ਅਕਸਰ ਸਾਨੂੰ ਨਵਾਂ LPG ਕੁਨੈਕਸ਼ਨ ਲੈਣ ਲਈ ਦਫ਼ਤਰ ਲੱਭਣਾ ਪੈਂਦਾ ਹੈ ਅਤੇ ਫ਼ਿਰ ਉੱਥੇ ਆਪਣੇ ਸਾਰੇ ਦਸਤਾਵੇਜ਼ ਦੇਣੇ ਪੈਂਦੇ ਹਨ। ਪਰ ਹੁਣ ਤੁਹਾਨੂੰ ਨਵਾਂ ਐਲਪੀਜੀ ਕੁਨੈਕਸ਼ਨ ਲੈਣ ਲਈ ਡਿਸਟ੍ਰੀਬਿਊਟਰ ਦੇ ਦਫ਼ਤਰ ਨਹੀਂ ਜਾਣਾ ਪਵੇਗਾ। ਜੇਕਰ ਤੁਸੀਂ LPG ਕੁਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਸਿਰਫ ਇੱਕ ਮਿਸ ਕਾਲ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਆਸਾਨੀ ਨਾਲ LPG ਦਾ ਕੁਨੈਕਸ਼ਨ ਮਿਲ ਜਾਵੇਗਾ।
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (IOCL) ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਗਾਹਕ ਮਿਸ ਕਾਲ ਕਰਕੇ ਵੀ ਗੈਸ ਕੁਨੈਕਸ਼ਨ ਲੈ ਸਕਦੇ ਹਨ।
ਆਓ ਸਮਝੀਏ ਕਿ ਤੁਸੀਂ ਇਸ ਦਾ ਫਾਇਦਾ ਕਿਵੇਂ ਲੈ ਸਕਦੇ ਹੋ:
ਕਰਨੀ ਹੋਵੇਗੀ ਇੱਕ ਮਿਸ ਕਾਲ
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਕੁਨੈਕਸ਼ਨ ਲੈਣ ਲਈ ਗਾਹਕਾਂ ਨੂੰ 8454955555 'ਤੇ ਮਿਸ ਕਾਲ ਕਰਨੀ ਪਵੇਗੀ ਅਤੇ ਕੰਪਨੀ ਦੇ ਕਰਮਚਾਰੀ ਉਨ੍ਹਾਂ ਨਾਲ ਸੰਪਰਕ ਕਰਨਗੇ। ਇਸ ਤੋਂ ਬਾਅਦ ਤੁਹਾਨੂੰ ਐਡਰੈੱਸ ਪਰੂਫ ਅਤੇ ਆਧਾਰ ਰਾਹੀਂ ਗੈਸ ਕੁਨੈਕਸ਼ਨ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਨੰਬਰ ਰਾਹੀਂ ਗੈਸ ਰੀਫਿਲ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਤੁਹਾਨੂੰ ਸਿਰਫ਼ ਰਜਿਸਟਰਡ ਮੋਬਾਈਲ ਨੰਬਰ ਤੋਂ ਕਾਲ ਕਰਨੀ ਹੋਵੇਗੀ।
ਪੁਰਾਣੇ ਕੁਨੈਕਸ਼ਨ ਨੂੰ ਐਡਰੈੱਸ ਪਰੂਫ਼ ਮੰਨਿਆ ਜਾਵੇਗਾ
ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਕੋਲ ਗੈਸ ਕੁਨੈਕਸ਼ਨ ਹੈ ਅਤੇ ਪਤਾ ਇੱਕੋ ਹੈ, ਤਾਂ ਵੀ ਤੁਸੀਂ ਗੈਸ ਕੁਨੈਕਸ਼ਨ ਲੈ ਸਕਦੇ ਹੋ। ਹਾਲਾਂਕਿ, ਇਸਦੇ ਲਈ ਤੁਹਾਨੂੰ ਇੱਕ ਵਾਰ ਗੈਸ ਏਜੰਸੀ ਵਿੱਚ ਜਾਣਾ ਹੋਵੇਗਾ ਅਤੇ ਪੁਰਾਣੇ ਗੈਸ ਕੁਨੈਕਸ਼ਨ ਨਾਲ ਸਬੰਧਤ ਦਸਤਾਵੇਜ਼ ਦਿਖਾ ਕੇ ਇਸਦੀ ਤਸਦੀਕ ਕਰਵਾਉਣੀ ਹੋਵੇਗੀ। ਉਸ ਤੋਂ ਬਾਅਦ ਹੀ ਤੁਹਾਨੂੰ ਉਸ ਪਤੇ 'ਤੇ ਗੈਸ ਕੁਨੈਕਸ਼ਨ ਮਿਲੇਗਾ।
ਇਸ ਤਰ੍ਹਾਂ ਬੁੱਕ ਕਰੋ LPG ਸਿਲੰਡਰ
1. ਆਪਣੇ ਰਜਿਸਟਰਡ ਨੰਬਰ ਤੋਂ 8454955555 'ਤੇ ਮਿਸਡ ਕਾਲ ਦਿਓ।
2. LPG ਸਿਲੰਡਰ ਨੂੰ ਭਾਰਤ ਬਿੱਲ ਭੁਗਤਾਨ ਪ੍ਰਣਾਲੀ (BBPS) ਰਾਹੀਂ ਵੀ ਰੀਫਿਲ ਕੀਤਾ ਜਾ ਸਕਦਾ ਹੈ।
3. ਬੁਕਿੰਗ ਇੰਡੀਅਨ ਆਇਲ ਦੀ ਐਪ ਜਾਂ https://cx.indianoil.in ਰਾਹੀਂ ਵੀ ਕੀਤੀ ਜਾਂਦੀ ਹੈ।
4. ਗਾਹਕ 7588888824 'ਤੇ ਵਟਸਐਪ ਸੰਦੇਸ਼ ਰਾਹੀਂ ਸਿਲੰਡਰ ਰਿਫਿੱਲ ਕਰ ਸਕਦੇ ਹਨ।
5. ਇਸ ਤੋਂ ਇਲਾਵਾ 7718955555 'ਤੇ SMS ਜਾਂ IVRS ਰਾਹੀਂ ਵੀ ਬੁਕਿੰਗ ਕੀਤੀ ਜਾ ਸਕਦੀ ਹੈ।
6. Amazon ਅਤੇ Paytm ਰਾਹੀਂ ਵੀ ਸਿਲੰਡਰ ਭਰਿਆ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: LPG cylinders, Phonecalls