Home /News /lifestyle /

Dreams: ਸੁਪਨੇ 'ਚ ਵਗਦੇ ਖੂਨ- ਸੂਰਜ, ਚੰਦ ਸਣੇ ਇਨ੍ਹਾਂ ਚੀਜ਼ਾ ਦਾ ਦਿਖਣਾ ਸ਼ੁਭ ਜਾਂ ਅਸ਼ੁੱਭ, ਸਮਝੋ ਅਰਥ

Dreams: ਸੁਪਨੇ 'ਚ ਵਗਦੇ ਖੂਨ- ਸੂਰਜ, ਚੰਦ ਸਣੇ ਇਨ੍ਹਾਂ ਚੀਜ਼ਾ ਦਾ ਦਿਖਣਾ ਸ਼ੁਭ ਜਾਂ ਅਸ਼ੁੱਭ, ਸਮਝੋ ਅਰਥ

Dream

Dream

Dreams: ਭਵਿਸ਼ਯ ਪੁਰਾਣ ਵਿੱਚ ਭਵਿੱਖ ਅਤੇ ਵਰਤਮਾਨ ਯੁੱਗ ਬਾਰੇ ਭਵਿੱਖਬਾਣੀਆਂ ਅਤੇ ਘਟਨਾਵਾਂ ਦਾ ਵਰਣਨ ਹੈ। ਹਿੰਦੂ ਪੁਰਾਣਾਂ ਵਿੱਚ ਕਲਯੁਗ ਦੇ ਵਰਣਨ ਦੇ ਨਾਲ-ਨਾਲ ਅਜੋਕੇ ਯੁੱਗ ਦਾ ਵੀ ਵਿਸਤਾਰ ਨਾਲ ਜ਼ਿਕਰ ਮਿਲਦਾ ਹੈ। ਭਵਿਸ਼ਯ ਪੁਰਾਣ ਅਨੁਸਾਰ ਇਸ ਦੇ ਛੰਦਾਂ ਦੀ ਗਿਣਤੀ 50,000 ਦੇ ਆਸ-ਪਾਸ ਹੋਣੀ ਚਾਹੀਦੀ ਹੈ, ਪਰ ਮੌਜੂਦਾ ਸਮੇਂ ਵਿਚ ਸਿਰਫ਼ 14,000 ਛੰਦ ਹੀ ਉਪਲਬਧ ਹਨ। ਭਵਿਸ਼ਯ ਪੁਰਾਣ ਵਿਚ ਦੱਸਿਆ ਗਿਆ ਹੈ ਕਿ ਕੁਝ ਅਜਿਹੇ ਸੁਪਨੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖਣਾ ਧਨ-ਦੌਲਤ ਦੀ ਆਮਦ ਦੀ ਨਿਸ਼ਾਨੀ ਹੈ।

ਹੋਰ ਪੜ੍ਹੋ ...
  • Share this:

ਅੱਜ ਅਸੀਂ ਤੁਹਾਨੂੰ ਉਨ੍ਹਾਂ ਸੁਪਨਿਆਂ ਬਾਰੇ ਵਿਸਥਾਰ ਨਾਲ ਦੱਸਾਂਗੇ। ਸੁਪਨੇ ਵਿੱਚ ਅਸੀਂ ਜੋ ਵੀ ਵੇਖਦੇ ਹਾਂ ਉਹ ਸਾਡੇ ਭਵਿੱਖ ਨਾਲ ਜੁੜਿਆ ਹੁੰਦਾ ਹੈ। ਭਵਿਸ਼ਯ ਪੁਰਾਣ ਵਿੱਚ ਵੀ ਅਜਿਹੇ ਕਈ ਸੁਪਨੇ ਹਨ ਜਿਨ੍ਹਾਂ ਦਾ ਅਰਥ ਤੇ ਉਨ੍ਹਾਂ ਸੁਪਨਿਆਂ ਦਾ ਸਾਡੇ ਭਵਿੱਖ ਤੇ ਵਰਤਮਾਨ ਉੱਤੇ ਹੋਣ ਵਾਲੇ ਅਸਰ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ।

