ਭਾਰਤ ਵਿੱਚ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ। ਇਸਦੇ ਨਾਲ ਹੀ ਸਰਦੀਆਂ ਆਉਣ ਕਰਕੇ ਵਿਆਹਾਂ ਦਾ ਸੀਜਨ ਵੀ ਸ਼ੁਰੂ ਹੋ ਗਿਆ ਹੈ। ਵਿਆਹ ਹੋਵੇ ਜਾਂ ਤਿਉਹਾਰ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਖਾਸ ਤੌਰ ਉੱਤੇ ਔਰਤਾਂ ਕਿਸੇ ਵਿਆਹ ਜਾਂ ਤਿਉਹਾਰ ਵਾਲੇ ਦਿਨ ਵਿਸ਼ੇਸ਼ ਤੌਰ ਉੱਤੇ ਤਿਆਰ ਹੁੰਦੀਆਂ ਹਨ। ਇਸ ਤਿਆਰੀ ਲਈ ਉਹ ਪਾਰਲਰ ਵਿੱਚੋਂ ਮਹਿੰਗੇ ਟ੍ਰਰੀਟਮੈਂਟ ਤੇ ਮੇਕਅੱਪ ਕਰਵਾਉਂਦੀਆਂ ਹਨ। ਸੁੰਦਰ ਦਿਖਾਈ ਦੇਣ ਲਈ ਔਰਤਾਂ ਬਾਡੀ ਪਾਲਸ਼ਿੰਗ ਕਰਵਾਉਂਦੀਆਂ ਹਨ। ਪਰ ਤੁਸੀਂ ਘਰ ਬੈਠੇ ਹੀ ਕੁਦਰਤੀ ਤਰੀਕਿਆਂ ਨਾਲ ਆਪਣੀ ਸਕਿਨ ਦਾ ਖ਼ਿਆਲ ਰੱਖ ਸਕਦੇ ਹੋ। ਸਰਦੀਆਂ ਵਿੱਚ ਸਾਨੂੰ ਸਕਿਨ ਦਾ ਵਿਸ਼ੇਸ਼ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ।
ਬਾਡੀ ਪਾਲਸ਼ਿੰਗ ਸਕਿਨ ਲਈ ਬਹੁਤ ਹੀ ਫ਼ਾਇਦੇ ਮੰਦ ਹੈ। ਇਸਦੇ ਨਾਲ ਬਲੱਡ ਸਕਲੂਲੇਸ਼ਨ ਤੇਜ਼ ਹੁੰਦੀ ਹੈ। ਸਕਿਨ ਦੇ ਡੈੱਡ ਸੈੱਲ ਖ਼ਤਮ ਹੁੰਦ ਹਨ ਅਤੇ ਸਕਿਨ ਉੱਤੇ ਗਲੋਅ ਆਉਂਦਾ ਹੈ। ਸਕਿਨ ਤੇ ਪਏ ਪੂਰਾਣੇ ਨਿਸ਼ਾਨ, ਦਾਗ਼-ਧੱਬੇ ਦੂਰ ਹੁੰਦੇ ਹਨ। ਇਸ ਤੋਂ ਬਿਨ੍ਹਾਂ ਸਰਦੀਆਂ ਦੇ ਮੌਸਮ ਵਿੱਚ ਆਉਣ ਵਾਲੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਵੀ ਬਚਾਅ ਰਹਿੰਦਾ ਹੈ।
ਸਰਦੀਆਂ ਦੇ ਮੌਸਮ ਵਿੱਚ ਬਾਡੀ ਪਾਲਸ਼ਿੰਗ ਤੁਹਾਡੀ ਸਕਿਨ ਦੀ ਨਮੀਂ ਨੂੰ ਬਣਾਈ ਰਖਦੀ ਹੈ। ਜਿਸ ਕਾਰਕੇ ਸਕਿਨ ਖ਼ੁਸਕ ਨਹੀਂ ਹੁੰਦੀ ਤੇ ਹੋਰ ਕਈ ਸਮੱਸਿਆਵਾਂ ਤੋਂ ਵੀ ਬਚਾਅ ਰਹਿੰਦਾ ਹੈ। ਕਿਸੇ ਪਾਰਲਰ ਵਿੱਚੋਂ ਬਾਡੀ ਪਾਲਸ਼ਿੰਗ ਕਰਵਾਉਣਾ ਬਹੁਤ ਮਹਿੰਗਾ ਪੈ ਸਕਦਾ ਹੈ। ਤੁਸੀਂ ਘਰ ਵਿੱਚ ਨਾਰੀਅਲ ਤੇਲ ਦੀ ਮਦਦ ਨਾਲ ਬਾਡੀ ਪਾਲਸ਼ਿੰਗ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਨਾਰੀਅਲ ਤੇਲ ਦੀ ਮਦਦ ਨਾਲ ਬਾਡੀ ਪਾਲਸ਼ਿੰਗ ਕਿਵੇਂ ਕਰਨੀ ਹੈ।
ਬਾਡੀ ਪਾਲਸ਼ਿੰਗ ਲਈ ਕਰਨ ਦਾ ਸਹੀ ਢੰਗ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coconut, Health tips, Skin, Skin care tips