ਦੇਸ਼ 'ਚ ਇਲੈਕਟ੍ਰਿਕ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਹ ਕੰਪਨੀਆਂ ਇਲੈਕਟ੍ਰਿਕ ਦੋਪਹੀਆ ਵਾਹਨ ਦੇ ਡਿਜ਼ਾਈਨ, ਰੇਂਜ ਅਤੇ ਕੀਮਤ ਰਾਹੀਂ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ, ਬੈਂਗਲੁਰੂ ਆਧਾਰਿਤ ਇਲੈਕਟ੍ਰਿਕ ਸਕੂਟਰ ਸਟਾਰਟਅੱਪ kWh ਬਾਈਕਸ ਨੂੰ 78,000 ਪ੍ਰੀ-ਆਰਡਰ ਮਿਲੇ ਹਨ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਆਪਣੇ ਵਾਹਨ ਲਈ ਕੋਈ ਮਾਰਕੀਟਿੰਗ ਨਹੀਂ ਕੀਤੀ ਹੈ।
ਕੰਪਨੀ ਨੇ ਘੋਸ਼ਣਾ ਕੀਤੀ ਕਿ ਉਸਨੂੰ ਭਾਰਤ ਭਰ ਦੇ 75 ਡੀਲਰਾਂ ਤੋਂ ਆਪਣੇ ਆਉਣ ਵਾਲੇ ਈ-ਸਕੂਟਰ ਦੇ 78,000 ਯੂਨਿਟਾਂ ਲਈ ਬੁਕਿੰਗ ਪ੍ਰਾਪਤ ਹੋਈ ਹੈ। ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਨੇ 2023 ਤੱਕ ਈ-ਸਕੂਟਰਾਂ ਦਾ ਉਤਪਾਦਨ ਸ਼ੁਰੂ ਕਰਨ ਦਾ ਟੀਚਾ ਰੱਖਿਆ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵਾਹਨ ਲਈ ਰਜਿਸਟ੍ਰੇਸ਼ਨ ਸ਼ੁਰੂ ਕਰਨ ਦੇ ਪੰਜ ਮਹੀਨਿਆਂ ਦੇ ਅੰਦਰ, ਕੰਪਨੀ ਨੂੰ ਆਪਣੇ ਈ-ਸਕੂਟਰ ਲਈ 1000 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਪ੍ਰਾਪਤ ਹੋਏ ਹਨ।
ਵਿਦੇਸ਼ੀ ਬਾਜ਼ਾਰਾਂ ਨੇ ਦਿਖਾਈ ਦਿਲਚਸਪੀ
ਇਸ ਮੌਕੇ kWh ਬਾਈਕਸ ਦੇ ਸੰਸਥਾਪਕ ਅਤੇ ਸੀਈਓ ਸਿਧਾਰਥ ਜਾਂਘੂ ਨੇ ਕਿਹਾ ਕਿ ਪ੍ਰਾਪਤ ਹੋਈ ਪ੍ਰੀ-ਬੁਕਿੰਗ ਬਿਨਾਂ ਕਿਸੇ ਮਾਰਕੀਟਿੰਗ ਦੇ ਆਰਗੈਨਿਕ ਤੌਰ 'ਤੇ ਜਨੇਰੇਟ ਕੀਤੀ ਹੈ।
ਵਿਦੇਸ਼ੀ ਬਾਜ਼ਾਰਾਂ ਨੇ ਵੀ ਸਾਡੇ ਵਾਹਨ 'ਚ ਦਿਲਚਸਪੀ ਦਿਖਾਈ ਹੈ ਪਰ ਫਿਲਹਾਲ ਅਸੀਂ ਭਾਰਤ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਇਹ ਸਾਡੇ ਲਈ ਇੱਕ ਵੱਡਾ ਮੀਲ ਪੱਥਰ ਹੈ।
75 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ
ਕੰਪਨੀ ਨੇ ਕਰਨਾਟਕ (Karnataka), ਦਿੱਲੀ (Delhi), ਮਹਾਰਾਸ਼ਟਰ (Maharashtra), ਹਰਿਆਣਾ (Haryana), ਯੂਪੀ (UP), ਬਿਹਾਰ (Bihar), ਗੁਜਰਾਤ (Gujarat), ਪੱਛਮੀ ਬੰਗਾਲ (West Bengal) ਅਤੇ ਰਾਜਸਥਾਨ (Rajasthan) ਸਮੇਤ ਨੌਂ ਖੇਤਰਾਂ ਵਿੱਚ ਵੰਡ ਲਈ ਮੌਜੂਦਾ ਆਟੋਮੋਟਿਵ ਡੀਲਰਾਂ ਅਤੇ ਪ੍ਰਮੁੱਖ B2B ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ।
kWh ਦੀ ਰੇਂਜ ਦੇ ਬਾਰੇ 'ਚ ਕੰਪਨੀ ਨੇ ਕਿਹਾ ਹੈ ਕਿ ਇਸ ਇਲੈਕਟ੍ਰਿਕ ਸਕੂਟਰ 'ਚ ਲਿਥੀਅਮ ਆਇਨ ਬੈਟਰੀ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ 4 ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ। ਫੁੱਲ ਚਾਰਜ ਹੋਣ 'ਤੇ ਇਸ ਨੂੰ 120-150Km ਤੱਕ ਚਲਾਇਆ ਜਾ ਸਕਦਾ ਹੈ। ਸਕੂਟਰ ਦੀ ਟਾਪ ਸਪੀਡ 75 kmph ਹੋਵੇਗੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Business, Businessman, Electric, Vehicle