ਦੇਸ਼ ਦੀ ਸਭ ਤੋਂ ਵੱਡੀ ਆਟੋਮੇਕਰ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟੇਡ (MSIL) ਨੇ ਹਾਲ ਹੀ ਵਿੱਚ ਆਪਣੀ ਨਿਊ-ਜਨਰੇਸ਼ਨ ਬ੍ਰੇਜ਼ਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਸੀ। ਇਸ ਨੂੰ ਲੋਕ ਇੰਨਾ ਜ਼ਿਆਦਾ ਪਸੰਦ ਕਰ ਰਹੇ ਹਨ ਕਿ ਇਸ ਦੀ ਬੁਕਿੰਗ ਇੱਕ ਲੱਖ ਤੋਂ ਪਾਰ ਹੋ ਗਈ ਹੈ। ਨਵੀਂ ਬ੍ਰੇਜ਼ਾ ਕਈ ਦਿਲਚਸਪ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਜਿਵੇਂ ਕਿ ਹੈੱਡ-ਅੱਪ ਡਿਸਪਲੇ, ਇਲੈਕਟ੍ਰਿਕ ਸਨਰੂਫ, 360 ਡਿਗਰੀ ਵਿਊ ਕੈਮਰਾ, ਟੈਲੀਸਕੋਪਿਕ ਸਟੀਅਰਿੰਗ ਵ੍ਹੀਲ, ਸਮਾਰਟਪਲੇ ਪ੍ਰੋ+ ਇਨਫੋਟੇਨਮੈਂਟ ਸਿਸਟਮ ਅਤੇ ਇੰਟਰਨਲ ਐਂਬੀਨੰਟ ਲਾਈਟਿੰਗ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਦੇ ਅਨੁਸਾਰ, ਬ੍ਰੇਜ਼ਾ ਸਤੰਬਰ 2022 ਵਿੱਚ ਸਭ ਤੋਂ ਵੱਧ ਵਿਕਣ ਵਾਲੀ SUV ਬਣ ਗਈ ਹੈ, ਜਿਸ ਨੇ ਸਬ-ਕੰਪੈਕਟ SUV ਕੈਟਾਗਿਰੀ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਬ੍ਰੇਜ਼ਾ ਦੇ ਆਕਰਸ਼ਕ ਫੀਚਰ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਸਤੰਬਰ 2022 ਵਿੱਚ ਇਸ ਨੂੰ ਸਭ ਤੋਂ ਵੱਧ ਵਿਕਣ ਵਾਲੀ SUV ਵਿੱਚ ਸ਼ਾਮਲ ਕੀਤਾ ਗਿਆ ਹੈ। ਵਰਤਮਾਨ ਸਮੇਂ ਵਿੱਚ SUVs ਦਾ ਭਾਰਤੀ ਉਪਭੋਗਤਾਵਾਂ ਵਿੱਚ ਕਾਫੀ ਕਰੇਜ਼ ਵਧਿਆ ਹੈ। ਸਬ-ਕੰਪੈਕਟ SUV ਸੈਗਮੈਂਟ 2015-16 ਦੇ ਮੁਕਾਬਲੇ 2021-22 ਵਿੱਚ ਦੁੱਗਣੇ ਤੋਂ ਵੱਧ ਹੋ ਗਿਆ ਹੈ। ਇਸ ਸੈਗਮੈਂਟ 'ਚ ਮਾਰੂਤੀ ਸੁਜ਼ੂਕੀ ਨੇ ਜਿੱਤ ਹਾਸਲ ਕੀਤੀ ਹੈ। ਮਾਰੂਤੀ ਸੁਜ਼ੂਕੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਬਣੀ ਹੋਈ ਹੈ।
ਪਿਛਲੇ ਮਹੀਨੇ ਮਾਰੂਤੀ ਸੁਜ਼ੂਕੀ ਨੇ ਬ੍ਰੇਜ਼ਾ ਦੀਆਂ 15,445 ਯੂਨਿਟਸ ਵੇਚੀਆਂ ਸਨ, ਜਦੋਂ ਕਿ ਪਿਛਲੇ ਸਾਲ ਸਤੰਬਰ ਵਿੱਚ 1,874 ਯੂਨਿਟਸ ਵੇਚੇ ਗਏ ਸਨ। ਇੰਨਾ ਹੀ ਨਹੀਂ ਕੰਪਨੀ ਨੇ ਹਾਲ ਹੀ 'ਚ ਆਪਣਾ ਫੇਸਲਿਫਟ ਮਾਡਲ ਬਾਜ਼ਾਰ 'ਚ ਲਾਂਚ ਕੀਤਾ ਹੈ। ਇਸ ਦੀ ਕੀਮਤ 7.99 ਲੱਖ ਰੁਪਏ ਤੋਂ 13.96 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ। ਨਵੀਂ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਦਾ ਡਿਊਲ ਟੋਨ ਐਕਸਟੀਰਿਅਰ ਇਸ ਐਸਯੂਵੀ ਨੂੰ ਕਾਫੀ ਐਗਰੈਸਿਵ ਲੁਕ ਦਿੰਦਾ ਹੈ। ਲੋਕ ਇਸ ਨੂੰ ਇਸ ਲਈ ਪਸੰਦ ਕਰ ਰਹੇ ਹਨ ਕਿਉਂਕਿ ਨਵੀਂ ਬ੍ਰੇਜ਼ਾ ਦੇ ਅੰਦਰ ਨਵੀਂ ਅਤੇ ਆਧੁਨਿਕ ਤਕਨੀਕ ਦਿਖਾਈ ਦਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Maruti, Maruti Suzuki, SUV