ ਉਨ੍ਹਾਂ ਤੇ ਨਾਈ ਬਣਨ ਦਾ ਕੰਮ ਕਰਨ ਦੇ ਲਈ ਲਗਾਤਾਰ ਦਬਾਅ ਬਣਾਉਂਦੀ ਰਹੀ। ਇਸ ਦੌਰਾਨ ਘਰ ਦੀ ਮਾਲੀ ਸਥਿਤੀ ਹੋਰ ਵੀ ਖਰਾਬ ਹੋਣ ਦੇ ਕਾਰਨ ਪਿਤਾ ਸਹਿਤ, ਨਵੀਂ ਮਾਂ ਅਤੇ ਛੋਟਾ ਭਰਾ ਦੂਜੇ ਸੂਬੇ ‘ਚ ਮਜ਼ਦੂਰੀ ਕਰਨ ਚਲੇ ਗਏ। ਇੱਥੇ ਹਿਤੇਸ਼ ਇਸੀ ਪਿੰਡ ‘ਚ ਰਹਿ ਕੇ ਸਰਕਾਰੀ ਸਕੂਲ ‘ਚ ਪੜਨ ਲੱਗੇ ਅਤੇ 10ਵੀਂ, 12ਵੀਂ ਦੀ ਬੋਰਡ ਪਰੀਖਿਆਵਾਂ ‘ਚ ਵੀ ਟਾਪ ਕੀਤਾ। ਜਾਂਜਗੀਰ ਦੀ ਇਕ ਵਿਦਿਅਕ ਸੰਸਥਾ ਨੇ ਮਦਦ ਕੀਤੀ ਅਤੇ ਹਿਤੇਸ਼ ਬਿਲਾਸਪੁਰ ਪਹੁੰਚ ਗਏ।

ਛੋਟੇ ਭਰਾ ਨੇ ਇਸ ਤਰਾਂ ਕੀਤੀ ਹਿਤੇਸ਼ ਦੀ ਪੜਾਈ ‘ਚ ਮਦਦ


ਬਿਲਾਸਪੁਰ ‘ਚ ਪ੍ਰੀਖਿਆਵਾਂ ਦੀ ਤਿਆਰੀ ਕਰਾਉਣ ਵਾਲੇ ਇਕ ਨਿਜੀ ਕੋਚਿੰਗ ਸੰਸਥਾਨ ਦੀ ਫੀਸ ਕਾਫੀ ਜਿਆਦਾ ਸੀ, ਪਰ ਹਿਤੇਸ਼ ਦੇ ਹੁਨਰ ਨੂੰ ਦੇਖਦੇ ਹੋਏ ਕੋਚਿੰਗ ਸੰਸਥਾ ਨੇ ਉਨ੍ਹਾਂ ਨੂੰ ਫੀਸ ਦੇ ਵਿਚ ਕੁਝ ਛੂਟ ਦੇ ਦਿੱਤੀ। ਫਿਰ ਵੀ ਹਿਤੇਸ਼ ਨੂੰ ਕਾਪੀ, ਕਿਤਾਬ, ਨੋਟਸ ਅਤੇ ਫੀਸ ਦੇ ਲਈ ਰਕਮ ਦੀ ਜਰੂਰਤ ਸੀ। ਹਿਤੇਸ਼ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਇਸ ਦੌਰਾਨ ਦੂਜੇ ਸੂਬੇ ਵਿਚੋਂ ਵਾਪਸ ਆਪਣੇ ਪਿੰਡ ਆ ਗਿਆ ਅਤੇ ਉਸਨੇ ਗੋਲਗੱਪੇ ਅਤੇ ਕੁਲਫੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤੋਂ ਮਿਲਣ ਵਾਲੇ ਪੈਸੇ ਛੋਟਾ ਭਰਾ ਹਿਤੇਸ਼ ਦੀ ਪੜਾਈ ਦੇ ਲਈ ਦਿੰਦਾ ਸੀ।
First published: February 10, 2020
ਹੋਰ ਪੜ੍ਹੋ
ਅਗਲੀ ਖ਼ਬਰ