Car Modify: ਜੇਕਰ ਤੁਸੀਂ ਵੀ ਆਪਣੀ ਕਾਰ ਜਾਂ ਬਾਈਕ ਨੂੰ ਮੋਡੀਫਾਈ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕਾਰ ਨੂੰ ਮੋਡੀਫਾਈ ਕਰਵਾਉਣ ਸਮੇਂ ਕਈ ਵਾਰ ਅਸੀਂ ਟਰੈਫਿਕ ਨਿਯਮਾਂ ਦੀ ਅਣਦੇਖੀ ਕਰ ਦਿੰਦੇ ਹਨ। ਇਸ ਕਾਰਨ ਬਾਅਦ ਵਿੱਚ ਵੱਡੇ ਚਲਾਨ ਕੱਟਿਆ ਜਾਂਦਾ ਹੈ ਅਤੇ ਇਸ ਚਲਾਨ ਦੇ ਜ਼ੁਰਮਾਨੇ ਵਜੋਂ ਸਾਨੂੰ ਭਾਰੀ ਰਕਮ ਅਦਾ ਕਰਨੀ ਪੈਂਦੀ ਹੈ। ਅਜਿਹਾ ਹੀ ਕੁਝ ਇੰਦੌਰ ਦੇ ਅਨਾਜ ਵਪਾਰੀ ਵਿਸ਼ਾਲ ਡਾਬਰ ਨਾਲ ਹੋਇਆ ਹੈ।
ਦਰਅਸਲ ਇੰਦੌਰ ਦੇ ਵਪਾਰੀ ਨੇ ਆਪਣੀ ਲਗਜ਼ਰੀ ਕਾਰ BMW ਦਾ ਰੰਗ ਬਦਲਿਆ ਹੈ। ਇਸ ਤੋਂ ਇਲਾਵਾ ਕਾਰ 'ਚ ਕੁਝ ਮਾਮੂਲੀ ਬਦਲਾਅ ਕੀਤੇ ਗਏ ਹਨ। ਜਦੋਂ ਇੰਦੌਰ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵਪਾਰੀ ਵਿਸ਼ਾਲ ਖਿਲਾਫ ਕਾਰਵਾਈ ਕਰਦੇ ਹੋਏ ਉਸਦਾ ਚਲਾਨ ਕੱਟ ਦਿੱਤਾ।
ਜ਼ਿਕਰਯੋਗ ਹੈ ਕਿ ਅਨਾਜ ਵਪਾਰੀ ਵਿਸ਼ਾਲ ਡਾਬਰ ਨੇ ਇਹ BMW ਕਾਰ ਹਰਿਆਣਾ ਤੋਂ ਖਰੀਦੀ ਸੀ। ਇਸ ਤੋਂ ਬਾਅਦ ਉਸ ਨੇ ਇਸ ਕਾਰ ਦਾ ਅਸਲੀ ਰੰਗ ਬਦਲ ਕੇ ਇਸ ਨੂੰ ਮੈਟਲਿਕ ਰੰਗ 'ਚ ਕਰਵਾਇਆ। ਵਿਸ਼ਾਲ ਡਾਬਰ ਨੇ ਦੱਸਿਆ ਕਿ ਮੋਡੀਫਿਕੇਸ਼ਨ ਦੌਰਾਨ ਦਿੱਲੀ ਦੇ ਦੁਕਾਨਦਾਰ ਨੇ ਉਸ ਨੂੰ ਕਿਹਾ ਕਿ ਇਹ ਕਾਨੂੰਨੀ ਤੌਰ 'ਤੇ ਗ਼ਲਤ ਹੈ। ਕਾਰ ਦਾ ਰੰਗ ਬਦਲਣ 'ਤੇ ਕੁੱਲ 48 ਹਜ਼ਾਰ ਰੁਪਏ ਖ਼ਰਚ ਹੋਏ।