ਸ਼ਾਸਤਰਾਂ ਦੇ ਅਨੁਸਾਰ ਹਰ ਸੁਪਨੇ ਵਿੱਚ ਕੁਝ ਅਰਥ ਲੁਕੇ ਹੋਏ ਹੁੰਦੇ ਹਨ ਜੋ ਰਾਤ ਨੂੰ ਜ਼ਮੀਨ 'ਤੇ ਸੌਣ ਤੋਂ ਬਾਅਦ ਵੱਖ-ਵੱਖ ਮੌਕਿਆਂ 'ਤੇ ਭਗਵਾਨ ਸੂਰਜ ਦੀ ਵਿਧੀਵਤ ਪੂਜਾ ਕਰਨ ਤੋਂ ਬਾਅਦ ਆਉਂਦੇ ਹਨ। ਇਸ ਬਾਰੇ ਭਗਵਾਨ ਸੂਰਜ ਨੇ ਖੁਦ ਦੱਸਿਆ ਹੈ। ਉਨ੍ਹਾਂ ਅਨੁਸਾਰ ਜੇਕਰ ਕੋਈ ਵਿਅਕਤੀ ਭਗਵਾਨ ਸੂਰਜ, ਇੰਦਰ ਦੇ ਝੰਡੇ ਅਤੇ ਚੰਦਰਮਾ ਨੂੰ ਸਪਨੇ ਵਿੱਚ ਦੇਖਦਾ ਹੈ ਤਾਂ ਉਸ ਨੂੰ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।

ਜੇ ਤੁਹਾਨੂੰ ਸੁਪਨੇ ਵਿੱਚ ਚੌਲ, ਸ਼ੀਸ਼ਾ, ਸੋਨੇ ਦੇ ਗਹਿਣੇ, ਵਗਦਾ ਖੂਨ, ਰੁੱਖ ਲਗਾਉਣਾ, ਵਾਲ ਝੜਨਾ, ਭੇਡ, ਸ਼ੇਰ ਅਤੇ ਪਾਣੀ ਵਾਲੇ ਜਾਨਵਰ ਨੂੰ ਮਾਰ ਕੇ ਖਾਣਾ, ਕਮਲ ਦੇ ਪੱਤੇ, ਜੂਆ ਅਤੇ ਯੁੱਧ ਵਿਚ ਜਿੱਤ, ਸਰੀਰ ਨੂੰ ਜਲਾਉਣਾ, ਸਮੁੰਦਰ ਅਤੇ ਨਦੀ ਦਾ ਪਾਣੀ ਪੀਣਾ ਆਦਿ ਦਿਖੇ ਤਾਂ ਇਸ ਦਾ ਮਤਲਬ ਬੈ ਕਿ ਤੁਹਾਡੇ ਧਨ ਵਿੱਚ ਵਾਧਾ ਹੋਣ ਵਾਲਾ ਹੈ। ਇਸ ਤੋਂ ਇਲਾਵਾ ਭਵਿਸ਼ਯ ਪੁਰਾਣ ਦੇ ਅਨੁਸਾਰ ਸੁਪਨੇ ਵਿੱਚ ਆਪਣੇ ਹੱਥਾਂ ਨਾਲ ਗਾਂ, ਮੱਝ ਅਤੇ ਸ਼ੇਰਨੀ ਦਾ ਦੁੱਧ ਚੋਣ ਨਾਲ ਤੁਹਾਨੂੰ ਜੀਵਨ ਵਿੱਚ ਖੁਸ਼ੀ ਮਿਲਦੀ ਹੈ। ਬਹੁਤ ਸਾਰੇ ਸਿਰ ਅਤੇ ਹੱਥਾਂ ਨੂੰ ਦੇਖਣਾ ਘਰ ਵਿੱਚ ਲਕਸ਼ਮੀ ਦੇ ਆਉਣ ਦਾ ਸੰਕੇਤ ਹੈ। ਜੇ ਤੁਸੀਂ ਸੁਪਨੇ ਵਿੱਚ ਕੀੜਾ ਖਾਇਆ ਤਾਂ ਸਮਝੋ ਕਿ ਤੁਹਾਨੂੰ ਪੈਸਾ ਮਿਲਣ ਵਾਲਾ ਹੈ।

Published by:Rupinder Kaur Sabherwal
First published:

Tags: Dream, Scary dreams