
ਦੇਖੋ ਕਿਵੇਂ ਬਦਲਿਆ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਜਟ ਪੇਸ਼ ਕਰਨ ਦਾ ਤਰੀਕਾ, ਬ੍ਰੀਫਕੇਸ ਤੋਂ ਟੈਬਲੇਟ ਤੱਕ ਦਾ ਸਫਰ
ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2019 ਵਿੱਚ ਆਪਣਾ ਪਹਿਲਾ ਕੇਂਦਰੀ ਬਜਟ ਪੇਸ਼ ਕੀਤਾ, ਤਾਂ ਉਨ੍ਹਾਂ ਨੇ ਬਜਟ ਬ੍ਰੀਫਕੇਸ ਨੂੰ "ਬੁੱਕ-ਲੇਜ਼ਰ" (ਬਹੀ ਖਾਤਾ) ਨਾਲ ਬਦਲ ਕੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ। ਬਹੀ ਦੀ ਚੋਣ ਕਰਨ ਦਾ ਫੈਸਲਾ ਬ੍ਰੀਫਕੇਸ ਰੱਖਣ ਦੀ (ਅੰਗਰੇਜ਼ਾਂ ਦੀ ਕਲੋਨੀਅਲ) ਬਸਤੀਵਾਦੀ ਪ੍ਰਥਾ ਨੂੰ ਖਤਮ ਕਰਨ ਲਈ ਇੱਕ ਕਦਮ ਜਾਪਦਾ ਹੈ। "ਬਜਟ ਬ੍ਰੀਫਕੇਸ" ਬਸਤੀਵਾਦੀ ਯੁੱਗ ਦਾ ਹਿੱਸਾ ਸੀ।
ਇਹ ਗਲੈਡਸਟੋਨ ਬਾਕਸ ਦੀ ਕਾਪੀ ਹੁੰਦੀ ਸੀ, ਜਿਸ ਨੂੰ ਬ੍ਰਿਟਿਸ਼ ਵਿੱਤ ਮੰਤਰੀ ਆਪਣਾ ਬਜਟ ਪੇਸ਼ ਕਰਦੇ ਸਮੇਂ ਸੰਸਦ ਵਿੱਚ ਲੈ ਆਉਂਦੇ ਸਨ। ਭਾਰਤ ਦੇ ਲੋਕਾਂ ਨੇ ਸਾਲਾਂ ਦੌਰਾਨ ਆਪਣੇ ਘਰਾਂ, ਆਸਪਾਸ ਦੀਆਂ ਦੁਕਾਨਾਂ ਅਤੇ ਛੋਟੇ ਉਦਯੋਗਾਂ ਤੋਂ ਬਹੀ ਦੀ ਵਰਤੋਂ ਕਰਕੇ ਆਪਣੇ ਬਜਟ ਦਾ ਪ੍ਰਬੰਧਨ ਕੀਤਾ ਹੈ। ਇਹ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿੱਚ ਵਸ ਗਿਆ ਹੈ। ਜਦੋਂ ਵੀ ਕਿਸੇ ਲੈਣ-ਦੇਣ ਦੀ ਗੱਲ ਹੁੰਦੀ ਹੈ, ਤਾਂ ਬਹੀ ਦਾ ਖਿਆਲ ਹੀ ਦਿਮਾਗ ਵਿੱਚ ਆਉਂਦਾ ਹੈ।
'ਬ੍ਰਿਟਿਸ਼ ਹੈਂਗਓਵਰ ਨੂੰ ਪਾਰ ਕਰਨ ਦਾ ਸਮਾਂ'
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, 2020 ਵਿੱਚ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਨੂੰ ਜਾਰੀ ਰੱਖਿਆ ਅਤੇ ਬਹੀ ਦੀ ਵਰਤੋਂ ਕਰ ਕੇ ਆਪਣਾ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਇਹ ਭਾਰਤ ਦੇ "ਬ੍ਰਿਟਿਸ਼ ਹੈਂਗਓਵਰ" ਨੂੰ ਛੱਡਣ ਦਾ ਸਮਾਂ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰੀਫਕੇਸ ਨਾਲੋਂ ਬਹੀ ਚੁੱਕਣਾ ਆਸਾਨ ਸੀ। ਹਾਲਾਂਕਿ, ਪਿਛਲੇ ਸਾਲ ਯਾਨੀ 2021 ਵਿੱਚ, ਲੇਜ਼ਰ ਦੀ ਜਗ੍ਹਾ ਇੱਕ ਟੈਬਲੇਟ ਦੀ ਵਰਤੋਂ ਕੀਤੀ ਗਈ ਸੀ। ਦਰਅਸਲ, ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ "ਡਿਜੀਟਲ ਇੰਡੀਆ" ਪ੍ਰੋਗਰਾਮ ਵੱਲ ਇੱਕ ਕਦਮ ਵਜੋਂ ਪੇਸ਼ ਕੀਤਾ ਗਿਆ ਸੀ। ਉਸ ਸਮੇਂ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਇਹ ਟੈਬਲੇਟ "ਮੇਡ ਇਨ ਇੰਡੀਆ" ਸੀ, ਜੋ ਇੱਕ ਸਵੈ-ਨਿਰਭਰ ਰਾਸ਼ਟਰ ਦਾ ਸੰਦੇਸ਼ ਦਿੰਦਾ ਸੀ।
ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ
ਪਿਛਲੇ ਸਾਲ ਸਰਕਾਰ ਨੇ "ਯੂਨੀਅਨ ਬਜਟ ਮੋਬਾਈਲ ਐਪ" ਵੀ ਲਾਂਚ ਕੀਤਾ ਸੀ ਤਾਂ ਜੋ ਹਰ ਕੋਈ ਬਜਟ ਦਸਤਾਵੇਜ਼ਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕੇ। ਕਈ ਦਹਾਕਿਆਂ ਤੋਂ ਸਮੇਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਬਜਟ ਪੇਸ਼ਕਾਰੀ ਵਿਚ ਬਦਲਾਅ ਕੀਤੇ ਗਏ ਹਨ। 1947 ਵਿੱਚ, ਭਾਰਤ ਦੇ ਪਹਿਲੇ ਵਿੱਤ ਮੰਤਰੀ, ਆਰ ਕੇ ਸ਼ਨਮੁਖਮ ਚੇਟੀ ਨੇ ਬਜਟ ਪੇਸ਼ਕਾਰੀ ਲਈ ਚਮੜੇ ਦਾ ਪੋਰਟਫੋਲੀਓ ਬੈਗ ਚੁੱਕਿਆ ਸੀ।
1970 ਦੇ ਆਸ-ਪਾਸ, ਵਿੱਤ ਮੰਤਰੀਆਂ ਨੇ ਹਾਰਡਬਾਊਂਡ ਬੈਗ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਦਾ ਰੰਗ ਸਾਲਾਂ ਬੱਧੀ ਬਦਲਦਾ ਰਿਹਾ। ਅਗਲਾ ਵੱਡਾ ਬਦਲਾਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2019 ਵਿੱਚ ਦੂਜੇ ਕਾਰਜਕਾਲ ਲਈ ਭਾਰੀ ਬਹੁਮਤ ਜਿੱਤਣ ਅਤੇ ਬਸਤੀਵਾਦੀ ਵਿਰਾਸਤ ਨੂੰ ਛੱਡਣ ਤੋਂ ਬਾਅਦ ਆਇਆ।
ਮਹੱਤਵਪੂਰਨ ਗੱਲ ਇਹ ਹੈ ਕਿ 1 ਫਰਵਰੀ 2022 ਨੂੰ ਦੇਸ਼ ਦੇ ਸਾਹਮਣੇ ਕੇਂਦਰੀ ਬਜਟ 2022 ਰੱਖਿਆ ਜਾਵੇਗਾ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਦੋਵਾਂ ਸਦਨਾਂ ਨੂੰ ਰਾਸ਼ਟਰਪਤੀ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ ਅਤੇ 8 ਅਪ੍ਰੈਲ ਨੂੰ ਸਮਾਪਤ ਹੋਵੇਗਾ। ਸੈਸ਼ਨ ਦਾ ਪਹਿਲਾ ਹਿੱਸਾ 11 ਫਰਵਰੀ ਨੂੰ ਖਤਮ ਹੋਵੇਗਾ। ਇਕ ਮਹੀਨੇ ਦੇ ਬ੍ਰੇਕ ਤੋਂ ਬਾਅਦ ਸੈਸ਼ਨ ਦਾ ਦੂਜਾ ਭਾਗ 14 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 8 ਅਪ੍ਰੈਲ ਨੂੰ ਖਤਮ ਹੋਵੇਗਾ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।