Home /News /lifestyle /

Heart Disease: ਇਸ ਖ਼ਾਸ ਮੋਟਾਪੇ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਦਿਲ ਦੀ ਬਿਮਾਰੀ ਦਾ ਖ਼ਤਰਾ

Heart Disease: ਇਸ ਖ਼ਾਸ ਮੋਟਾਪੇ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਦਿਲ ਦੀ ਬਿਮਾਰੀ ਦਾ ਖ਼ਤਰਾ

ਇਸ ਖ਼ਾਸ ਮੋਟਾਪੇ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਦਿਲ ਦੀ ਬਿਮਾਰੀ ਦਾ ਖ਼ਤਰਾ

ਇਸ ਖ਼ਾਸ ਮੋਟਾਪੇ ਵਾਲੇ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਦਿਲ ਦੀ ਬਿਮਾਰੀ ਦਾ ਖ਼ਤਰਾ

  • Share this:

    ਤੁਸੀਂ ਲੋਕਾਂ ਨੂੰ ਇਹ ਗੱਲ ਕਹਿੰਦੇ ਸੁਣਿਆ ਹੋਵੇਗਾ ਕਿ ਮੋਟਾਪਾ (Obesity) ਬਿਮਾਰੀਆਂ ਦਾ ਘਰ ਹੈ। ਹਰ ਤਰਾਂ ਦਾ ਮੋਟਾਪਾ ਬਿਮਾਰੀਆਂ (Diseases) ਦਾ ਘਰ ਨਹੀਂ ਹੁੰਦਾ ਕਿਉਂਕਿ ਮੋਟਾਪੇ ਦੀ ਵੀ ਕੈਟਾਗਰੀ ਹੁੰਦੀਆਂ ਹਨ। ਇਹ ਗੱਲ ਸੁਣ ਕੇ ਸ਼ਾਇਦ ਤੁਸੀਂ ਹੈਰਾਨੀ ਵਿਚ ਪੈ ਗਏ ਪਰ ਇਹ ਗੱਲ ਠੀਕ ਹੈ। ਜੋ ਲੋਕ ਪੂਰੀ ਤਰਾਂ ਮੋਟੇ ਹੁੰਦੇ ਹਨ। ਉਨ੍ਹਾਂ ਦੀ ਤੁਲਨਾ ਵਿੱਚ ਹਾਰਟ ਸਬੰਧੀ ਬਿਮਾਰੀਆਂ (Heart diseases) ਦਾ ਖ਼ਤਰਾ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ, ਜਿੰਨਾ ਦੇ ਪੇਟ ਮੋਟੇ ਹੁੰਦੇ ਹਨ।

    ਜੇਕਰ ਇਹ ਲੋਕ ਦਿਲ ਦੇ ਰੋਗ ਸਮੇਤ ਦੂਜੀ ਤਰਾਂ ਦੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਨ ਤਾਂ ਇਹਨਾਂ ਲੋਕ ਨੂੰ ਨਿਯਮਿਤ ਰੂਪ ਵਿਚ ਕਸਰਤ ਕਰਨ ਚਾਹੀਦੀ ਹੈ।

    ਇਸ ਬਾਰੇ ਮਾਹਿਰ ਕੀ ਕਹਿੰਦੇ ਹਨ-

    ਐਨ ਬੀ ਟੀ ਵਿੱਚ ਪ੍ਰਕਾਸ਼ਿਤ ਖ਼ਬਰ ਦੇ ਅਨੁਸਾਰ ਅਮਰੀਕਾ ਸਥਿਤ ਮੇਉ ਕਲੀਨਿਕ ਨੇ ਕੁੱਝ ਸਮਾਂ ਪਹਿਲਾਂ ਕੀਤੇ ਇੱਕ ਜਾਂਚ ਵਿੱਚ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਸਰੀਰ ਬੀ ਐਮ ਆਈ ਪੈਰਾਮੀਟਰ ਉੱਤੇ ਫੈਟੀ ਹੁੰਦਾ ਹੈ।ਉਨ੍ਹਾਂ ਦੇ ਢਿੱਡ ਉੱਤੇ ਚਰਬੀ ਜਮਾਂ ਨਹੀਂ ਹੋਵੇ ਤਾਂ ਇਨ੍ਹਾਂ ਦਾ ਮੋਟਾਪਾ ਜ਼ਿਆਦਾ ਨੁਕਸਾਨ ਦਾਇਕ ਨਹੀਂ ਹੁੰਦਾ।ਜਿਨ੍ਹਾਂ ਲੋਕਾਂ ਦੇ ਪੇਟ ਉੱਤੇ ਫੈਟ ਜਮਾਂ ਹੁੰਦਾ ਹੈ। ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

