• Home
  • »
  • News
  • »
  • lifestyle
  • »
  • BOFA SAYS CENTRE MAY SLASH PETROL DIESEL PRICES BY 5 RS PER LITRE AS

ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣਗੀਆਂ? BofA - ਕੇਂਦਰ ਆਟੋ ਫਿਊਲ ਟੈਕਸ 'ਚ 5 ਰੁਪਏ ਪ੍ਰਤੀ ਲੀਟਰ ਦੀ ਕਰ ਸਕਦੀ ਹੈ ਕਟੌਤੀ...

ਕੇਂਦਰ ਆਟੋ ਫਿਊਲ ਟੈਕਸ 'ਚ 5 ਰੁਪਏ ਪ੍ਰਤੀ ਲੀਟਰ ਦੀ ਕਰ ਸਕਦੀ ਹੈ ਕਟੌਤੀ

ਕੇਂਦਰ ਆਟੋ ਫਿਊਲ ਟੈਕਸ 'ਚ 5 ਰੁਪਏ ਪ੍ਰਤੀ ਲੀਟਰ ਦੀ ਕਰ ਸਕਦੀ ਹੈ ਕਟੌਤੀ

  • Share this:
    Financial Express ਦੀ ਇੱਕ ਖ਼ਬਰ ਦੇ ਮੁਤਾਬਿਕ ਬੈਂਕ ਆਫ ਅਮੈਰੀਕਾ (Bank of America (BofA)) ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੇਂਦਰ, ਉਪਭੋਗਤਾਵਾਂ ਦੇ ਦਬਾਅ/ਪ੍ਰੈਸ਼ਰ ਨੂੰ ਘੱਟ ਕਰਨ ਲਈ ਆਟੋ ਫਿਊਲ ਟੈਕਸਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਸਕਦੀ ਹੈ ਕਿਉਂਕਿ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀ ਔਸਤਨ ਕੀਮਤ 60 ਡਾਲਰ ਪ੍ਰਤੀ ਬੈਰਲ ਹੈ।

    BofA ਨੇ ਅੱਗੇ ਕਿਹਾ ਕਿ, "ਅਸੀਂ ਆਪਣੇ FY22 ਸੈਂਟਰ ਦੇ ਵਿੱਤੀ ਘਾਟੇ ਨੂੰ 30 ਬੇਸਿਸ ਪੁਆਇੰਟਸ ਤੋਂ ਵਧਾ ਕੇ ਜੀ.ਡੀ.ਪੀ. (GDP) 7.5% ਕਰ ਦਿੱਤਾ ਹੈ। 5 ਰੁਪਏ ਪ੍ਰਤੀ ਲੀਟਰ ਟੈੱਕਸ ਵਿੱਚ ਕਟੌਤੀ ਕਰਨ ਨਾਲ ਕੇਂਦਰ ਦੀ ਆਮਦਨੀ ਲਗਭਗ 71,760 ਕਰੋੜ ਰੁਪਏ ਘੱਟ ਸਕਦੀ ਹੈ।

    ਇੰਡੀਅਨ ਬਾਸਕਿਟ ਆਫ਼ ਕਰੂਡ ਦੀ ਕੀਮਤ ਮੌਜੂਦਾ ਸਮੇਂ 'ਚ 62 ਡਾਲਰ ਪ੍ਰਤੀ ਬੈਰਲ ($62/Barrel) ਹੈ ਜੋ ਕਿ ਦਸੰਬਰ ਮਹੀਨੇ ਦੇ ਅੱਧ ਵਿੱਚ 50 ਡਾਲਰ ਪ੍ਰਤੀ ਬੈਰਲ ਸੀ, ਜਿਸ ਨੂੰ ਵਿਸ਼ਵ ਪੱਧਰੀ ਮੰਗ ਰਿਕਵਰੀ ਅਤੇ ਤੇਲ ਨਿਰਯਾਤ ਕਰਨ ਵਾਲੇ ਵੱਡੇ ਦੇਸ਼ਾਂ ਦੇ ਸ੍ਵੈ-ਇੱਛੁਕ ਉਤਪਾਦਨ ਵਿੱਚ ਕਟੌਤੀ ਦਾ ਸਮਰਥਨ ਮਿਲਦਾ ਹੈ। ਘੱਟ ਮੰਗ ਦੇ ਕਾਰਨ ਵਿੱਤੀ ਸਾਲ 21 ਦੀ ਪਹਿਲੀ ਛਿਮਾਹੀ ਵਿੱਚ ਇੰਡੀਅਨ ਬਾਸਕਿਟ ਆਫ਼ ਕਰੂਡ ਦੀ ਕੀਮਤ 19-44 ਡਾਲਰ ਪ੍ਰਤੀ ਬੈਰਲ ਦੀ ਸੀਮਾ ਵਿੱਚ ਸੀ ਜਦੋਂ ਕਰੂਡ ਆਯਾਤ/ਇੰਪੋਰਟ ਬਿੱਲ 57% ਸਾਲਾਨਾ ਦੀ ਗਿਰਾਵਟ ਨਾਲ 22.5 ਬਿਲੀਅਨ ਡਾਲਰ ਰਹਿ ਗਏ।

    ਬੁੱਧਵਾਰ ਨੂੰ ਦਿੱਲੀ ਵਿੱਚ ਰਿਟੇਲ ਪੈਟਰੋਲ ਦੀ ਕੀਮਤ 5.23 ਰੁਪਏ ਪ੍ਰਤੀ ਲੀਟਰ ਦੇ ਵਾਧੇ ਦੇ ਨਾਲ ਇੱਕ ਮਹੀਨੇ ਪਹਿਲਾਂ 90.93 ਰੁਪਏ ਪ੍ਰਤੀ ਲੀਟਰ ਦੇ ਸਰਬੋਤਮ ਉੱਚ ਪੱਧਰ 'ਤੇ ਸੀ ਜਦੋਂ ਕਿ ਓ.ਐੱਮ.ਸੀਜ਼ ਨੇ ਹੌਲੀ-ਹੌਲੀ ਅੰਤਰਰਾਸ਼ਟਰੀ ਕਰੂਡ ਕੀਮਤਾਂ ਵਿੱਚ ਵਾਧੇ ਦੇ ਚੱਲਦੇ ਉਤਪਾਦਾਂ ਦੇ ਬੇਸ-ਪ੍ਰਾਈਜ਼ ਵਿੱਚ ਵਾਧਾ ਕੀਤਾ ਸੀ। ਸੈਂਟਰ ਦਾ ਟੈਕਸ (ਬੇਸਿਕ ਐਕਸਾਈਜ਼, ਸਰਚਾਰਜ, ਐਗਰੀ-ਇੰਫਰਾ ਸੈੱਸ ਅਤੇ ਰੋਡ/ਇੰਫਰਾ ਸੈੱਸ) ਮੌਜੂਦਾ ਸਮੇਂ ਡੀਜ਼ਲ ਲਈ 31.83 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਲਈ 32.98 ਰੁਪਏ ਪ੍ਰਤੀ ਲੀਟਰ ਹੈ। ਮਾਰਚ ਅਤੇ ਮਈ 2020 ਵਿੱਚ ਪੈਟਰੋਲ 'ਤੇ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 16 ਰੁਪਏ ਪ੍ਰਤੀ ਲੀਟਰ ਵਾਧਾ ਕਰਕੇ ਆਟੋ ਇੰਧਨ 'ਤੇ ਸਰਚਾਰਜ ਅਤੇ ਸੈੱਸ ਵਧਾ ਦਿੱਤਾ ਗਿਆ ਸੀ।

    ਪਹਿਲੀ ਫਰਵਰੀ ਤੋਂ ਅੰਤਲੇ ਖਪਤਕਾਰਾਂ 'ਤੇ ਲਗਾਏ ਗਏ ਖੇਤੀਬਾੜੀ ਇੰਫ੍ਰਾਸਟ੍ਰੱਕਚਰ ਸੈੱਸ ਦੇ ਪ੍ਰਭਾਵ ਨੂੰ ਪੂਰਾ ਕਰਨ ਲਈ ਪੈਟਰੋਲ ਅਤੇ ਡੀਜ਼ਲ ਦੋਵਾਂ ਦੇ ਰੇਟਾਂ 'ਤੇ ਸਰਚਾਰਜ ਸਿਰਫ਼ 1 ਰੁਪਏ ਪ੍ਰਤੀ ਲੀਟਰ ਘਟਾ ਦਿੱਤਾ ਗਿਆ ਹੈ ਜਦੋਂ ਕਿ ਬੇਸਿਕ ਐਕਸਾਈਜ਼ ਡਿਊਟੀ ਦੀਆਂ ਦਰਾਂ ਹੁਣ ਘੱਟ ਕੇ ਪੈਟਰੋਲ ਲਈ 1.4 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਲਈ 1.8 ਰੁਪਏ ਪ੍ਰਤੀ ਲੀਟਰ ਰਹਿ ਗਈਆਂ ਹਨ। ਹਾਲਾਂਕਿ ਸੈੱਸਿਜ਼ ਅਤੇ ਸਰਚਾਰਜ ਸ਼ੇਅਰ ਯੋਗ ਨਹੀਂ ਹਨ ਪਰ ਰਾਜਾਂ ਨੂੰ ਆਟੋ-ਫਿਊਲ ਐਕਸਾਈਜ਼ ਡਿਊਟੀ ਦੀ ਆਮਦਨ ਦਾ 42% ਸਿਰਫ਼ ਬੇਸਿਕ ਐਕਸਾਈਜ਼ ਡਿਊਟੀ ਕੰਪੋਨੈਂਟ ਤੋਂ ਮਿਲਦਾ ਹੈ। ਬੇਸ਼ੱਕ, ਰਾਜ ਸਰਕਾਰਾਂ ਪੈਟਰੋਲ ਅਤੇ ਡੀਜ਼ਲ 'ਤੇ ਆਪਣਾ ਵੈਟ (VAT) ਲਗਾਉਂਦੀਆਂ ਹਨ ਜੋ ਸਿਰਫ ਉਨ੍ਹਾਂ ਦੇ ਕੋਸ਼/ਖਜ਼ਾਨੇ ਵਿੱਚ ਜਾਂਦਾ ਹੈ ਪਰ ਮੌਜੂਦਾ ਸਮੇਂ ਦੀਆਂ ਉੱਚ ਕੀਮਤਾਂ ਵੈਟ ਦੇ ਹੋਰ ਵਧਣ ਦੀ ਗੁੰਜਾਇਸ਼ ਨੂੰ ਸੀਮਿਤ ਕਰਦੀਆਂ ਹਨ।
    Published by:Anuradha Shukla
    First published: