Home /News /lifestyle /

BMW ਅੱਜ ਲਾਂਚ ਕਰ ਰਿਹਾ G 310 RR ਬਾਈਕ, ਜਾਣੋ ਫੀਚਰਸ 'ਤੇ ਕਿੰਨੀ ਕੀਮਤ

BMW ਅੱਜ ਲਾਂਚ ਕਰ ਰਿਹਾ G 310 RR ਬਾਈਕ, ਜਾਣੋ ਫੀਚਰਸ 'ਤੇ ਕਿੰਨੀ ਕੀਮਤ

BMW ਅੱਜ ਲਾਂਚ ਕਰ ਰਿਹਾ G 310 RR ਬਾਈਕ, ਜਾਣੋ ਫੀਚਰਸ ਤੇ ਕਿੰਨੀ ਕੀਮਤ

BMW ਅੱਜ ਲਾਂਚ ਕਰ ਰਿਹਾ G 310 RR ਬਾਈਕ, ਜਾਣੋ ਫੀਚਰਸ ਤੇ ਕਿੰਨੀ ਕੀਮਤ

BMW G 310 RR:  ਚਾਰ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਆਪਣੇ ਨਵੇਂ ਮਾਡਲਜ਼ ਮਾਰਕੀਟ ਵਿੱਚ ਲਿਆ ਰਹੀਆਂ ਹਨ। ਪੈਟਰੋਲ-ਡੀਜ਼ਲ ਤੇ ਕਈ ਇਲੈਕਟ੍ਰਿਕ ਕਾਰਾਂ ਮਾਰਕੀਟ ਵਿੱਚ ਆ ਚੁੱਕੀਆਂ ਹਨ। ਹੁਣ ਦੋ ਪਹੀਆ ਵਾਹਨ ਦੇ ਵੀ ਨਵੇਂ ਮਾਡਲਜ਼ ਲਾਂਚ ਕੀਤੇ ਜਾ ਰਹੇ ਹਨ। ਦੱਸ ਦਈਏ ਕਿ BMW Motorrad ਇੰਡੀਆ ਅੱਜ ਭਾਰਤ ਵਿੱਚ ਆਪਣੀ ਨਵੀਂ G 310 RR ਸਪੋਰਟ ਬਾਈਕ ਲਾਂਚ ਕਰਨ ਜਾ ਰਹੀ ਹੈ। ਨਵੀਂ G 310 RR ਨੂੰ BMW 310 ਸੀਰੀਜ਼ ਬਾਈਕ ਸੀਰੀਜ਼ ਦੇ ਮੁਕਾਬਲੇ ਦੇ ਤੌਰ 'ਤੇ ਲਾਂਚ ਕੀਤਾ ਜਾਵੇਗੀ।

ਹੋਰ ਪੜ੍ਹੋ ...
  • Share this:

ਇਸ ਬਾਈਕ ਦਾ ਟੀਜ਼ਰ ਪਿਛਲੇ ਕੁਝ ਹਫਤਿਆਂ 'ਚ ਕਈ ਵਾਰ ਰਿਲੀਜ਼ ਕੀਤਾ ਗਿਆ ਹੈ। ਇਹ TVS ਮੋਟਰ ਕੰਪਨੀ ਦੀ Apache RR 310 ਸਪੋਰਟ ਬਾਈਕ ਦੇ ਰੀਬੈਜਡ ਵੇਰੀਐਂਟ ਦੇ ਰੂਪ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ। BMW G 310 RR ਕੰਪਨੀ ਦੀ ਇੱਕ ਸਸਤੀ ਬਾਈਕ ਹੋਵੇਗੀ। ਇਸ ਨੂੰ ਕਿਸੇ ਵੀ ਅਧਿਕਾਰਤ ਡੀਲਰਸ਼ਿਪ 'ਤੇ ਜਾਂ ਰਿਫੰਡਯੋਗ ਰਕਮ ਨਾਲ ਆਨਲਾਈਨ ਬੁੱਕ ਕੀਤਾ ਜਾ ਸਕਦਾ ਹੈ। ਬਾਈਕ ਦੀ ਡਿਲੀਵਰੀ ਲਾਂਚ ਦੇ ਨਾਲ ਹੀ ਸ਼ੁਰੂ ਹੋਣ ਦੀ ਉਮੀਦ ਹੈ।

ਸ਼ਾਨਦਾਰ ਡਿਜ਼ਾਈਨ
ਹਾਲਾਂਕਿ G 310 RR ਦਾ ਟੀਜ਼ਰ ਕਈ ਵਾਰ ਰਿਲੀਜ਼ ਹੋ ਚੁੱਕਾ ਹੈ। ਬਾਈਕ ਨਿਰਮਾਤਾ ਨੇ ਬਾਈਕ ਦੇ ਬਾਹਰੀ ਪੇਂਟ ਥੀਮ ਅਤੇ ਬਾਡੀ ਡਿਜ਼ਾਈਨ ਨੂੰ ਉਜਾਗਰ ਕਰਨ ਵਾਲੇ ਕੁਝ ਬਾਡੀ ਪੈਨਲਾਂ ਦੀ ਇੱਕ ਝਲਕ ਵੀ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਪਲੇਟਫਾਰਮ ਨੂੰ BMW ਦੇ G 310 ਟਵਿਨਜ਼ ਨਾਲ ਸਾਂਝਾ ਕਰੇਗੀ। ਇਹ Apache RR 310 ਦਾ ਫੁਲੀ ਫੇਅਰਡ ਵੇਰੀਐਂਟ ਹੋਵੇਗਾ, ਜੋ ਇੱਕੋ ਪਲੇਟਫਾਰਮ ਨੂੰ ਸਾਂਝਾ ਕਰਦਾ ਹੈ।

ਜਾਣੋ ਕੀ ਹੋਵੇਗੀ ਕੀਮਤ?
BMW G 310 RR ਯਕੀਨੀ ਤੌਰ 'ਤੇ ਮੌਜੂਦਾ TVS Apache RR 310 ਨਾਲੋਂ ਜ਼ਿਆਦਾ ਮਹਿੰਗਾ ਹੋਵੇਗੀ। ਇਸ ਦੀ ਕੀਮਤ 2.65 ਲੱਖ ਤੋਂ 2.90 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਰੱਖੀ ਜਾ ਸਕਦੀ ਹੈ। ਇਸ ਨੂੰ G 310 R ਅਤੇ G 310 GS ਦੇ ਵਿਚਕਾਰ ਰੱਖਿਆ ਜਾਵੇਗਾ। ਨਾਲ ਹੀ, ਇਸਦੇ ਲਾਂਚ ਦੇ ਨਾਲ, BMW Motorrad ਇੰਡੀਆ ਕੋਲ ਹੁਣ ਦੇਸ਼ ਵਿੱਚ ਤਿੰਨ ਐਂਟਰੀ-ਲੇਵਲ ਬਾਈਕਸ ਹੋਣਗੀਆਂ। ਇਸ ਨਾਲ ਭਾਰਤ ਵਿੱਚ ਕੰਪਨੀ ਦੀ ਮਾਰਕੀਟ ਹਿੱਸੇਦਾਰੀ ਹੋਰ ਵਧੇਗੀ।

ਇੰਜਣ
ਬਾਈਕ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ 'ਚ 313cc ਸਿੰਗਲ-ਸਿਲੰਡਰ, ਫੋਰ-ਸਟ੍ਰੋਕ DOHC ਇੰਜਣ ਮਿਲੇਗਾ। ਇਹ 9,500 rpm 'ਤੇ 33 Bhp ਦੀ ਵੱਧ ਤੋਂ ਵੱਧ ਪਾਵਰ ਅਤੇ 7,500 rpm 'ਤੇ 28 Nm ਪੀਕ ਟਾਰਕ ਪੈਦਾ ਕਰ ਸਕਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਵੀ ਜੋੜਿਆ ਜਾਵੇਗਾ, ਜਿਸ ਨੂੰ ਸਟੈਂਡਰਡ ਫਿਟਮੈਂਟ ਵਜੋਂ ਸਲਿੱਪਰ ਕਲਚ ਮਿਲਦਾ ਹੈ।
Published by:rupinderkaursab
First published:

Tags: Auto, Auto industry, Auto news, Automobile, BMW car

ਅਗਲੀ ਖਬਰ