Home /News /lifestyle /

Biryani Recipe: ਘਰ ‘ਚ ਇਸ ਤਰ੍ਹਾਂ ਬਣਾਓ ਹੋਟਲ ਵਰਗੀ ਬਿਰਆਨੀ, ਨਹੀਂ ਜੁੜਨਗੇ ਚੌਲ, ਜਾਣੋ ਜ਼ਰੂਰੀ ਟਿਪਸ

Biryani Recipe: ਘਰ ‘ਚ ਇਸ ਤਰ੍ਹਾਂ ਬਣਾਓ ਹੋਟਲ ਵਰਗੀ ਬਿਰਆਨੀ, ਨਹੀਂ ਜੁੜਨਗੇ ਚੌਲ, ਜਾਣੋ ਜ਼ਰੂਰੀ ਟਿਪਸ

ਬਿਰਆਨੀ ਬਣਾਉਣ ਵੇਲੇ ਤੁਹਾਨੂੰ ਮੀਟ ਜਾਂ ਸਬਜ਼ੀਆਂ ਅਤੇ ਚੌਲਾਂ ਨੂੰ ਵੱਖੋ ਵੱਖ ਪਕਾਉਣਾ ਚਾਹੀਦਾ ਹੈ

ਬਿਰਆਨੀ ਬਣਾਉਣ ਵੇਲੇ ਤੁਹਾਨੂੰ ਮੀਟ ਜਾਂ ਸਬਜ਼ੀਆਂ ਅਤੇ ਚੌਲਾਂ ਨੂੰ ਵੱਖੋ ਵੱਖ ਪਕਾਉਣਾ ਚਾਹੀਦਾ ਹੈ

ਅਸੀਂ ਅੱਜ ਤੁਹਾਨੂੰ ਬਿਰਆਨੀ ਬਣਾਉਣ ਦਾ ਸਹੀ ਤਰੀਕਾ ਦੱਸਾਂਗੇ। ਇਸ ਤਰੀਕੇ ਨਾਲ ਬਣਾਈ ਗਈ ਬਿਰਆਨੀ ਦੇ ਚੌਲ ਆਪਸ ਵਿੱਚ ਨਹੀਂ ਜੁੜਨਗੇ ਅਤੇ ਤੁਹਾਡੀ ਬਿਰਆਨੀ ਹੋਟਲ ਜਿੰਨੀ ਹੀ ਸਵਾਦ ਬਣੇਗੀ। ਆਓ ਜਾਣੀਏ ਬਿਰਆਨੀ ਦੀ ਆਸਾਨ ਰੈਸਿਪੀ-

  • Share this:

Biryani Recipe: ਬਿਰਆਨੀ ਹਰ ਇੱਕ ਦੇ ਪਸੰਦੀਦਾ ਭੋਜਨ ਹੈ। ਬਿਰਆਨੀ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਪਰ ਜ਼ਿਆਦਾਤਰ ਲੋਕ ਬਿਰਆਨੀ ਖਾਣ ਲਈ ਬਾਹਰ ਕਿਸੇ ਹੋਟਲ ਵਿੱਚ ਜਾਂਦੇ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਘਰ ਵਿੱਚ ਬਣਾਈ ਬਿਰਆਨੀ ਦੇ ਚੌਲ ਆਪਸ ਵਿੱਚ ਜੁੜ ਜਾਂਦੇ ਹਨ, ਭਾਵ ਕਿ ਬਿਰਆਨੀ ਖਿਲੀ ਖਿਲੀ ਨਹੀਂ ਬਣਦੀ। ਇਸ ਕਰਕੇ ਬਿਰਆਨੀ ਦਾ ਸਵਾਦ ਵੀ ਅੱਧਾ ਰਹਿ ਜਾਂਦਾ ਹੈ।


ਅਸੀਂ ਅੱਜ ਤੁਹਾਨੂੰ ਬਿਰਆਨੀ ਬਣਾਉਣ ਦਾ ਸਹੀ ਤਰੀਕਾ ਦੱਸਾਂਗੇ। ਇਸ ਤਰੀਕੇ ਨਾਲ ਬਣਾਈ ਗਈ ਬਿਰਆਨੀ ਦੇ ਚੌਲ ਆਪਸ ਵਿੱਚ ਨਹੀਂ ਜੁੜਨਗੇ ਅਤੇ ਤੁਹਾਡੀ ਬਿਰਆਨੀ ਹੋਟਲ ਜਿੰਨੀ ਹੀ ਸਵਾਦ ਬਣੇਗੀ। ਆਓ ਜਾਣੀਏ ਬਿਰਆਨੀ ਦੀ ਆਸਾਨ ਰੈਸਿਪੀ-


ਬਿਰਆਨੀ ਬਣਾਉਣ ਲਈ ਲੋੜੀਂਦੀ ਸਮੱਗਰੀ


ਬਿਰਆਨੀ ਬਣਾਉਣ ਲਈ ਤੁਹਾਨੂੰ ਅੱਧਾ ਕਿੱਲੋਂ ਬਾਸਮਤੀ ਚੌਲ, ਚਿਕਨ, ਹਰੀ ਮਿਰਚ, ਕਾਲੀ ਮਿਰਚ, ਸੌਫ਼, ਧਨੀਆਂ, ਲਸਣ ਅਦਰਕ ਦਾ ਪੇਸਟ, ਪਿਆਜ਼, ਦਹੀਂ, ਟਮਾਟਰ, ਇਲਾਇਚੀ, ਦਾਲਚੀਨੀ, ਦੁੱਧ, ਜੀਰਾ, ਕਾਜੂ, ਸੌਗੀ, ਤੇਲ, ਨਮਕ, ਬਿਆਨੀ ਮਸਾਲਾ ਆਦਿ ਦੀ ਲੋੜ ਪਵੇਗੀ।


ਬਿਰਆਨੀ ਬਣਾਉਣ ਦੀ ਰੈਸਿਪੀ  1. ਬਿਰਆਨੀ ਬਣਾਉਣ ਲਈ ਸਭ ਤੋਂ ਪਹਿਲਾਂ ਚੌਲਾਂ ਨੂੰ ਕੁਝ ਦੇਰ ਲਈ ਭਿਓ ਦਿਓ। ਇਸ ਤੋਂ ਬਾਅਦ ਯਖਨੀ ਬਣਾਉਣ ਲਈ ਕੁੱਕਰ ਜਾਂ ਪਤੀਲੀ ਵਿੱਚ ਮੀਟ, ਲਸਣ, ਪਾਣੀ ਅਤੇ ਖੜ੍ਹੇ ਮਸਾਲਿਆਂ ਨੂੰ ਪੋਟਲੀ ਵਿੱਚ ਬੰਨ੍ਹ ਕੇ ਪਾ ਕੇ ਪਕਾਓ।

  2. ਹੁਣ ਪਿਆਜ਼ਾ ਨੂੰ ਹਲਕਾ ਭੂਰਾ ਹੋਣ ਤੱਕ ਭੁੰਨੋ। ਫਿਰ ਇਸ ਵਿੱਚ ਟਮਾਟਰ, ਲਸਣ ਅਦਰਕ ਦਾ ਪੇਸਟ, ਹਲਦੀ, ਨਮਕ ਤੇ ਹੋਰ ਮਸਾਲੇ ਪਾਓ। ਫਿਰ ਇਸ ਵਿੱਚ ਯਖਨੀ ਪਾ ਦਿਓ ਤੇ ਹਲਕਾ ਜਿਹਾ ਪਕਾਓ।

  3. ਇਸ ਤੋਂ ਬਾਅਦ ਇਸ ਵਿੱਚ ਉਬਾਲੇ ਹੋਏ ਬਾਸਮਤੀ ਚੌਲ ਪਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਤਰ੍ਹਾਂ ਤੁਹਾਡੀ ਸਵਾਦਿਸ਼ਟ ਬਿਰਆਨੀ ਤਿਆਰ ਹੈ।


ਬਿਰਆਨੀ ਬਣਾਉਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ  • ਬਿਰਆਨੀ ਬਣਾਉਣ ਸਮੇਂ ਚੌਲਾਂ ਵਿੱਚ ਪਾਣੀ ਦੀ ਸਹੀ ਮਾਤਰਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਲੋੜ ਨਾਲੋਂ ਵਧੇਰੇ ਪਾਣੀ ਪਾਉਣ ਨਾਲ ਬਿਰਆਨੀ ਦੇ ਚੌਲ ਆਪਸ ਵਿੱਚ ਚਿਪਕ ਜਾਣਗੇ ਅਤੇ ਤੁਹਾਡੀ ਬਿਰਆਨੀ ਚੰਗੀ ਨਹੀਂ ਬਣਨੀ।

  • ਯਖਨੀ ਉੱਤੇ ਬਿਰਆਨੀ ਦਾ ਸਵਾਦ ਨਿਰਭਰ ਕਰਦਾ ਹੈ। ਜੇਕਰ ਯਖਨੀ ਸਹੀ ਨਾ ਬਣੇ ਤਾਂ ਬਿਰਆਨੀ ਦਾ ਸਵਾਦ ਵੀ ਨਹੀਂ ਆਵੇਗਾ। ਤੁਹਾਨੂੰ ਯਖਨੀ ਬਣਾਉਣ ਵੇਲੇ ਇਸ ਵਿੱਚ ਪੈਣ ਵਾਲੇ ਮਸਾਲਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

  • ਤੁਹਾਨੂੰ ਬਿਰਆਨੀ ਬਣਾਉਣ ਵੇਲੇ ਟਮਾਟਰ ਤੋਂ ਇਲਾਵਾ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਬਿਰਆਨੀ ਵਿੱਚ ਮੀਟ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਦਹੀਂ ਮੀਟ ਦੇ ਨਾਲ ਹੀ ਪਾ ਦੇਣੀ ਚਾਹੀਦੀ ਹੈ।

  • ਬਿਰਆਨੀ ਦੇ ਸਵਾਦ ਨੂੰ ਵਧਾਉਣ ਲਈ ਤੁਹਾਨੂੰ ਇਸ ਵਿੱਚ ਅਚਾਰ ਦੀ ਵਰਤੋਂ ਕਰਨੀ ਚਾਹੀਦੀ ਹੈ।

  • ਤੁਹਾਨੂੰ ਬਿਰਆਨੀ ਨੂੰ ਤੜਕਾ ਸਰੋਂ ਦੇ ਤੇਲ ਨਾਲ ਲਗਾਉਣਾ ਚਾਹੀਦਾ ਹੈ ਅਤੇ ਘਿਓ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

  • ਬਿਰਆਨੀ ਬਣਾਉਣ ਵੇਲੇ ਤੁਹਾਨੂੰ ਮੀਟ ਜਾਂ ਸਬਜ਼ੀਆਂ ਅਤੇ ਚੌਲਾਂ ਨੂੰ ਵੱਖੋ ਵੱਖ ਪਕਾਉਣਾ ਚਾਹੀਦਾ ਹੈ।

Published by:Tanya Chaudhary
First published:

Tags: Biryani, Food, Recipe, Tips and Tricks