ਇਸਦੇ ਨਾਲ ਹੀ ਬੀਐਮਡਬਲਯੂ ਕਾਰ ਨੂੰ ਲੈ ਕੇ ਵਪਾਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਉਹ ਕਹਿ ਰਿਹਾ ਹੈ ਕਿ ਇੱਥੇ ਟ੍ਰੈਫਿਕ ਨਿਯਮ ਇੰਨੇ ਸਖ਼ਤ ਨਹੀਂ ਹਨ ਅਤੇ ਉਨ੍ਹਾਂ ਦੀ ਉਲੰਘਣਾ ਕਰਨ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸ ਵੀਡੀਓ ਬਾਰੇ ਪਤਾ ਲੱਗਣ 'ਤੇ ਟ੍ਰੈਫਿਕ ਪੁਲਿਸ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਵਪਾਰੀ ਖਿਲਾਫ ਕਾਰਵਾਈ ਕੀਤੀ ਗਈ।
ਦੱਸ ਦੇਈਏ ਕਿ ਜਦੋਂ ਪੁਲੀਸ ਨੇ ਇਸ ਗੱਡੀ ਨੂੰ ਫੜਿਆ ਤਾਂ ਇਸ ’ਤੇ ਨੰਬਰ ਪਲੇਟ ਨਹੀਂ ਸੀ। ਜਿਸ ਤੋਂ ਬਾਅਦ ਉਸ ਦਾ ਚਲਾਨ ਕੀਤਾ ਗਿਆ। ਨਾਲ ਹੀ ਰਾਜ ਤੋਂ ਬਾਹਰ ਦੀ ਗੱਡੀ ਹੋਣ ਕਾਰਨ ਕਾਰ ਨੂੰ ਜ਼ਬਤ ਕਰ ਲਿਆ ਗਿਆ। ਇਸ ਤੋਂ ਇਲਾਵਾ ਹਰਿਆਣਾ ਆਰਟੀਓ ਨੂੰ ਪੱਤਰ ਲਿਖ ਕੇ ਟੈਕਸ ਦੀ ਅਦਾਇਗੀ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।
ਡੀਸੀਪੀ ਮਹੇਸ਼ ਚੰਦਰ ਜੈਨ ਨੇ ਦੱਸਿਆ ਕਿ ਵਿਸ਼ਾਲ ਦੀ BMW ਕਾਰ ਦਾ ਚਲਾਨ ਪਹਿਲਾਂ ਹੀ ਕੱਟਿਆ ਜਾ ਚੁੱਕਾ ਹੈ। ਸਭ ਤੋਂ ਪਹਿਲਾਂ ਬਲੈਕ ਫ਼ਿਲਮ ਲੱਗੀ ਹੋਣ ਕਰਕੇ ਅਤੇ ਸਟੈਂਡਰਡ ਨੰਬਰ ਪਲੇਟ ਨਾ ਹੋਣ ਕਾਰਨ ਉਸਦਾ ਚਲਾਨ ਕੱਟਿਆ ਗਿਆ। ਇਸ ਦੇ ਨਾਲ ਹੀ ਦੂਜੀ ਵਾਰ ਡਰਿੰਕ ਐਂਡ ਡਰਾਈਵ ਦਾ ਚਲਾਨ ਕੀਤਾ ਗਿਆ। ਇਸ ਦੇ ਬਾਵਜੂਦ ਵਿਸ਼ਾਲ ਬਿਨਾਂ ਨੰਬਰ ਪਲੇਟ ਵਾਲੀ ਗੱਡੀ ਲੈ ਕੇ ਖਜਰਾਣਾ ਇਲਾਕੇ ਤੋਂ ਜਾ ਰਿਹਾ ਸੀ। ਇਸ ਲਈ ਇਸ ਤੋਂ ਬਾਅਦ ਮੁੜ ਕਾਰਵਾਈ ਕੀਤੀ ਗਈ ਹੈ। ਇਸ ਵਾਰ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile