• Home
 • »
 • News
 • »
 • lifestyle
 • »
 • BOND OF GRANDMOTHER AND CHILDREN IS VERY SPECIAL BUT IT CANNOT REPLACE THAT OF THE NATURAL PARENTS BOMBAY HIGH COURT AS

ਦਾਦੀ ਦਾ ਬੱਚਿਆਂ ਨਾਲ ਰਿਸ਼ਤਾ ਹੁੰਦਾ ਹੈ ਖ਼ਾਸ ਪਰ ਮਾਪਿਆਂ ਦੀ ਥਾਂ ਨਹੀਂ ਲੈ ਸਕਦਾ: Bombay High Court

ਦਾਦੀ ਦਾ ਬੱਚਿਆਂ ਨਾਲ ਰਿਸ਼ਤਾ ਹੁੰਦਾ ਹੈ ਖ਼ਾਸ ਪਰ ਮਾਪਿਆਂ ਦੀ ਥਾਂ ਨਹੀਂ ਲੈ ਸਕਦਾ: Bombay High Court

 • Share this:
  ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੁੰਦੀ ਹੈ ਫਿਰ ਭਾਵੇਂ ਉਹ ਕੋਈ ਵੀ ਰਿਸ਼ਤਾ ਕਿਉਂ ਨਾ ਹੋਵੇ। ਇਸੀ ਤਰ੍ਹਾਂ ਹਰ ਬੱਚੇ ਦਾ ਆਪਣੇ ਦਾਦਾ-ਦਾਦੀ/ਨਾਨਾ-ਨਾਨੀ ਨਾਲ ਇੱਕ ਖ਼ਾਸ ਸੰਬੰਧ ਹੁੰਦਾ ਹੈ ਜਿਸ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਕਿਉਂਕਿ ਘਰ ਵਿੱਚ ਬਜ਼ੁਰਗਾਂ ਦੀ ਇੱਕ ਵਿਸ਼ੇਸ਼ 'ਥਾਂ' ਹੁੰਦੀ ਹੈ। ਉੱਥੇ ਹੀ ਇੱਕ ਬੱਚੇ ਦੇ ਜੀਵਨ ਵਿੱਚ ਉਸ ਦੇ ਮਾਤਾ-ਪਿਤਾ ਦਾ ਆਪਣਾ ਖ਼ਾਸ ਸਥਾਨ ਹੁੰਦਾ ਹੈ ਜਿਸ ਦਾ ਇਸ ਸੰਸਾਰ 'ਚ ਕੋਈ ਵੀ ਵਿਕਲਪ ਮੌਜੂਦ ਨਹੀਂ ਹੈ।

  ਬੁੱਧਵਾਰ ਨੂੰ ਬੰਬੇ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇੱਕ ਦਾਦੀ/ਨਾਨੀ ਅਤੇ ਉਸ ਦੇ ਪੋਤੇ-ਪੋਤੀ/ਦਹੁਤੇ-ਦਹੁਤੀ ਵਿੱਚਕਾਰ ਇੱਕ ਖ਼ਾਸ ਰਿਸ਼ਤਾ ਹੁੰਦਾ ਹੈ ਪਰ ਇਹ ਰਿਸ਼ਤਾ ਬੱਚੇ ਅਤੇ ਉਸ ਨੂੰ ਪੈਦਾ ਕਰਨ ਵਾਲੇ (Biological Parents) ਮਾਂ-ਪਿਓ ਦਰਮਿਆਨ ਕੁਦਰਤੀ ਸੰਬੰਧ ਦੀ ਜਗ੍ਹਾ ਨਹੀਂ ਲੈ ਸਕਦਾ। ਇਸੀ ਮਾਮਲੇ ਦੇ ਸੰਬੰਧ 'ਚ ਬੰਬੇ ਹਾਈ ਕੋਰਟ ਨੇ ਨਾਸਿਕ ਦੀ ਵਸਨੀਕ ਇੱਕ ਔਰਤ ਨੂੰ ਤੁਰੰਤ ਆਪਣੇ 12 ਸਾਲਾ ਦਹੁਤੇ ਦੀ ਕਸਟਡੀ ਬੱਚੇ ਦੇ ਮਾਪਿਆਂ ਨੂੰ ਸੌਂਪਣ ਲਈ ਨਿਰਦੇਸ਼ ਦਿੱਤੇ।

