Home /News /lifestyle /

ਕਸਰਤ ਦੇ ਸ਼ੌਕੀਨ ਘਰ ਲਿਆਓ ਇਹ 5 Fitness Gadgets, Gym ਜਾਣ ਦੀ ਨਹੀਂ ਪਵੇਗੀ ਲੋੜ

ਸਿਹਤਮੰਦ ਰਹਿਣਾ ਹਰ ਕਿਸੇ ਲਈ ਜ਼ਰੂਰੀ ਹੈ। ਜੇਕਰ ਤੁਸੀਂ ਫਿੱਟ ਹੋ ਅਤੇ ਰੋਜ਼ਾਨਾ ਵਰਕਆਊਟ ਕਰਦੇ ਹੋ, ਤਾਂ ਤੁਹਾਡਾ ਸਰੀਰ ਅਤੇ ਦਿਮਾਗ ਦੋਵੇਂ ਤੰਦਰੁਸਤ ਰਹਿਣਗੇ। ਆਮ ਤੌਰ 'ਤੇ ਲੋਕ ਜਿਮ 'ਚ ਕਸਰਤ ਕਰਨਾ ਪਸੰਦ ਕਰਦੇ ਹਨ ਪਰ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਕੋਲ ਜਿਮ ਜਾਣ ਦਾ ਸਮਾਂ ਨਹੀਂ ਹੁੰਦਾ ਅਤੇ ਉਹ ਘਰ ਜਾਂ ਪਾਰਕ ਆਦਿ 'ਚ ਕਸਰਤ ਕਰਦੇ ਹਨ। ਅਜਿਹੇ 'ਚ ਲੋਕ ਫਿਟਨੈੱਸ ਗੈਜੇਟਸ (Fitness Gadgets) ਦੀ ਜ਼ਿਆਦਾ ਵਰਤੋਂ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਮਾਰਕੀਟ ਵਿੱਚ ਕਈ ਤਰ੍ਹਾਂ ਦੇ ਫਿਟਨੈਸ ਗੈਜੇਟਸ (Fitness Gadgets) ਹਨ ਜੋ ਤੁਹਾਡੇ ਵਰਕਆਊਟ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਸਰੀਰ ਨੂੰ ਬਦਲਣ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦੇ ਹਨ। ਅਜਿਹੇ ਬਹੁਤ ਸਾਰੇ ਯੰਤਰ ਹਨ ਜੋ ਤੁਹਾਡੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ, ਜੋ ਤੁਹਾਡੀ ਸਾਰੀ ਐਕਟੀਵਿਟੀ ਦੀ ਗਿਣਤੀ ਕਰਦੇ ਹਨ ਅਤੇ ਇੱਕ ਡੇਟਾ ਬਣਾਉਂਦੇ ਹਨ। ਇਹ ਤੁਹਾਡੀ ਫਿਟਨੈਸ ਰਿਪੋਰਟ ਦੀ ਤਰ੍ਹਾਂ ਹੈ ਜੋ ਤੁਹਾਨੂੰ ਬਿਹਤਰ ਵਰਕਆਊਟ ਕਰਨ ਲਈ ਪ੍ਰੇਰਿਤ ਕਰਦੀ ਹੈ। ਤਾਂ ਆਓ ਜਾਣਦੇ ਹਾਂ ਕਿ ਕਿਹੜੇ ਫਿਟਨੈਸ ਗੈਜੇਟਸ (Fitness Gadgets) ਤੁਹਾਡੀ ਕਸਰਤ ਨੂੰ ਆਸਾਨ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

ਵਰਕਆਉਟ ਲਈ ਇਹਨਾਂ ਫਿਟਨੈਸ ਯੰਤਰਾਂ ਦੀ ਵਰਤੋਂ ਕਰੋ :

