ਆਪਣੇ ਬਿਜਲੀ ਨਾਲ ਚੱਲਣ ਵਾਲੇ ਮਸ਼ਹੂਰ ਬਜਾਜ ਚੇਤਕ (Bajaj Chetak) ਸਕੂਟਰ ਦੀ ਬੁਕਿੰਗ ਸ਼ੁਰੂ ਹੋਣ ਦੇ 48 ਘੰਟਿਆਂ ਅੰਦਰ ਹੀ ਬਜਾਜ ਆਟੋ (Bajaj Auto) ਨੇ ਇਸ ਦੀ ਬੁਕਿੰਗ ਬੰਦ ਕਰਨ ਦਾ ਫ਼ੈਸਲਾ ਲੈ ਲਿਆ। ਸਪਲਾਈ ਵਿੱਚ ਆਉਣ ਵਾਲੀ ਅਨਿਸ਼ਚਿਤਤਾਵਾਂ ਨੂੰ ਵੇਖਦੇ ਹੋਏ ਕੰਪਨੀ ਨੇ ਇਹ ਫ਼ੈਸਲਾ ਲਿਆ।
ਕੰਪਨੀ ਨੇ 13 ਅਪ੍ਰੈਲ ਨੂੰ ਗੂੜੀ ਪਰਵਾ ਦੇ ਸ਼ੁਭ ਮੁਹੂਰਤ 'ਤੇ ਸਵੇਰੇ 9 ਵਜੇ ਬੁਕਿੰਗ ਸ਼ੁਰੂ ਕੀਤੀ ਤੇ ਗਾਹਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਣ 'ਤੇ ਗਾਹਕਾਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ 'ਤੇ ਆਨਲਾਈਨ ਬੁਕਿੰਗ ਸੁਵਿਧਾ ਸ਼ੁਰੂ ਕੀਤੀ। ਗੁਰੂਵਾਰ ਨੂੰ ਕੰਪਨੀ ਨੇ ਕਿਹਾ ਕਿ ਬੰਗਲੁਰੂ ਅਤੇ ਪੁਣੇ ਵਿੱਚ ਬੁਕਿੰਗ ਸ਼ੁਰੂ ਹੋਣ ਤੇ ਸ਼ਾਨਦਾਰ ਹੁੰਗਾਰਾ ਮਿਲਿਆ।
ਉਨ੍ਹਾਂ ਕਿਹਾ ਕਿ ਗਾਹਕਾਂ ਵੱਲੋਂ ਵੱਡੀ ਗਿਣਤੀ ਵਿੱਚ ਬੁਕਿੰਗ ਮਿਲਣ ਕਰਕੇ ਬੁਕਿੰਗ ਰੋਕਣੀ ਪਈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।