Home /News /lifestyle /

Auto News Update : ਸ਼ਾਨਦਾਰ ਫੀਚਰਸ ਨਾਲ ਲੈਸ Mahindra Scorpio-N ਦੀ ਬੁਕਿੰਗ ਅੱਜ ਤੋਂ ਸ਼ੁਰੂ

Auto News Update : ਸ਼ਾਨਦਾਰ ਫੀਚਰਸ ਨਾਲ ਲੈਸ Mahindra Scorpio-N ਦੀ ਬੁਕਿੰਗ ਅੱਜ ਤੋਂ ਸ਼ੁਰੂ

Auto News Update : ਸ਼ਾਨਦਾਰ ਫੀਚਰਸ ਨਾਲ ਲੈਸ Mahindra Scorpio-N ਦੀ ਬੁਕਿੰਗ ਅੱਜ ਤੋਂ ਸ਼ੁਰੂ

Auto News Update : ਸ਼ਾਨਦਾਰ ਫੀਚਰਸ ਨਾਲ ਲੈਸ Mahindra Scorpio-N ਦੀ ਬੁਕਿੰਗ ਅੱਜ ਤੋਂ ਸ਼ੁਰੂ

ਸਕਾਰਪੀਓ ਦੇ ਨਵੇਂ ਜਨਰੇਸ਼ਨ ਮਾਡਲ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਮਾਡਲ ਵਿੱਚ AdrenoX AI-ਅਧਾਰਿਤ 8-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 7-ਇੰਚ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕੰਸੋਲ, ਕਨੈਕਟਡ ਕਾਰ ਟੈਕ, ਏਅਰ ਪਿਊਰੀਫਾਇਰ, ਬਿਲਟ-ਇਨ ਅਲੈਕਸਾ ਵੌਇਸ ਅਸਿਸਟੈਂਟ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

ਹੋਰ ਪੜ੍ਹੋ ...
  • Share this:
    Mahindra Scorpio-N SUV- ਮਹਿੰਦਰਾ ਐਂਡ ਮਹਿੰਦਰਾ (Mahindra and mahindra) ਅੱਜ ਯਾਨੀ 30 ਜੁਲਾਈ 2022 ਤੋਂ ਨਵੀਂ Scorpio-N SUV ਲਈ ਬੁਕਿੰਗ ਐਕਸੈਪਟ ਕਰਨਾ ਸ਼ੁਰੂ ਕਰ ਰਿਹਾ ਹੈ। ਹਾਲਾਂਕਿ ਇਸ ਕਾਰ ਦੀ ਡਿਲੀਵਰੀ 26 ਸਤੰਬਰ ਤੋਂ ਹੋਵੇਗੀ। ਕਾਰ ਨਿਰਮਾਤਾ ਨੇ ਪਹਿਲਾਂ ਹੀ ਆਪਣੇ ਸਾਰੇ ਪੈਟਰੋਲ ਅਤੇ ਡੀਜ਼ਲ ਵੇਰੀਐਂਟਸ ਦੀਆਂ ਕੀਮਤਾਂ ਦਾ ਖੁਲਾਸਾ ਕਰ ਦਿੱਤਾ ਹੈ ਜੋ 11.99 ਲੱਖ ਰੁਪਏ ਤੋਂ 23.9 ਲੱਖ ਰੁਪਏ ਦੇ ਵਿਚਕਾਰ ਆਉਂਦੇ ਹਨ। ਨਵੀਂ 2022 ਮਹਿੰਦਰਾ ਸਕਾਰਪੀਓ ਐਨ ਪੈਟਰੋਲ ਮਾਡਲ ਦੀ ਕੀਮਤ 11.99 ਲੱਖ ਰੁਪਏ ਤੋਂ 20.95 ਲੱਖ ਰੁਪਏ ਦੇ ਵਿਚਕਾਰ ਹੈ। ਦੂਜੇ ਪਾਸੇ ਜੇਕਰ ਡੀਜ਼ਲ ਵੇਰੀਐਂਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 12.49 ਲੱਖ ਰੁਪਏ ਤੋਂ 23.9 ਲੱਖ ਰੁਪਏ ਦੇ ਵਿਚਕਾਰ ਹੈ। SUV ਮਾਡਲ ਲਾਈਨਅੱਪ ਵਿੱਚ ਡੀਜ਼ਲ ਇੰਜਣਾਂ ਵਾਲੇ ਤਿੰਨ AWD ਵੇਰੀਐਂਟ (Z4, Z8 ਅਤੇ Z8L) ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ ਕ੍ਰਮਵਾਰ 18.4 ਲੱਖ, 21.9 ਲੱਖ ਅਤੇ 23.9 ਲੱਖ ਰੁਪਏ ਹੈ। ਡੀਜ਼ਲ 2WD ਆਟੋਮੈਟਿਕ ਵੇਰੀਐਂਟ ਦੀ ਕੀਮਤ 15.95 ਲੱਖ ਰੁਪਏ ਤੋਂ 21.45 ਲੱਖ ਰੁਪਏ ਦੇ ਵਿਚਕਾਰ ਹੈ। ਖਰੀਦਦਾਰਾਂ ਕੋਲ ਤਿੰਨ ਪੈਟਰੋਲ ਆਟੋਮੈਟਿਕ ਵਿਕਲਪ ਵੀ ਹਨ - Z4, Z8 ਅਤੇ Z8L। ਜਿਸ ਦੀ ਕੀਮਤ ਕ੍ਰਮਵਾਰ 15.45 ਲੱਖ, 18.95 ਲੱਖ ਅਤੇ 20.95 ਲੱਖ ਰੁਪਏ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਹਨ।

