Home /News /lifestyle /

Realme Narzo 50A ਘੱਟ ਕੀਮਤ 'ਚ ਲਿਆਓ ਘਰ, ਐਮਾਜ਼ਾਨ 'ਚ ਲੱਗੀ 9 ਹਜ਼ਾਰ ਸੇਲ

Realme Narzo 50A ਘੱਟ ਕੀਮਤ 'ਚ ਲਿਆਓ ਘਰ, ਐਮਾਜ਼ਾਨ 'ਚ ਲੱਗੀ 9 ਹਜ਼ਾਰ ਸੇਲ

Realme Narzo 50A

Realme Narzo 50A

Realme Narzo 50A: ਐਮਾਜ਼ਾਨ ਇੰਡੀਆ ਦੀ 26 ਨਵੰਬਰ ਤੋਂ ਫੈਬ ਫੋਨ ਫੈਸਟ ਸੇਲ ਦੀ ਸ਼ੁਰੂਆਤ ਹੋ ਗਈ ਹੈ। ਈ-ਕਾਮਰਸ ਸਾਈਟ ਰਿਅਲਮੀ ਸਮੇਤ ਕਈ ਸਮਾਰਟਫੋਨ ਬ੍ਰਾਂਡਾਂ 'ਤੇ ਕਈ ਲੁਭਾਉਣੇ ਆਫਰਸ ਤੇ ਡਿਸਕਾਊਂਟ ਦੀ ਪੇਸ਼ਕਸ਼ ਕਰੇਗੀ। ਫੈਬ ਫੋਨ ਫੈਸਟ 29 ਨਵੰਬਰ ਨੂੰ ਖਤਮ ਹੋਵੇਗਾ। ਸੇਲ ਦੇ ਦੌਰਾਨ, ਗਾਹਕਾਂ ਨੂੰ ਚੋਣਵੇਂ ਪ੍ਰਸਿੱਧ ਸਮਾਰਟਫ਼ੋਨਸ 'ਤੇ 40 ਪ੍ਰਤੀਸ਼ਤ ਤੱਕ ਦੀ ਛੋਟ ਅਤੇ SBI ਕਾਰਡਾਂ ਦੀ ਵਰਤੋਂ ਕਰਦੇ ਹੋਏ EMI 'ਤੇ 5,000 ਰੁਪਏ ਦੀ ਖਰੀਦਦਾਰੀ 'ਤੇ 1,000 ਰੁਪਏ ਤੱਕ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ।

ਹੋਰ ਪੜ੍ਹੋ ...
  • Share this:

ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੇ ਨਾਲ, ਐਕਸਚੇਂਜ ਆਫਰ ਅਤੇ 12 ਮਹੀਨਿਆਂ ਤੱਕ ਦੀ ਨੋ ਕੋਸਟ ਈਐਮਈ ਉਪਲਬਧ ਕਰਵਾਈ ਜਾ ਰਹੀ ਹੈ। ਸੇਲ 'ਚ Realme Narzo 50A ਨੂੰ 12,999 ਰੁਪਏ ਦੀ ਬਜਾਏ ਸਿਰਫ 11,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਖਾਸ ਆਫਰ ਦੇ ਤਹਿਤ ਇਸ ਨੂੰ ਸਿਰਫ 9,499 ਰੁਪਏ 'ਚ ਘਰ ਲਿਆਂਦਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਦੇ ਨਾਲ ਕੂਪਨ ਅਤੇ ਬੈਂਕ ਆਫਰ ਅਟੈਚ ਹੈ।

Realme Narzo 50A ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ 6.5-ਇੰਚ HD+ (720×1,600 ਪਿਕਸਲ) ਵਾਟਰਡ੍ਰੌਪ-ਸਟਾਈਲ ਨੌਚ ਡਿਸਪਲੇਅ ਹੈ, ਜਿਸਦਾ ਆਸਪੈਕਟ ਰੇਸ਼ੋ 20:9 ਅਤੇ ਸਕਰੀਨ-ਟੂ-ਬਾਡੀ ਰੇਸ਼ਾ 88.7% ਹੈ। ਇਹ Realme ਫੋਨ MediaTek Helio G85 ਚਿੱਪਸੈੱਟ 'ਤੇ ਕੰਮ ਕਰਦਾ ਹੈ, ਇਸ ਵਿੱਚ ARM Mali-G52 GPU ਅਤੇ 4GB RAM ਮਿਲਦੀ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਸਲਾਟ ਰਾਹੀਂ 256GB ਤੱਕ ਵਧਾਇਆ ਜਾ ਸਕਦਾ ਹੈ।

Realme Narzo 50A ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ f/1.8 ਅਪਰਚਰ ਵਾਲਾ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੈਂਸਰ, f/2.4 ਅਪਰਚਰ ਵਾਲਾ ਬਲੈਕ ਐਂਡ ਵ੍ਹਾਈਟ ਪੋਰਟਰੇਟ ਲੈਂਸ ਅਤੇ f/2.4 ਅਪਰਚਰ ਵਾਲਾ 2 ਮੈਗਾਪਿਕਸਲ ਦਾ ਮੈਕਰੋ ਲੈਂਸ ਸ਼ਾਮਲ ਹੈ। ਇਸ ਫੋਨ 'ਚ f/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਪਾਵਰ ਲਈ, Realme Narzo 50A ਵਿੱਚ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ 6,000mAh ਦੀ ਬੈਟਰੀ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ 'ਚ USB Type-C ਪੋਰਟ, ਡਿਊਲ-ਬੈਂਡ ਵਾਈ-ਫਾਈ 802.11 ac, GPS, ਬਲੂਟੁੱਥ 5 ਅਤੇ ਡਿਊਲ-ਸਿਮ ਸਲਾਟ ਸ਼ਾਮਲ ਹਨ।

Published by:Rupinder Kaur Sabherwal
First published:

Tags: Amazon, Android Phone, Smartphone, Tech News, Tech updates, Technology