Home /News /lifestyle /

Tech News: 2 ਹਜ਼ਾਰ ਤੋਂ ਵੀ ਘੱਟ ਕੀਮਤ `ਤੇ ਸ਼ਾਨਦਾਰ ਸਮਾਰਟਵਾਚ, ਖ਼ਾਸੀਅਤਾਂ ਜਾਣ ਹੋ ਜਾਓਗੇ ਹੈਰਾਨ

Tech News: 2 ਹਜ਼ਾਰ ਤੋਂ ਵੀ ਘੱਟ ਕੀਮਤ `ਤੇ ਸ਼ਾਨਦਾਰ ਸਮਾਰਟਵਾਚ, ਖ਼ਾਸੀਅਤਾਂ ਜਾਣ ਹੋ ਜਾਓਗੇ ਹੈਰਾਨ

ਬੋਟ ਵੇਵ ਲਾਈਟ (Boat Wave Lite) ਇਸ ਹਫਤੇ ਭਾਰਤ 'ਚ ਵਿਕਰੀ ਲਈ ਉਪਲਬਧ ਹੋਵੇਗੀ ਅਤੇ ਇਸ ਘੜੀ ਦੀ ਕੀਮਤ 2,000 ਰੁਪਏ ਤੋਂ ਘੱਟ ਹੈ। ਬੋਟ ਵੇਵ ਲਾਈਟ ਬੋਟ ਵੇਵ ਪ੍ਰੋ 47 ਤੋਂ ਬਾਅਦ ਵੇਵ ਸੀਰੀਜ਼ ਵਿੱਚ ਦੂਜੀ ਸਮਾਰਟ ਵਾਚ ਹੈ, ਜੋ ਕੁਝ ਹਫ਼ਤੇ ਪਹਿਲਾਂ ਲਾਂਚ ਕੀਤੀ ਗਈ ਸੀ।

  • Share this:

ਸਮਾਰਟਵਾਚ ਬਾਜ਼ਾਰ ਵਿੱਚ ਇਸ ਵੇਲੇ ਬਹੁਤ ਕਿਫਾਇਤੀ ਵਿਕਲਪ ਉਪਲਬਧ ਹਨ। ਬੋਟ ਨੇ ਪਿਛਲੇ ਹਫਤੇ ਭਾਰਤ ਵਿੱਚ ਇੱਕ ਨਵੀਂ ਕਿਫਾਇਤੀ ਸਮਾਰਟਵਾਚ, ਬੋਟ ਵੇਵ ਲਾਈਟ ਨੂੰ ਲਾਂਚ ਕੀਤਾ ਹੈ। ਹੁਣ, ਕੰਪਨੀ ਨੇ ਐਮਾਜ਼ਾਨ ਦੁਆਰਾ ਨਵੀਂ ਸਮਾਰਟਵਾਚ ਦੀ ਕੀਮਤ, ਉਪਲਬਧਤਾ ਅਤੇ ਵਿਕਰੀ ਦੀ ਮਿਤੀ ਦੀ ਪੁਸ਼ਟੀ ਵੀ ਕਰ ਦਿੱਤੀ ਹੈ।

ਬੋਟ ਵੇਵ ਲਾਈਟ (Boat Wave Lite) ਇਸ ਹਫਤੇ ਭਾਰਤ 'ਚ ਵਿਕਰੀ ਲਈ ਉਪਲਬਧ ਹੋਵੇਗੀ ਅਤੇ ਇਸ ਘੜੀ ਦੀ ਕੀਮਤ 2,000 ਰੁਪਏ ਤੋਂ ਘੱਟ ਹੈ। ਬੋਟ ਵੇਵ ਲਾਈਟ ਬੋਟ ਵੇਵ ਪ੍ਰੋ 47 ਤੋਂ ਬਾਅਦ ਵੇਵ ਸੀਰੀਜ਼ ਵਿੱਚ ਦੂਜੀ ਸਮਾਰਟ ਵਾਚ ਹੈ, ਜੋ ਕੁਝ ਹਫ਼ਤੇ ਪਹਿਲਾਂ ਲਾਂਚ ਕੀਤੀ ਗਈ ਸੀ।

ਇਸ ਸਮਾਰਟਵਾਚ ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਅਤੇ ਇਹ ਐਮਾਜ਼ਾਨ 'ਤੇ ਉਪਲਬਧ ਹੋਵੇਗੀ। ਘੜੀ ਦੀ ਵਿਕਰੀ 31 ਮਾਰਚ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਹ ਸਮਾਰਟਵਾਚ ਵੇਅਰੇਬਲ ਬਲੂ ਅਤੇ ਰੈੱਡ ਕਲਰ ਆਪਸ਼ਨ 'ਚ ਆਉਂਦੀ ਹੈ। ਬੋਟ ਵੇਵ ਲਾਈਟ ਵਿੱਚ ਇੱਕ ਵਰਗ-ਡਿਜ਼ਾਇਨ ਕੀਤੀ 1.69-ਇੰਚ ਦੀ ਸਕਰੀਨ ਅਤੇ 500 ਨਿਟਸ ਪੀਕ ਬ੍ਰਾਈਟਨੈੱਸ ਹੈ।

