ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚੋਂ ਤੁਸੀਂ ਕਦੇ ਨਾ ਕਦੇ ਪਾਲਕ ਦਾ ਸਵਾਦ ਜ਼ਰੂਰ ਲਿਆ ਹੋਵੇਗਾ। ਭਾਰਤ ਵਿੱਚ ਪਾਲਕ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਪਾਲਕ ਦਾ ਵਿਗਿਆਨਕ ਨਾਮ Spinacia oleracea ਹੈ। ਇਸ ਵਿੱਚ ਆਇਰਨ ਦੀ ਮਾਤਰਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਪਾਲਕ ਤੋਂ ਤੁਸੀਂ ਕਈ ਤਰ੍ਹਾਂ ਦੇ ਪਕਵਾਨ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪਾਲਕ ਓਟਸ ਰੈਪ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ, ਇਸ ਨੂੰ ਬਣਾਉਣਾ ਆਸਾਨ ਹੈ ਤੇ ਇਹ ਖਾਣ ਵਿੱਚ ਸੁਆਦਿਸ਼ਟ ਹੁੰਦਾ ਹੈ। ਆਓ ਜਾਣਦੇ ਹਾਂ ਪਾਲਕ ਓਟਸ ਰੈਪ ਬਣਾਉਣ ਦੀ ਰੈਸਪੀ...
ਪਾਲਕ ਓਟਸ ਰੈਪ ਬਣਾਉਣ ਲਈ ਸਮੱਗਰੀ
ਓਟਸ (ਗਲੁਟਨ ਫ੍ਰੀ) - 2 ਕੱਪ, ਬਦਾਮ ਦਾ ਦੁੱਧ - ਢਾਈ ਕੱਪ, ਕੱਟੀ ਹੋਈ ਪਾਲਕ - 1 ਕੱਪ, ਕਾਲੀ ਮਿਰਚ ਪਾਊਡਰ - 1 ਚੁਟਕੀ, ਲੂਣ - 1 ਚੁਟਕੀ
View this post on Instagram
ਪਾਲਕ ਓਟਸ ਰੈਪ ਬਣਾਉਣ ਦੀ ਵਿਧੀ :
-ਪਾਲਕ ਓਟਸ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਓਟਸ ਪਾਓ ਅਤੇ ਉਸ ਵਿੱਚ ਬਦਾਮ ਦਾ ਦੁੱਧ ਪਾਓ ਅਤੇ ਇਸਨੂੰ 1 ਘੰਟੇ ਲਈ ਭਿੱਓਂ ਕੇ ਰੱਖੋ।
-ਨਿਸ਼ਚਿਤ ਸਮੇਂ ਤੋਂ ਬਾਅਦ ਇਸ ਮਿਸ਼ਰਣ ਨੂੰ ਮਿਕਸਰ ਜਾਰ 'ਚ ਪਾਓ ਅਤੇ ਇਸ ਦਾ ਪੇਸਟ ਮੁਲਾਇਮ ਹੋਣ ਤੱਕ ਪੀਸ ਲਓ।
-ਇਸ ਤੋਂ ਬਾਅਦ ਇਸ ਪੇਸਟ 'ਚ ਕੱਟੀ ਹੋਈ ਪਾਲਕ ਪਾਓ ਅਤੇ ਇਸ ਨੂੰ ਪੀਸ ਕੇ ਮੁਲਾਇਮ ਪੇਸਟ ਬਣਾ ਲਓ।
-ਹੁਣ ਗਰਮ ਕਰਨ ਲਈ ਇੱਕ ਨਾਨ-ਸਟਿਕ ਪੈਨ ਨੂੰ ਮੱਧਮ ਅੱਗ 'ਤੇ ਰੱਖੋ।
-ਜਦੋਂ ਪੈਨ ਗਰਮ ਹੋ ਜਾਵੇ ਤਾਂ ਤਿਆਰ ਕੀਤੇ ਹੋਏ ਪੇਸਟ ਨੂੰ ਇੱਕ ਕਟੋਰੇ ਵਿੱਚ ਲਓ ਅਤੇ ਇਸ ਨੂੰ ਪੈਨ ਦੇ ਕੇਂਦਰ ਵਿੱਚ ਰੱਖ ਕੇ ਗੋਲ ਮੋਸ਼ਨ ਵਿੱਚ ਫੈਲਾਓ।
-ਇਸ ਤੋਂ ਬਾਅਦ ਇਸ ਨੂੰ ਕੁਝ ਦੇਰ ਤੱਕ ਪਕਣ ਦਿਓ। ਇਸ ਤੋਂ ਬਾਅਦ ਇਸ ਨੂੰ ਪਲਟ ਕੇ ਦੂਜੇ ਪਾਸੇ ਤੋਂ ਪਕਾਓ।
-ਇਸ ਨੂੰ ਦੋਹਾਂ ਪਾਸਿਆਂ ਤੋਂ ਹਲਕਾ ਸੁਨਹਿਰੀ ਹੋਣ ਤੱਕ ਫ੍ਰਾਈ ਕਰੋ। ਇਸ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢ ਕੇ ਰੋਲ ਕਰ ਲਓ।
-ਇਸ ਤਰ੍ਹਾਂ ਸਾਰੇ ਬੈਟਰ ਦੇ ਰੈਪ ਤਿਆਰ ਕਰ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।