ਪਿਛਲੇ ਦੋ ਸਾਲਾਂ ਵਿਚ ਜਿਮ ਵਿਚ ਵਰਕਆਊਟ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਕਈ ਮਸ਼ਹੂਰ ਹਸਤੀਆਂ ਦੀ ਮੌਤ ਹੋ ਗਈ ਹੈ।
ਸਾਊਥ ਦੇ ਸੁਪਰਸਟਾਰ ਪੁਨੀਤ ਰਾਜਕੁਮਾਰ, ਕਾਮੇਡੀਅਨ ਰਾਜੂ ਸ਼੍ਰੀਵਾਸਤਵ (Comedian Raju Srivastava), ਸਲਮਾਨ ਖਾਨ ਦੇ 50 ਸਾਲਾ ਬਾਡੀ ਡਬਲ ਸਾਗਰ ਪਾਂਡੇ ਅਤੇ ਸਿਧਾਂਤ ਸੂਰਿਆਵੰਸ਼ੀ (Siddhant Suryavanshi) ਦੀ ਹਾਲ ਹੀ ਵਿੱਚ ਹੋਈ ਮੌਤ ਤੋਂ ਬਾਅਦ ਜਿਮ ਵਰਕਆਊਟ ਅਤੇ ਦਿਲ ਦੇ ਦੌਰੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
ਹਾਲ ਹੀ ਵਿੱਚ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਇਸ ਦਾ ਕਾਰਨ ਡਾਕਟਰਾਂ ਦੀ ਸਲਾਹ ਅਤੇ ਸਿਖਲਾਈ ਤੋਂ ਬਿਨਾਂ ਜਿਮ ਵਿੱਚ ਵਰਕਆਊਟ ਕਰਨਾ ਦੱਸਿਆ ਸੀ। ਇਸ ਦੇ ਨਾਲ ਹੀ ਹੁਣ ਅਦਾਕਾਰ ਸੁਨੀਲ ਸ਼ੈੱਟੀ ਨੇ ਇਸ ਮਾਮਲੇ 'ਤੇ ਆਪਣਾ ਪੱਖ ਰੱਖਿਆ ਹੈ।
ਸੁਨੀਲ ਸ਼ੈੱਟੀ (Suniel Shetty) ਖੁਦ ਫਿਟਨੈੱਸ ਫ੍ਰੀਕ ਹਨ। ਉਨ੍ਹਾਂ ਨੇ ਟਾਈਮਜ਼ ਆਫ਼ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਇਸ ਲਈ ਸਪਲੀਮੈਂਟਸ ਅਤੇ ਸਟੀਰੌਇਡ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ, "ਸਮੱਸਿਆ ਉਹਨਾਂ ਦੁਆਰਾ ਲਏ ਜਾਣ ਵਾਲੇ ਸਪਲੀਮੈਂਟਸ ਵਿਚ ਹੈ, ਖਾਏ ਜਾਣ ਵਾਲੇ ਸਟੀਰੌਇਡ ਵਿਚ ਹੈ। ਕਸਰਤ ਸਮੱਸਿਆ ਨਹੀਂ ਹੈ।
ਉਹ (ਜਿਮ ਜਾਣ ਵਾਲੇ) ਆਪਣੇ ਆਪ ਨੂੰ ਆਪਣੀ ਲਿਮਟ ਤੋਂ ਅੱਗੇ ਨਹੀਂ ਵਧਾ ਰਹੇ ਹਨ। ਜਦੋਂ ਕੋਈ ਵਿਅਕਤੀ ਸਪਲੀਮੈਂਟ ਅਤੇ ਸਟੀਰੌਇਡ ਲੈਂਦਾ ਹੈ, ਤਾਂ ਉਸ ਨਾਲ ਹਾਰਟ ਫੇਲ ਹੁੰਦਾ ਹੈ।
ਸੁਨੀਲ ਸ਼ੈੱਟੀ ਨੇ ਅੱਗੇ ਕਿਹਾ, “ਇਸ ਦੇ ਨਾਲ ਹੀ, ਸਹੀ ਖਾਣਾ ਅਤੇ ਸਹੀ ਮਾਤਰਾ ਵਿਚ ਨੀਂਦ ਲੈਣਾ ਵੀ ਮਹੱਤਵਪੂਰਨ ਹੈ। ਇਹ ਸਾਰੀਆਂ ਚੀਜ਼ਾਂ ਇੱਕ ਭੂਮਿਕਾ ਨਿਭਾਉਂਦੀਆਂ ਹਨ ਅਤੇ ਧਿਆਨ ਵਿੱਚ ਰੱਖੋ, ਸਹੀ ਖਾਣੇ ਤੋਂ ਮੇਰਾ ਮਤਲਬ ਡਾਈਟਿੰਗ ਨਹੀਂ ਹੈ। ਸਹੀ ਖਾਣੇ ਤੋਂ ਮੇਰਾ ਮਤਲਬ ਹੈ ਪੋਸ਼ਣ ਹੈ। ਮੈਨੂੰ ਯਕੀਨ ਹੈ ਕਿ ਜਿਮ ਉਹੀ ਕਰ ਰਿਹਾ ਹੈ ਜਿਸ ਲਈ ਜ਼ਰੂਰੀ ਹੈ।" ਸੁਨੀਲ ਨੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਸਲਾਹ ਵੀ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Bollywood actress, Gym, Gymnast, Sunil Shetty