ਘੜੀ 160 ਡਿਗਰੀ ਵਿਊਇੰਗ ਐਂਗਲ ਅਤੇ 70% ਆਰਜੀਬੀ ਕਲਰ ਗਾਮਟ ਨਾਲ ਆਉਂਦੀ ਹੈ। ਇਸ ਘੜੀ ਦਾ ਵਜ਼ਨ ਸਿਰਫ਼ 44.8 ਗ੍ਰਾਮ ਹੈ। ਇਹ ਮੀਨੂ ਨੂੰ ਐਕਸੈਸ ਕਰਨ ਅਤੇ ਘੜੀ ਦੇ ਯੂਜ਼ਰ ਇੰਟਰਫੇਸ ਦੁਆਰਾ ਨੈਵੀਗੇਟ ਕਰਨ ਲਈ ਸਾਈਡ 'ਤੇ ਇੱਕ ਕਰਾਊਨ ਰੋਟੇਟਿੰਗ ਬਟਨ ਦਿੱਤਾ ਗਿਆ ਹੈ।

ਦਮਦਾਰ ਬੈਟਰੀ : ਇਸ ਤੋਂ ਇਲਾਵਾ, ਇੱਕ ਵਾਰ ਘੜੀ ਨੂੰ ਇੱਕ ਵਾਰ ਚਾਰਜ ਕਰਨ ਤੋਂ ਬਾਅਦ 7 ਦਿਨਾਂ ਤੱਕ ਚਲਾਇਆ ਜਾ ਸਕਦਾ ਹੈ। ਘੜੀ ਦੇ ਬਾਕੀ ਫੀਚਰਸ ਦੀ ਗੱਲ ਕਰੀਏ ਤਾਂ ਇਸ ਨੂੰ ਕਾਲਿੰਗ, ਟੈਕਸਟ, ਸੋਸ਼ਲ ਮੀਡੀਆ ਐਪਸ, ਸੈਂਡਟਰੀ ਰੀਮਾਈਂਡਰ ਅਤੇ IP67 ਡਸਟ ਅਤੇ ਵਾਟਰ-ਰਜ਼ਿਸਟੈਂਟ ਰੇਟਿੰਗ ਮਿਲੀ ਹੈ।

100 ਤੋਂ ਵੱਧ ਵਾਚ ਫੇਸ ਮਿਲਣਗੇ : ਤੁਸੀਂ 100 ਤੋਂ ਵੱਧ ਵਾਚ ਫੇਸ ਵਿੱਚੋਂ ਚੁਣ ਸਕਦੇ ਹੋ, ਜਿਨ੍ਹਾਂ ਨੂੰ ਬੋਟ ਵੇਅਰੇਬਲ ਐਪ ਦੀ ਵਰਤੋਂ ਕਰ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਸਿਹਤ-ਕੇਂਦ੍ਰਿਤ ਵਿਸ਼ੇਸ਼ਤਾਵਾਂ ਦੇ ਤੌਰ 'ਤੇ, ਇਸ ਸਮਾਰਟ ਵੇਅਰੇਬਲ ਨੂੰ 24/7 ਹਾਰਟਬੀਟ ਟਰੈਕਰ, ਖੂਨ ਦੇ ਆਕਸੀਜਨ ਪੱਧਰ ਅਤੇ ਨੀਂਦ ਦੀ ਨਿਗਰਾਨੀ ਕਰਨ ਲਈ ਇੱਕ SpO2 ਮਾਨੀਟਰ ਮਿਲਦਾ ਹੈ।

ਵੇਵ ਲਾਈਟ ਵਾਚ ਰਨਿੰਗ, ਵਾਕਿੰਗ, ਸਾਈਕਲਿੰਗ, ਯੋਗਾ, ਫੁੱਟਬਾਲ, ਬੈਡਮਿੰਟਨ, ਬਾਸਕਟਬਾਲ, ਸਕਿਪਿੰਗ, ਚੜ੍ਹਨਾ ਅਤੇ ਤੈਰਾਕੀ ਵਰਗੇ ਦਸ ਸਪੋਰਟਸ ਮੋਡਸ ਦੇ ਸਪੋਰਟ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਇਹ ਘੜੀ ਗੂਗਲ ਫਿਟ ਅਤੇ ਐਪਲ ਹੈਲਥ ਇੰਟੀਗ੍ਰੇਸ਼ਨ ਨੂੰ ਵੀ ਸਪੋਰਟ ਕਰਦੀ ਹੈ, ਜੋ ਕਿ ਬਜਟ ਸੈਗਮੈਂਟ 'ਚ ਇਕ ਵਧੀਆ ਫੀਚਰ ਹੈ।

Published by:Amelia Punjabi
First published:

Tags: Boat, Tech News, Technology