Smartwatch : ਅੱਜਕੱਲ੍ਹ ਲੋਕ Smartwatch ਪਹਿਨਣਾ ਪਸੰਦ ਕਰਦੇ ਹਨ। ਇਹ ਤੁਹਾਡੇ ਰੋਜ਼ਾਨਾ ਵਰਕਆਉਟ ਅਤੇ ਸਟੈਪਸ ਦੀ ਗਿਣਤੀ ਅਤੇ ਵਿਸ਼ਲੇਸ਼ਣ ਕਰਦੀ ਹੈ ਅਤੇ ਡੇਟਾ ਤਿਆਰ ਕਰਦੀ ਹੈ। ਇਸ ਡੇਟਾ ਨੂੰ ਬਲੂਟੁੱਥ ਦੀ ਮਦਦ ਨਾਲ ਤੁਹਾਡੇ ਫੋਨ ਨਾਲ ਕਨੈਕਟ ਕੀਤਾ ਜਾ ਸਕਦਾ ਹੈ, ਜਿਸ ਨੂੰ ਤੁਸੀਂ ਕਿਸੇ ਵੀ ਸਮੇਂ ਦੇਖ ਸਕਦੇ ਹੋ। ਇਹ ਤੁਹਾਡੇ ਵਿਕਾਸ ਅਤੇ ਕਸਰਤ ਦੇ ਟੀਚਿਆਂ, ਦਿਲ ਦੀ ਧੜਕਣ, ਦਿਲ ਦੀ ਗਤੀ, ਆਕਸੀਜਨ ਪੱਧਰ ਆਦਿ ਦਾ ਵੀ ਧਿਆਨ ਰੱਖਦਾ ਹੈ।

Portable Treadmill : ਜੇਕਰ ਤੁਸੀਂ ਜਿਮ 'ਚ ਵਰਕਆਊਟ ਨਹੀਂ ਕਰਨਾ ਚਾਹੁੰਦੇ ਤਾਂ ਘਰ 'ਚ ਹੀ Portable Treadmill ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀਂ ਜੌਗਿੰਗ ਅਤੇ ਵਾਕਿੰਗ ਵੀ ਕਰ ਸਕਦੇ ਹੋ। ਇਹ ਭਾਰ ਘਟਾਉਣ ਅਤੇ ਕੈਲੋਰੀ ਬਰਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੋ ਸਕਦਾ ਹੈ।

Kettlebell : ਤੁਸੀਂ ਫੈਟ ਬਰਨ ਕਰਨ ਤੇ ਮਾਸਪੇਸ਼ੀਆਂ ਨੂੰ ਲੀਨ ਕਰਨ ਲਈ ਕੇਟਲਬੈਲ ਦੀ ਵਰਤੋਂ ਕਰ ਸਕਦੇ ਹੋ। ਇਹ ਸਮੁੱਚੀ ਤਾਕਤ, ਕੋਰ ਪਾਵਰ, ਲਚਕਤਾ ਨੂੰ ਸੁਧਾਰਨ ਵਿੱਚ ਵੀ ਲਾਭਦਾਇਕ ਹੈ।

Skipping Rope : Skipping Rope ਜਾਂ ਰੱਸੀ ਇੱਕ ਸਸਤਾ ਅਤੇ ਉਪਯੋਗੀ ਗੈਜੇਟ ਹੈ ਜੋ ਤੁਹਾਡੇ ਵਰਕਆਊਟ ਨੂੰ ਹੋਰ ਵੀ ਕਾਮਯਾਬ ਬਣਾ ਸਕਦਾ ਹੈ। ਇਹ ਕਾਰਡੀਓ ਵਰਕਆਉਟ ਲਈ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਹੁਣ ਮਾਰਕੀਟ ਵਿੱਚ ਸਮਾਰਟ Skipping Rope ਵੀ ਉਪਲਬਧ ਹੈ ਜੋ ਇੱਕ ਸਮਾਰਟ ਵਾਚ ਦੀ ਤਰ੍ਹਾਂ ਕੰਮ ਕਰਦੀ ਹੈ ਅਤੇ ਤੁਹਾਡੇ ਵਰਕਆਊਟ ਡੇਟਾ, ਜੰਪ ਕਾਉਂਟ ਅਤੇ ਬਰਨ ਕੈਲੋਰੀਆਂ ਦਾ ਡੇਟਾ ਤਿਆਰ ਕਰਦੀ ਰਹਿੰਦੀ ਹੈ।

Tummy Twister : ਇਸ ਛੋਟੇ ਜਿਹੇ ਦਿਖਣ ਵਾਲੇ Tummy Twister ਦੀ ਮਦਦ ਨਾਲ ਤੁਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ। ਇਸ ਘੱਟ ਕੀਮਤ ਵਾਲੇ ਫਿਟਨੈਸ ਗੈਜੇਟ ਨਾਲ ਵਾਧੂ ਚਰਬੀ ਨੂੰ ਘਟਾਇਆ ਜਾ ਸਕਦਾ ਹੈ ਅਤੇ ਪਰਫੈਕਟ ਫਿਗਰ ਬਣਾਇਆ ਜਾ ਸਕਦਾ ਹੈ।

Published by:rupinderkaursab
First published:

Tags: Body weight, Fitness, Health benefits, Health care, Health care tips, Health news, Lifestyle, Lose weight, Weight loss