  Hindustan Times ਦੀ ਇੱਕ ਖ਼ਬਰ ਦੇ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਜੋੜੇ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਕਿਉਂਕਿ ਉਨ੍ਹਾਂ ਦੇ ਬੱਚੇ ਦੀ ਨਾਨੀ ਨੇ ਉਸ ਨਾਲ ਵੱਖ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਮਾਂ ਬੀਮਾਰ ਸੀ ਅਤੇ ਉਸ ਨੂੰ ਬੈੱਡਰੈਸਟ ਦੀ ਸਲਾਹ ਦਿੱਤੀ ਗਈ ਸੀ। ਇਸ ਲਈ ਸਾਲ 2019 ਵਿੱਚ ਬੱਚੇ ਦੀ ਮਾਂ ਅਤੇ ਬੱਚਾ ਅਸਥਾਈ ਤੌਰ 'ਤੇ ਆਪਣੀ ਮਾਂ (ਬੱਚੇ ਦੀ ਨਾਨੀ) ਦੇ ਨਾਲ ਰਹਿਣ ਲਈ ਨਾਸਿਕ ਚਲੇ ਗਏ। ਖ਼ਬਰ ਦੇ ਮੁਤਾਬਿਕ ਬੱਚੇ ਨੂੰ ਨਾਸਿਕ ਦੇ ਇੱਕ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਸੀ ਅਤੇ ਠੀਕ (ਸਵਸਥ) ਹੋਣ ਤੋਂ ਬਾਅਦ ਔਰਤ ਅਤੇ ਬੱਚਾ 2020-21 ਦੇ ਵਿਦਿਅਕ ਸੈਸ਼ਨ ਲਈ ਪੁਣੇ (Pune) ਵਾਪਿਸ ਪਰਤਣ ਲਈ ਤਿਆਰ ਸਨ ਪਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਉਹ ਵਾਪਿਸ ਨਹੀਂ ਜਾ ਸਕੇ। ਮਈ 2020 ਵਿੱਚ ਮਹਿਲਾ ਪੁਣੇ ਵਾਪਿਸ ਪਰਤ ਗਈ ਜਦੋਂ ਕਿ ਉਸ ਸਮੇਂ ਬੱਚੇ ਦਾ ਦਾਖ਼ਲਾ ਪੁਣੇ ਦੇ ਇੱਕ ਅੰਤਰਰਾਸ਼ਟਰੀ ਸਕੂਲ ਵਿੱਚ ਕਰਵਾ ਦਿੱਤਾ ਗਿਆ ਜੋ ਕਿ ਨਾਸਿਕ ਵਿੱਚ ਰਹਿ ਕੇ ਹੀ ਆਨਲਾਈਨ ਕਲਾਸਾਂ ਲਗਾ ਰਿਹਾ ਸੀ।

  ਹਾਲਾਂਕਿ ਜਦੋਂ ਬਾਅਦ ਵਿੱਚ ਇਹ ਜੋੜਾ ਆਪਣੇ ਬੱਚੇ ਨੂੰ ਵਾਪਿਸ ਪੁਣੇ ਲਿਜਾਉਣ ਲਈ ਨਾਸਿਕ ਗਿਆ ਤਾਂ ਉਸ ਦੀ ਨਾਨੀ ਨੇ ਉਸ ਨਾਲ ਵੱਖ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਪੁਲਿਸ ਅਤੇ ਬਾਲ ਭਲਾਈ ਕਮੇਟੀ (Child Welfare Committee) ਤੱਕ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਬੱਚੇ ਦੇ ਮਾਪਿਆਂ ਦਰਮਿਆਨ ਇੱਕ ਵਿਆਹੁਤਾ ਝਗੜਾ ਹੋਇਆ ਸੀ ਜਿਸ ਦਾ 12 ਸਾਲ ਦੇ ਬੱਚੇ ਉੱਪਰ ਬੁਰਾ ਪ੍ਰਭਾਵ ਪੈ ਰਿਹਾ ਸੀ ਅਤੇ ਇਸੀ ਕਰਕੇ ਇਹ ਬੱਚੇ ਦੇ ਹਿੱਤ ਵਿੱਚ ਸੀ ਕਿ ਉਹ ਉਸ (ਨਾਨੀ) ਦੇ ਨਾਲ ਰਹੇ। ਜਿਸ ਤੋਂ ਬਾਅਦ ਇਸ ਜੋੜੇ ਨੇ ਆਪਣੇ ਬੱਚੇ ਦੀ ਕਸਟਡੀ ਲਈ ਹਾਈ ਕੋਰਟ ਦਾ ਰੁੱਖ ਕੀਤਾ।

  ਰਿਪੋਰਟ ਦੇ ਮੁਤਾਬਿਕ ਜਸਟਿਸ ਐੱਸ.ਐੱਸ. ਸ਼ਿੰਦੇ (SS Shinde) ਅਤੇ ਜਸਟਿਸ ਮਨੀਸ਼ ਪਿਤਲੇ (Manish Pitale) ਦੀ ਹਾਈ ਕੋਰਟ ਬੈਂਚ ਨੇ ਉਨ੍ਹਾਂ ਦੀ ਦਲੀਲ ਨੂੰ ਸਵੀਕਾਰ ਕਰਦਿਆਂ ਕਿਹਾ ਕਿ, "ਬੱਚੇ ਦਾ ਆਮ ਸੁੱਖ, ਉਸ ਦੀ ਸੰਤੁਸ਼ਟੀ, ਸਿਹਤ, ਸਿੱਖਿਆ, ਸਰੀਰਕ, ਨੈਤਿਕ ਅਤੇ ਬੌਧਿਕ ਵਿਕਾਸ, ਪਾਲਣ-ਪੋਸ਼ਣ ਅਤੇ ਤੰਦਰੁਸਤੀ ਅਤੇ ਉਸ ਦਾ ਭਵਿੱਖ ਵੀ ਨਿਸ਼ਚਿਤ ਤੌਰ 'ਤੇ ਉਸ ਦੇ ਮਾਪਿਆਂ ਨਾਲ ਜੁੜਿਆ ਹੋਇਆ ਹੈ।"

  ਜੱਜਾਂ ਨੇ ਇਸ ਤੱਥ ਨੂੰ ਤਵੱਜੋ ਦਿੱਤੀ ਕਿ ਬੱਚੇ ਦਾ ਪਿਤਾ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਇੱਕ ਸੀਨੀਅਰ ਅਹੁਦੇ 'ਤੇ ਇਲੈੱਕਟ੍ਰਿਕਲ ਇੰਜੀਨੀਅਰ ਸੀ ਜਦੋਂ ਕਿ ਨਾਨੀ ਪੜ੍ਹੀ-ਲਿਖੀ ਨਹੀਂ ਜਾਪਦੀ ਸੀ ਅਤੇ ਉਸ ਦੀ ਆਰਥਿਕ ਸਥਿਤੀ ਵੀ ਠੀਕ ਨਹੀਂ ਸੀ।
  Published by:Anuradha Shukla
  First published:
  Advertisement
  Advertisement