    ਪਾਵਰਟ੍ਰੇਨ ਦੀ ਗੱਲ ਕਰੀਏ ਤਾਂ, ਨਵੀਂ 2022 ਮਹਿੰਦਰਾ ਸਕਾਰਪੀਓ ਐਨ ਨੂੰ ਦੋ ਇੰਜਣ ਵਿਕਲਪਾਂ - 2.0-ਲੀਟਰ mStallion ਟਰਬੋ ਪੈਟਰੋਲ ਅਤੇ 2.2-ਲੀਟਰ mHawk ਡੀਜ਼ਲ ਨਾਲ ਉਪਲਬਧ ਕਰਵਾਇਆ ਗਿਆ ਹੈ। ਪੈਟਰੋਲ ਮੋਟਰ 200bhp ਪੀਕ ਪਾਵਰ ਅਤੇ 370Nm (MT)/380Nm (AT) ਟਾਰਕ ਜਨਰੇਟ ਕਰਦੀ ਹੈ। ਦੂਜੇ ਪਾਸੇ, ਡੀਜ਼ਲ ਯੂਨਿਟ ਦਾ ਬੇਸ ਵੇਰੀਐਂਟ 300Nm ਦੇ ਨਾਲ 130bhp ਅਤੇ ਟਾਪ ਵੇਰੀਐਂਟ 370Nm (MT)/400Nm (AT) ਦੇ ਨਾਲ 175bhp ਪਾਵਰ ਪੈਦਾ ਕਰਨ ਦੇ ਸਮਰੱਥ ਹੈ। ਦੋਵੇਂ ਇੰਜਣਾਂ ਨੂੰ 6-ਸਪੀਡ ਮੈਨੂਅਲ ਜਾਂ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

    ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ
    ਸਕਾਰਪੀਓ ਦੇ ਨਿਊ ਜਨਰੇਸ਼ਨ ਮਾਡਲ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਮਾਡਲ ਵਿੱਚ AdrenoX AI-ਅਧਾਰਿਤ 8-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 7-ਇੰਚ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕੰਸੋਲ, ਕਨੈਕਟਡ ਕਾਰ ਟੈਕ, ਏਅਰ ਪਿਊਰੀਫਾਇਰ, ਬਿਲਟ-ਇਨ ਅਲੈਕਸਾ ਵੌਇਸ ਅਸਿਸਟੈਂਟ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਇਲੈਕਟ੍ਰਿਕ ਸਨਰੂਫ, ਇੱਕ ਪ੍ਰੀਮੀਅਮ 3D ਸੋਨੀ ਸਾਊਂਡ ਸਿਸਟਮ, ਡਿਊਲ-ਜ਼ੋਨ ਕਲਾਈਮੇਟ ਕੰਟਰੋਲ, ਸਟੀਅਰਿੰਗ ਮਾਊਂਟਡ ਕੰਟਰੋਲ, 6 ਏਅਰਬੈਗਸ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, EBD ਦੇ ਨਾਲ ABS, ISOFIX ਚਾਈਲਡ ਸੀਟ ਮਾਊਂਟ, ਹਿੱਲ ਡੀਸੈਂਟ ਅਸਿਸਟ, ਹਿੱਲ ਹੋਲਡ ਕੰਟਰੋਲ, ਟ੍ਰੈਕਸ਼ਨ ਕੰਟਰੋਲ ਤੇ ਰੀਅਰ ਪਾਰਕਿੰਗ ਕੈਮਰਾ ਵਰਗੀਆਂ ਹੋਰ ਵਿਸ਼ੇਸ਼ਤਾਵਾਂ ਉਪਲਬਧ ਕਰਵਾਈਆਂ ਗਈਆਂ ਹਨ।
    Published by:Tanya Chaudhary
    First published:

    Tags: Auto news, Car Bike News, Mahindra, Mahindra Scorpio

    ਅਗਲੀ ਖਬਰ