• Home
 • »
 • News
 • »
 • lifestyle
 • »
 • BITTEN BY SNAKE THAT WRAPPED NECK FOR 2 HOURS CHILD SURVIVES IN WARDHA MAHARASHTRA

VIDEO: ਸੁੱਤੀ ਪਈ ਬੱਚੀ ਦੇ ਗਲੇ ਵਿੱਚ ਦੋ ਘੰਟੇ ਲਿਪਟਿਆ ਰਿਹਾ ਸੱਪ, ਜਾਣ ਵੇਲੇ ਡਸਿਆ

Cobra Snake Got Wrap Around Girls Neck : ਇਸ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮਾਂ 'ਤੇ ਵੱਡੇ ਪੱਧਰ 'ਤੇ ਸਾਂਝੇ ਕੀਤੇ ਜਾ ਰਹੇ ਹਨ। ਧੁੰਦਲੀ ਰੌਸ਼ਨੀ ਵਾਲੀ ਵੀਡੀਓ ਵਿੱਚ ਪੂਰਵਾ ਗਡਕਰੀ ਦੀ ਗਰਦਨ ਦੇ ਦੁਆਲੇ ਸੱਪ ਲਪੇਟਿਆ ਹੋਇਆ ਦਿਸ ਰਿਹਾ ਹੈ। ਇਸਦਾ ਫਨ ਉਸਦੀ ਪਿੱਠ ਦੇ ਪਿੱਛੇ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ।

ਸੁੱਤੀ ਪਈ ਬੱਚੀ ਦੇ ਗਲੇ ਵਿੱਚ ਦੋ ਘੰਟੇ ਲਿਪਟਿਆ ਰਿਹਾ ਸੱਪ, ਨਿਕਲਣ ਵੇਲੇ ਡਸਿਆ

ਸੁੱਤੀ ਪਈ ਬੱਚੀ ਦੇ ਗਲੇ ਵਿੱਚ ਦੋ ਘੰਟੇ ਲਿਪਟਿਆ ਰਿਹਾ ਸੱਪ, ਨਿਕਲਣ ਵੇਲੇ ਡਸਿਆ

 • Share this:
  ਮੁੰਬਈ: ਮਹਾਰਾਸ਼ਟਰ ਦੇ ਵਰਧਾ ਜ਼ਿਲੇ 'ਚ ਇਕ ਛੇ ਸਾਲ ਦੀ ਬੱਚੀ ਦੇ ਗਲੇ ਵਿੱਚ ਕਰੀਬ ਦੋ ਕੋਬਰਾ ਲਿਪਟਿਆ ਰਿਹਾ। ਪਰ ਜਦੋਂ ਇਹ ਸੱਪ ਨਿਕਲਣ ਲੱਗਾ ਤਾਂ ਇਸਨੇ ਬੱਚੀ ਨੂੰ ਡਸ ਲਿਆ। ਇਸ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਪਲੇਟਫਾਰਮਾਂ 'ਤੇ ਵੱਡੇ ਪੱਧਰ 'ਤੇ ਸਾਂਝੇ ਕੀਤੇ ਜਾ ਰਹੇ ਹਨ। ਧੁੰਦਲੀ ਰੌਸ਼ਨੀ ਵਾਲੀ ਵੀਡੀਓ ਵਿੱਚ ਪੂਰਵਾ ਗਡਕਰੀ ਦੀ ਗਰਦਨ ਦੇ ਦੁਆਲੇ ਸੱਪ ਲਪੇਟਿਆ ਹੋਇਆ ਦਿਸ ਰਿਹਾ ਹੈ। ਇਸਦਾ ਫਨ ਉਸਦੀ ਪਿੱਠ ਦੇ ਪਿੱਛੇ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ।