    ਦਿਲ ਦੇ ਰੋਗ ਦਾ ਖ਼ਤਰਾ ਜ਼ਿਆਦਾ-

    ਮੇਓ ਕਲੀਨਿਕ ਵਿੱਚ ਹੋਈ ਜਾਂਚ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਪੇਟ ਉੱਤੇ ਜ਼ਿਆਦਾ ਫੈਟ ਜਮਾਂ ਹੁੰਦਾ ਹੈ। ਉਨ੍ਹਾਂ ਨੂੰ ਦੂਸਰਿਆਂ ਦੀ ਤੁਲਨਾ ਵਿੱਚ ਦਿਲ ਨਾਲ ਜੁੜੇ ਰੋਗ (Heart Disease ) ਜਿਵੇਂ ਹਾਰਟ ਅਟੈਕ, ਕਾਰਡੀਏਕ ਅਰੇਸਟ, ਬੀ ਪੀ, ਹਾਈਪਰ ਟੈਂਸ਼ਨ ਅਤੇ ਡਾਇਬਿਟੀਜ ਵਰਗੀ ਬਿਮਾਰੀਆਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

    ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਤੁਹਾਡੇ ਪੇਟ ਉੱਤੇ ਜਮਾਂ ਫੈਟ ਦੱਸਦਾ ਹੈ ਕਿ ਤੁਹਾਡੀ ਜੀਵਨ ਸ਼ੈਲੀ ਬਹੁਤ ਜ਼ਿਆਦਾ ਸੁਸਤ ਹੈ। ਇਸ ਦਾ ਮਤਲਬ ਕਿ ਤੁਸੀਂ ਫਿਜ਼ੀਕਲੀ ਐਕਟਿਵ ਨਹੀਂ ਰਹਿੰਦੇ ਹਨ ਜਾਂ ਫਿਰ ਆਪਣੇ ਸਰੀਰ ਦੀ ਜ਼ਰੂਰਤ ਦੇ ਹਿਸਾਬ ਨਾਲ ਸਰੀਰਕ ਗਤੀਵਿਧੀਆਂ ਨਹੀਂ ਕਰਦੇ ਹਨ।

    ਫੈਟ ਘੱਟ ਕਰਨ ਲਈ ਕਰੀਏ ਇਹ ਕੰਮ-

    ਕੋਰੋਨਾ ਕਾਲ ਵਿੱਚ ਜਿੰਮ ਜਾਣਾ ਅਤੇ ਗਾਰਡਨ ਵਿੱਚ ਸੈਰ ਲਈ ਜਾਣਾ ਸੰਭਵ ਨਹੀਂ ਹੈ। ਇਸ ਲਈ ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਘਰ ਉੱਤੇ ਹੀ ਕੁੱਝ ਯੋਗ ਆਸਣ ਕਰੋ।ਇਸ ਤੋਂ ਤੁਸੀਂ ਬਿਨਾਂ ਬਾਹਰ ਗਏ ਫਿਟਨੈੱਸ ਨੂੰ ਠੀਕ ਰੱਖਿਆ ਜਾ ਸਕਣਗੇ। ਇਸ ਦੇ ਲਈ ਤੁਸੀਂ ਹਰ ਦਿਨ ਭੋਜਨ ਤੋਂ ਬਾਅਦ ਘੱਟ ਤੋਂ ਘੱਟ 20 ਮਿੰਟ ਸੈਰ ਕਰੋ।

    Published by:Anuradha Shukla
    First published:

    Tags: Fat, Heart attack, Obesity