• Home
 • »
 • News
 • »
 • lifestyle
 • »
 • BLIND WILL BE ABLE TO SEE WITH SPECIAL CHIP IMPLANT IN BRAIN STUDIES

ਦਿਮਾਗ 'ਚ ਲੱਗੀ ਇਸ ਚਿੱਪ ਨਾਲ ਹੁਣ ਨੇਤਰਹੀਣ ਵੀ ਦੇਖ ਸਕਣਗੇ ਦੁਨੀਆਂ

ਦਿਮਾਗ 'ਚ ਲੱਗੀ ਇਸ ਚਿੱਪ ਨਾਲ ਹੁਣ ਨੇਤਰਹੀਣ ਵੀ ਦੇਖ ਸਕਣਗੇ ਦੁਨੀਆਂ (ਸੰਕੇਤਕ ਫੋਟੋ)

ਦਿਮਾਗ 'ਚ ਲੱਗੀ ਇਸ ਚਿੱਪ ਨਾਲ ਹੁਣ ਨੇਤਰਹੀਣ ਵੀ ਦੇਖ ਸਕਣਗੇ ਦੁਨੀਆਂ (ਸੰਕੇਤਕ ਫੋਟੋ)

 • Share this:
  ਸਪੇਨ ਦੇ ਵਿਗਿਆਨੀਆਂ ਨੇ ਨੇਤਰਹੀਣ ਲੋਕਾਂ ਲਈ ਨਵੀਂ ਤਕਨੀਕ ਦੀ ਖੋਜ ਕੀਤੀ ਹੈ। ਇਸ ਦੇ ਜ਼ਰੀਏ ਮਰੀਜ਼ ਦੇ ਦਿਮਾਗ 'ਚ ਇਕ ਖਾਸ ਤਰ੍ਹਾਂ ਦੀ ਚਿੱਪ ਲਗਾਈ ਜਾਂਦੀ ਹੈ, ਜਿਸ ਨਾਲ ਅੰਨ੍ਹੇ ਮਰੀਜ਼ ਨੂੰ ਦਿਖਾਈ ਦੇਣ ਲਗਦਾ ਹੈ। ਇਸ ਤਕਨੀਕ ਰਾਹੀਂ ਵਿਗਿਆਨੀ ਦਿਮਾਗ ਦੇ ਵਿਜ਼ੂਅਲ ਕਾਰਟੈਕਸ  (Visual Cortex) ਨੂੰ ਐਕਟੀਵੇਟ ਕਰਦੇ ਹਨ, ਜਿਸ ਨਾਲ ਦਿਮਾਗ ਦੇ ਸਾਹਮਣੇ ਦਿਖਾਈ ਦੇਣ ਵਾਲੀ ਚੀਜ਼ ਦੀ ਸਪੱਸ਼ਟ ਤਸਵੀਰ ਬਣਨੀ ਸ਼ੁਰੂ ਹੋ ਜਾਂਦੀ ਹੈ।

  ਇਸ ਤਸਵੀਰ ਨੂੰ ਦੇਖਣ ਲਈ ਸਪੇਨ ਦੇ ਵਿਗਿਆਨੀਆਂ ਨੇ ਇੱਕ ਚਸ਼ਮਾ ਬਣਾਇਆ, ਜਿਸ ਦੇ ਵਿਚਕਾਰ ਇੱਕ ਨਕਲੀ ਰੈਟੀਨਾ ਹੈ। ਇਹ ਰੈਟੀਨਾ ਦਿਮਾਗ ਵਿੱਚ ਇੱਕ ਚਿੱਪ ਨਾਲ ਜੁੜੀ ਹੁੰਦੀ ਹੈ। ਜਿਵੇਂ ਹੀ ਇਸ ਰੈਟੀਨਾ 'ਤੇ ਰੌਸ਼ਨੀ ਪੈਂਦੀ ਹੈ, ਇਹ ਚਿੱਪ ਨੂੰ ਇਲੈਕਟ੍ਰੀਕਲ ਸਿਗਨਲ ਭੇਜਦੀ ਹੈ। ਇਹ ਚਿੱਪ ਉਸ ਰੋਸ਼ਨੀ ਦਾ ਵਿਸ਼ਲੇਸ਼ਣ ਕਰਦੀ ਹੈ ਅਤੇ ਦਿਮਾਗ ਦੇ ਵਿਜ਼ੂਅਲ ਕਾਰਟੈਕਸ  (Visual Cortex)  ਵਿੱਚ ਰੈਟੀਨਾ ਦੇ ਸਾਹਮਣੇ ਦਿਖਾਈ ਦੇਣ ਵਾਲੀਆਂ ਚੀਜ਼ਾਂ ਦੀ ਤਸਵੀਰ ਬਣਾਉਂਦੀ ਹੈ।

  ਨਿਊਰੋਨਸ ਨੂੰ ਐਕਟੀਵੇਟ ਕਰਦਾ ਹੈ: 'ਦਿ ਜਰਨਲ ਆਫ ਕਲੀਨਿਕਲ ਇਨਵੈਸਟੀਗੇਸ਼ਨ' 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਸ ਤਕਨੀਕ ਦੀ ਮਦਦ ਨਾਲ ਅਸੀਂ ਦਿਮਾਗ ਦੇ ਉਨ੍ਹਾਂ ਨਿਊਰੋਨਸ ਨੂੰ ਐਕਟੀਵੇਟ ਕਰਦੇ ਹਾਂ, ਜਿਨ੍ਹਾਂ ਤੋਂ ਦਿਮਾਗ ਵਿੱਚ ਆਰਟੀਫਿਸ਼ੀਅਲ ਰੈਟਿਨਾ ਦੇ ਸਾਹਮਣੇ ਦਿਖਾਈ ਦੇਣ ਵਾਲੀਆਂ ਚੀਜ਼ਾਂ ਦੀ ਬਾਹਰੀ ਸ਼ਕਲ ਬਣ ਕੇ ਦਿਸਣਾ ਸ਼ੁਰੂ ਹੋ ਜਾਂਦਾ ਹੈ।

  ਚਿਪ ਲੱਗਦਿਆ ਹੀ ਔਰਤ ਨੂੰ ਰੌਸ਼ਨੀ ਮਿਲ ਗਈ

  ਖੋਜਕਰਤਾਵਾਂ ਨੇ 57 ਸਾਲਾ ਔਰਤ 'ਤੇ ਚਸ਼ਮਾ ਅਤੇ ਚਿੱਪ ਦੀ ਜਾਂਚ ਕੀਤੀ ਜੋ 16 ਸਾਲਾਂ ਤੋਂ ਦੇਖਣ ਤੋਂ ਅਸਮਰੱਥ ਸੀ। ਚਿੱਪ ਤੋਂ ਬਾਅਦ ਜਿਵੇਂ ਹੀ ਔਰਤ ਨੇ ਨਕਲੀ ਰੈਟੀਨਾ ਨਾਲ ਐਨਕਾਂ ਨੂੰ ਅੱਖਾਂ 'ਤੇ ਲਗਾਇਆ ਤਾਂ ਉਸ ਦੇ ਮਨ 'ਚ ਸਾਹਮਣੇ ਦਿਖਾਈ ਦੇਣ ਵਾਲੀਆਂ ਚੀਜ਼ਾਂ ਦਾ ਚਿੱਤਰ ਬਣਨਾ ਸ਼ੁਰੂ ਹੋ ਗਿਆ।
  Published by:Gurwinder Singh
  First published: