• Home
 • »
 • News
 • »
 • lifestyle
 • »
 • BIRTHDAY PARTY HALDI CEREMONY AND OTHER MARRIAGE FUNCTIONS IN RUNNING TRAINS

ਹੁਣ ਚੱਲਦੀ ਰੇਲ ਗੱਡੀ ਵਿਚ ਹੋ ਸਕੇਗੀ ਹਲਦੀ ਦੀ ਰਸਮ ਅਤੇ ਜਨਮਦਿਨ ਦੀ ਪਾਰਟੀ

ਹੁਣ ਚੱਲਦੀ ਰੇਲ ਗੱਡੀ ਵਿਚ ਹੋ ਸਕੇਗੀ ਹਲਦੀ ਦੀ ਰਸਮ ਅਤੇ ਜਨਮਦਿਨ ਦੀ ਪਾਰਟੀ (ਸੰਕੇਤਕ ਫੋਟੋ)

 • Share this:
  ਹੁਣ ਚੱਲਦੀਆਂ ਰੇਲ ਗੱਡੀਆਂ ਵਿਚ ਹਲਦੀ ਦੀ ਰਸਮ ਅਤੇ ਬੱਚਿਆਂ ਦੇ ਜਨਮ ਦਿਨ ਦੀ ਪਾਰਟੀ ਕੀਤੀ ਜਾ ਸਕੇਗੀ। ਭਾਰਤੀ ਰੇਲਵੇ ਟ੍ਰੇਨਾਂ ਵਿਚ ਈ-ਕੈਟਰਿੰਗ (E-Catering) ਦੀ ਸਹੂਲਤ ਕੁਝ ਸੋਧਾਂ ਦੇ ਨਾਲ ਸ਼ੁਰੂ ਕਰਨ ਜਾ ਰਿਹਾ ਹੈ। ਆਈਆਰਸੀਟੀਸੀ (IRCTC) ਅਧਿਕਾਰੀਆਂ ਦੇ ਅਨੁਸਾਰ ਮਾਰਚ ਦੇ ਪਹਿਲੇ ਹਫਤੇ ਤੱਕ ਸਾਰੀਆਂ 400 ਤੋਂ ਜਿਆਦਾ ਰੇਲ ਗੱਡੀਆਂ ਵਿੱਚ ਨਵੀਂ ਸਹੂਲਤ ਸ਼ੁਰੂ ਕੀਤੀ ਜਾਏਗੀ।

  ਕੋਰੋਨਾ ਤੋਂ ਪਹਿਲਾਂ ਚੱਲਦੀਆਂ ਟ੍ਰੇਨਾਂ ਵਿਚ ਈ-ਕੈਟਰਿੰਗ ਦੇ ਤਹਿਤ ਸਿਰਫ ਕੁਝ ਚੀਜ਼ਾਂ ਉਪਲਬਧ ਸਨ, ਪਰ ਹੁਣ ਯਾਤਰੀਆਂ ਦੇ ਅੱਗੇ ਖਾਣ ਲਈ ਬਹੁਤ ਸਾਰੇ ਵਿਕਲਪ ਹੋਣਗੇ। ਆਈਆਰਸੀਟੀਸੀ ਨੇ ਮੁਸਾਫਰਾਂ ਦੀ ਮੰਗ ਅਨੁਸਾਰ ਵੱਖ ਵੱਖ ਰਾਜਾਂ ਦਾ ਹਰ ਕਿਸਮ ਦਾ ਖਾਣਾ, ਫਾਸਟ ਫੂਡ ਅਤੇ ਰਵਾਇਤੀ ਭੋਜਨ ਮੁਹੱਈਆ ਕਰਵਾਉਣ ਲਈ ਨੀਤੀ ਵਿਚ ਸੋਧਾਂ ਕੀਤੀਆਂ ਹਨ। ਇਹ ਪ੍ਰੋਗਰਾਮ ਚਲਦੀਆਂ ਰੇਲ ਗੱਡੀਆਂ ਵਿੱਚ ਆਯੋਜਿਤ ਕੀਤੇ ਜਾ ਸਕਦੇ ਹਨ। ਆਈਆਰਸੀਟੀਸੀ ਦੇ ਅਨੁਸਾਰ ਰੇਲ ਗੱਡੀਆਂ ਵਿੱਚ ਹਰ ਤਰ੍ਹਾਂ ਦੇ ਛੋਟੇ ਪ੍ਰੋਗਰਾਮਾਂ ਦੀ ਸਹੂਲਤ ਉਪਲਬਧ ਹੋਵੇਗੀ।

  ਇਸ ਵਿੱਚ ਬੱਚੇ ਆਪਣੀ ਜਨਮਦਿਨ ਦੀ ਪਾਰਟੀ, ਮੈਰਿਜ ਯੂਨੀਵਰਸਰੀ ਅਤੇ ਮੰਗਣੀ ਵੀ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਅੱਜ ਕੱਲ੍ਹ ਲੋਕ ਬੱਚਿਆਂ ਦੇ ਵਿਆਹ ਲਈ ਦੇਸ਼ ਦੇ ਇਕ ਕੋਨੇ ਤੋਂ ਦੂਜੇ ਕੋਨੇ ਜਾਂਦੇ ਹਨ। ਹਲਦੀ ਦੀ ਰਸਮ ਅਤੇ ਹੋਰ ਛੋਟੇ ਸਮਾਗਮਾਂ ਦੇ ਸਮੇਂ, ਪਰਿਵਾਰ ਰੇਲ ਗੱਡੀਆਂ ਵਿੱਚ ਯਾਤਰਾ ਕਰ ਰਹੇ ਹੁੰਦੇ ਹਨ।

  ਇਸ ਕਰਕੇ, ਉਹ ਇਨ੍ਹਾਂ ਸਮਾਗਮਾਂ ਦਾ ਅਨੰਦ ਨਹੀਂ ਲੈ ਸਕਦੇ। ਪਰ ਨਵੀਂ ਨੀਤੀ ਦੇ ਤਹਿਤ ਅਜਿਹੇ ਪਰਿਵਾਰ ਸਹੂਲਤਾਂ ਅਤੇ ਸਮੇਂ ਅਨੁਸਾਰ ਆਉਣ ਵਾਲੇ ਸ਼ਹਿਰਾਂ ਵਿਚ ਪਾਰਟੀ ਲਈ ਖਾਣ ਪੀਣ ਦੀਆਂ ਚੀਜ਼ਾਂ ਮੰਗਵਾ ਸਕਦੇ ਹਨ। ਕੇਕ, ਬਰਗਰ ਅਤੇ ਪੀਜ਼ਾ ਅਤੇ ਨੂਡਲਜ਼ ਤੋਂ ਉਪਲਬਧ ਹੋਣਗੇ। ਜਿਥੋਂ ਰੇਲ ਲੰਘ ਰਹੀ ਹੈ, ਉਨ੍ਹਾਂ ਸ਼ਹਿਰਾਂ ਦੀਆਂ ਮਸ਼ਹੂਰ ਚੀਜ਼ਾਂ ਰੇਲ ਗੱਡੀਆਂ ਵਿਚ ਬੁਕਿੰਗ ਲਈ ਉਪਲਬਧ ਹੋਣਗੀਆਂ।
  Published by:Gurwinder Singh
  First published: