Gur de Paranthe in Winter: ਸਰਦੀਆਂ ਵਿੱਚ ਪਰਾਠੇ ਖਾਣ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ। ਤੁਸੀਂ ਦਾਲ, ਆਲੂ, ਮੂਲੀ, ਗੋਭੀ, ਪਨੀਰ ਦੇ ਬਣੇ ਪਰਾਠੇ ਤਾਂ ਖਾਧੇ ਹੋਣਗੇ। ਪਰ ਕੀ ਤੁਸੀਂ ਸਰਦੀਆਂ ਵਿੱਚ ਗੁੜ ਦਾ ਪਰਾਠਾ ਖਾਧਾ ਹੈ? ਗੁੜ ਦਾ ਪਰਾਠਾ ਇੱਕ ਸਿਹਤਮੰਦ ਅਤੇ ਸੁਆਦੀ ਪਕਵਾਨ ਹੈ ਜੋ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਇਹ ਤਾਂ ਸਭ ਜਾਣਦੇ ਹਨ ਕਿ ਸਰਦੀਆਂ ਵਿੱਚ ਗੁੜ ਸਾਨੂੰ ਸਭ ਨੂੰ ਖਾਣਾ ਚਾਹੀਦਾ ਹੈ ਪਰ ਜੇ ਇਸ ਨੂੰ ਪਰਾਠੇ ਦਾ ਰੂਪ ਦੇ ਦਿੱਤਾ ਜਾਵੇ ਤਾਂ ਇਹ ਸਵੀਟ ਟ੍ਰੀਟ ਬਣ ਜਾਂਦਾ ਹੈ। ਆਓ ਜਾਣਦੇ ਹਾਂ ਆਸਾਨ ਤਰੀਕੇ ਨਾਲ ਗੁੜ ਦਾ ਪਰਾਠਾ ਬਣਾਉਣ ਦੀ ਵਿਧੀ...
ਗੁੜ ਦਾ ਪਰਾਠਾ ਬਣਾਉਣ ਲਈ ਸਮੱਗਰੀ
ਕਣਕ ਦਾ ਆਟਾ - 2 ਕੱਪ, ਦੇਸੀ ਘਿਓ - 2-3 ਚਮਚ, ਗੁੜ - 3/4 ਕੱਪ, ਮੱਖਣ - 1/2 ਕੱਪ, ਬਦਾਮ ਪਾਊਡਰ - 1/4 ਕੱਪ, ਚੌਲਾਂ ਦਾ ਆਟਾ - ਲੋੜ ਅਨੁਸਾਰ, ਇਲਾਇਚੀ ਪਾਊਡਰ - 1/2 ਚਮਚ, ਲੂਣ - ਸੁਆਦ ਅਨੁਸਾਰ
ਗੁੜ ਦਾ ਪਰਾਠਾ ਬਣਾਉਣ ਦੀ ਵਿਧੀ
-ਇੱਕ ਡੂੰਘੇ ਤਲੇ ਵਾਲੇ ਭਾਂਡੇ ਵਿੱਚ ਕਣਕ ਦੇ ਆਟੇ ਨੂੰ ਛਾਣ ਲਓ। ਇਸ ਤੋਂ ਬਾਅਦ ਆਟੇ 'ਚ 2 ਚਮਚ ਦੇਸੀ ਘਿਓ ਅਤੇ ਇਕ ਚੁਟਕੀ ਨਮਕ ਪਾ ਕੇ ਮਿਕਸ ਕਰ ਲਓ, ਹੁਣ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਨਰਮ ਆਟਾ ਗੁੰਨ ਲਓ।
-ਜਦੋਂ ਆਟਾ ਗੁੰਨ ਜਾਵੇ ਤਾਂ ਇਸ ਨੂੰ ਸੂਤੀ ਕੱਪੜੇ ਨਾਲ ਢੱਕ ਕੇ 15-20 ਮਿੰਟ ਲਈ ਇਕ ਪਾਸੇ ਰੱਖ ਦਿਓ।
-ਹੁਣ ਇਕ ਹੋਰ ਬਰਤਨ ਲਓ ਅਤੇ ਇਸ ਵਿਚ ਗੁੜ, ਬਦਾਮ ਪਾਊਡਰ ਅਤੇ ਅੱਧਾ ਚਮਚ ਇਲਾਇਚੀ ਮਿਲਾਓ।
-ਹੁਣ ਆਟਾ ਲਓ ਅਤੇ ਇਸ ਨੂੰ ਇੱਕ ਵਾਰ ਫਿਰ ਗੁੰਨ੍ਹਣ ਤੋਂ ਬਾਅਦ ਬਰਾਬਰ ਅਨੁਪਾਤ ਵਿੱਚ ਪੇੜੇ ਬਣਾ ਲਓ।
-ਹੁਣ ਇਕ ਪੇੜਾ ਲਓ ਅਤੇ ਇਸ ਨੂੰ ਵੇਲੋ। ਇਸ ਤੋਂ ਬਾਅਦ ਇਸ ਵੇਲੇ ਹੋਏ ਪੇੜੇ ਵਿੱਚ ਗੁੜ-ਬਦਾਮਾਂ ਦਾ ਥੋੜ੍ਹਾ ਜਿਹਾ ਮਿਸ਼ਰਣ ਪਾਓ ਤੇ ਇਸ ਨੂੰ ਸਾਰੇ ਪਾਸਿਓਂ ਬੰਦ ਕਰ ਕੇ ਪੇੜੇ ਦੀ ਸ਼ਕਲ ਦੇ ਦਿਓ।
- ਇਸ ਉੱਪਰ ਥੋੜਾ ਜਿਹਾ ਚੌਲਾਂ ਦਾ ਆਟਾ ਲਗਾ ਕੇ ਇਸ ਨੂੰ ਪਰਾਠੇ ਦੇ ਆਕਾਰ ਵਿੱਚ ਵੇਲ ਲਓ।
-ਪਰਾਠਾ ਬਣਾਉਣ ਲਈ ਇੱਕ ਨਾਨ-ਸਟਿਕ ਪੈਨ ਨੂੰ ਮੱਧਮ ਗਰਮੀ 'ਤੇ ਰੱਖੋ। ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਮੱਖਣ ਪਾ ਕੇ ਚਾਰੇ ਪਾਸੇ ਫੈਲਾਓ।
-ਇਸ ਤੋਂ ਬਾਅਦ ਰੋਲ ਕੀਤਾ ਪਰਾਠਾ ਪਾ ਕੇ ਇਕ ਪਾਸੇ 30-40 ਸੈਕਿੰਡ ਤੱਕ ਪਕਾਓ ਅਤੇ ਫਿਰ ਪਲਟ ਦਿਓ। ਹੁਣ ਦੂਜੇ ਪਾਸੇ ਮੱਖਣ ਲਗਾ ਕੇ ਪਰਾਠੇ ਨੂੰ ਪਕਾ ਲਓ।
-ਜਦੋਂ ਪਰਾਠਾ ਪੱਕ ਜਾਵੇ ਤਾਂ ਇਸ ਨੂੰ ਪਲੇਟ ਵਿਚਕੱਢ ਲਓ।
-ਇਸੇ ਤਰ੍ਹਾਂ ਸਾਰੇ ਮਿਸ਼ਰਣ ਦੇ ਪਰਾਠੇ ਤਿਆਰ ਕਰ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Healthy Food, Jaggery, Recipe