  ਇਹ ਘਟਨਾ ਵਰਧਾ ਦੇ ਸੇਲੂ ਤਾਲੁਕਾ ਦੀ ਹੈ। ਲੋਕਮਤ ਦੀ ਖਬਰ ਅਨੁਸਾਰ 6 ਸਾਲਾ ਬੱਚੀ ਪੂਰਵਾ ਪਦਮਾਕਰ ਗਡਕਰੀ ਆਪਣੀ ਮਾਂ ਨਾਲ ਜ਼ਮੀਨ 'ਤੇ ਸੁੱਤੀ ਹੋਈ ਸੀ। ਫਿਰ ਅੱਧੀ ਰਾਤ ਨੂੰ ਸੱਪ ਉੱਥੇ ਪਹੁੰਚ ਗਿਆ। ਅਚਾਨਕ ਸੱਪ ਨੂੰ ਦੇਖ ਕੇ ਮਾਂ ਭੱਜ ਗਈ, ਪਰ ਇਸ ਦੌਰਾਨ ਸੱਪ ਨੇ ਲੜਕੀ ਦੇ ਗਲੇ 'ਚ ਲਪਟ ਗਿਆ। ਅਗਲੇ ਡੇਢ ਘੰਟੇ ਤੱਕ ਸੱਪ ਬੱਚੀ ਦੇ ਗਰਦਨ ਦੁਆਲੇ ਲਪੇਟਿਆ ਰਿਹਾ। ਘਰ ਵਿੱਚ ਹਲਚਲ ਮਚ ਗਈ। ਪਿੰਡ ਦੇ ਸੈਂਕੜੇ ਕੋਲ ਉੱਥੇ ਪਹੁੰਚ ਗਏ। ਮਾਂ ਅਤੇ ਘਰ ਦੇ ਬਾਕੀ ਲੋਕਾਂ ਨੇ ਲੜਕੀ ਨੂੰ ਚੁੱਪਚਾਪ ਲੇਟਣ ਲਈ ਕਿਹਾ। ਜਦੋਂ ਸੱਪ ਦੂਰ ਜਾਣ ਲੱਗਾ ਤਾਂ ਇਸ ਦਾ ਕੁਝ ਹਿੱਸਾ ਲੜਕੀ ਦੇ ਪਿਛਲੇ ਪਾਸੇ ਦੱਬ ਗਿਆ। ਸੱਪ ਨੇ ਉਸੇ ਸਮੇਂ ਲੜਕੀ ਨੂੰ ਡੰਗ ਮਾਰਿਆ। ਫਿਲਹਾਲ ਬੱਚੀ ਦਾ ਕਸਤੂਰਬਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਦੇ ਚਾਰ ਦਿਨ ਬਾਅਦ, ਬੁੱਧਵਾਰ ਨੂੰ ਬੱਚੀ ਦਾ ਡਾਕਟਰੀ ਇਲਾਜ ਕੀਤੇ ਜਾਣ ਤੋਂ ਬਾਅਦ ਖਤਰੇ ਤੋਂ ਬਾਹਰ ਦੱਸਿਆ ਗਿਆ।

  ਇਸ ਦੌਰਾਨ ਪਿੰਡ ਦੇ ਲੋਕਾਂ ਨੇ ਸੱਪ ਫੜਨ ਵਾਲੇ ਨੂੰ ਬੁਲਾਇਆ। ਪਰ ਉਦੋਂ ਤਕ ਸੱਪ ਨੇ ਲੜਕੀ ਨੂੰ ਡੰਗ ਲਿਆ ਸੀ। ਇਸ ਘਟਨਾ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਹਨ। ਦੱਸ ਦੇਈਏ ਕਿ ਵਰਧਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਸੱਪ ਦੇਖੇ ਜਾਂਦੇ ਹਨ। ਬਰਸਾਤ ਦੇ ਮੌਸਮ ਵਿੱਚ ਇਸ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਸਾਲ ਮਈ ਵਿੱਚ ਇੱਥੋਂ ਦੇ ਇੱਕ ਘਰ ਵਿੱਚੋਂ 98 ਸੱਪ ਨਿਕਲੇ ਸਨ। ਬਹੁਤ ਸਾਰੇ ਸੱਪ ਪਾਣੀ ਦੇ ਢੋਲ ਵਿੱਚ ਲੁਕੇ ਹੋਏ ਸਨ। ਇੰਨੇ ਸਾਰੇ ਸੱਪਾਂ ਨੂੰ ਇਕੱਠੇ ਵੇਖ ਕੇ ਮਜ਼ਦੂਰਾਂ ਵਿੱਚ ਹਲਚਲ ਮਚ ਗਈ।
  Published by:Sukhwinder Singh
  First published: