Home /News /lifestyle /

ਭਾਰਤ ‘ਚ BMW ਦੀ Electric Car ਜਲਦੀ ਹੋਵੇਗੀ ਲਾਂਚ, 3.9 ਸੈਕਿੰਡ ‘ਚ ਫੜੇਗੀ 100kmph ਦੀ ਰਫਤਾਰ

BMW ਕਾਰਾਂ ਦੇ ਸ਼ੌਕੀਨਾ ਲਈ ਚੰਗੀ ਖਬਰ ਹੈ। BMW ਨੇ ਭਾਰਤ ਵਿੱਚ ਲਾਂਚ ਹੋਣ ਵਾਲੀ ਆਪਣੀ ਨਵੀਂ ਇਲੈਕਟ੍ਰਿਕ ਕਾਰ i4 ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਨੂੰ ਅਗਲੇ ਮਹਨੇ ਮਈ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਭਾਰਤ ਦੀ ਪਹਿਲੀ ਵਾਈਡ ਰੇਂਜ ਵਾਲੀ ਇਲੈਕਟ੍ਰਿਕ ਕਾਰ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ 590km ਦੀ ਸਭ ਤੋਂ ਲੰਬੀ ਰੇਂਜ ਦੇਵੇਗੀ। BMW ਨੇ i4 ਕਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ eDrive40 ਅਤੇ M50 xDrive ਸਮੇਤ ਦੋ ਵੇਰੀਐਂਟ 'ਚ ਲਾਂਚ ਕੀਤਾ ਹੈ। । ਦੋਵਾਂ ਵੇਰੀਐਂਟ 'ਚ 83.9kWh ਅਤੇ 80.7kWh ਦੇ ਲਿਥੀਅਮ-ਆਇਨ ਬੈਟਰੀ ਪੈਕ ਦਿੱਤੇ ਗਏ ਹਨ।

ਹੋਰ ਪੜ੍ਹੋ ...
  • Share this:

3.9 ਸਕਿੰਟ 'ਚ 100kmph ਦੀ ਰਫਤਾਰ 'ਤੇ ਪਹੁੰਚ ਜਾਵੇਗੀ BMW i4 : ਕੰਪਨੀ eDrive40 ਵੇਰੀਐਂਟ ਨੂੰ ਭਾਰਤ 'ਚ ਲਿਆਵੇਗੀ। eDrive 40 ਇੱਕ ਰੀਅਰ ਵ੍ਹੀਲ ਡਰਾਈਵ ਕਾਰ ਹੈ। ਇਸ ਦਾ ਇੰਜਣ ਵੱਧ ਤੋਂ ਵੱਧ 340bhp ਅਤੇ 430Nm ਦਾ ਟਾਰਕ ਜਨਰੇਟ ਕਰਦਾ ਹੈ। BMW ਦਾ ਦਾਅਵਾ ਹੈ ਕਿ ਕਾਰ ਸਿਰਫ 5.7 ਸਕਿੰਟਾਂ ਵਿੱਚ 100kmph ਦੀ ਸਪੀਡ ਨੂੰ ਪਾਰ ਕਰ ਸਕਦੀ ਹੈ। ਦੂਜੇ ਪਾਸੇ, M50 xDrive, 544hp ਆਲ-ਵ੍ਹੀਲ ਡਰਾਈਵ ਅਤੇ 795Nm ਦਾ ਟਾਰਕ ਪੈਦਾ ਕਰਦੀ ਹੈ। ਜਿਸ ਕਾਰਨ ਇਹ ਸਿਰਫ 3.9 ਸੈਕਿੰਡ 'ਚ 100kmph ਦੀ ਰਫਤਾਰ ਫੜ ਸਕਦੀ ਹੈ।

ਸ਼ਾਨਦਾਰ ਹੈ ਇਸ ਦੀ Look : BMW i4 ਇਲੈਕਟ੍ਰਿਕ ਕਾਰ ਨਿਊ-ਜਨਰੇਸ਼ਨ 4 ਸੀਰੀਜ਼ 'ਤੇ ਆਧਾਰਿਤ ਹੈ ਅਤੇ ਸੀਰੀਜ਼ ਦੀਆਂ ਹੋਰ ਕਾਰਾਂ ਦੇ ਸਮਾਨ ਡਿਜ਼ਾਈਨ ਕੀਤੀ ਗਈ ਹੈ। ਭਾਰਤ ਦੇ ਮੁਤਾਬਕ ਇਸ ਦੇ ਸਟਾਈਲ 'ਚ ਥੋੜ੍ਹਾ ਜਿਹਾ ਬਦਲਾਅ ਕੀਤਾ ਗਿਆ ਹੈ। ਕਾਰ ਨੂੰ ਇੱਕ ਵੱਡੀ ਕਿਡਨੀ ਗ੍ਰਿਲ, LED ਹੈੱਡਲੈਂਪਸ, ਆਪਸ਼ਨਲ ਬਲੂ ਐਕਸੈਂਟਸ ਅਤੇ ਸਿਗਨੇਚਰ ਕੂਪ ਰੂਫਲਾਈਨ ਮਿਲਦੀ ਹੈ।

ਕਾਰ ਨੂੰ ਬ੍ਰੇਕਿੰਗ ਸਿਸਟਮ ਨਾਲ ਵੀ ਕੀਤਾ ਜਾ ਸਕੇਗਾ ਚਾਰਜ : i4 eDrive 40 ਦੀ 590km ਰੇਂਜ ਭਾਰਤ ਵਿੱਚ ਮੌਜੂਦਾ ਕਿਸੇ ਵੀ ਹੋਰ ਲਗਜ਼ਰੀ ਇਲੈਕਟ੍ਰਿਕ ਕਾਰ ਨਾਲੋਂ ਵੱਧ ਹੈ। i4 ਨੂੰ eDrive40 ਵਿੱਚ ਸਿਰਫ਼ 10 ਮਿੰਟਾਂ ਵਿੱਚ 164km ਦੀ ਗੱਡੀ ਚਲਾਉਣ ਲਈ ਚਾਰਜ ਕੀਤਾ ਜਾ ਸਕਦਾ ਹੈ। ਇਸ ਵਿੱਚ ਰੀਜਨਰੇਟਿਵ ਬ੍ਰੇਕਿੰਗ ਵੀ ਮਿਲਦੀ ਹੈ, ਜੋ eDrive40 ਵਿੱਚ 116kW ਤੱਕ ਦੀ ਬੈਟਰੀ ਨੂੰ ਚਾਰਜ ਕਰ ਸਕਦੀ ਹੈ। ਇਸ ਦੇ ਨਾਲ ਹੀ ਇਸ ਕਾਰ 'ਚ 12.3-ਇੰਚ ਦੀ ਇਨਫਾਰਮੇਸ਼ਨ ਡਿਸਪਲੇਅ ਅਤੇ 14.9-ਇੰਚ ਦੀ ਕੰਟਰੋਲ ਸਕਰੀਨ ਆਵੇਗੀ। ਇਨਫੋਟੇਨਮੈਂਟ ਸਿਸਟਮ iDrive 8 ਸਾਫਟਵੇਅਰ ਨੂੰ ਚਲਾਉਂਦਾ ਹੈ ਅਤੇ ਓਵਰ-ਦੀ-ਏਅਰ ਅਪਡੇਟਸ ਨੂੰ ਵੀ ਸਪੋਰਟ ਕਰਦਾ ਹੈ।
Published by:rupinderkaursab
First published:

Tags: Auto, Auto industry, Auto news, Automobile, BMW car, BMW M4, Car, Electric

ਅਗਲੀ ਖਬਰ