Home /News /lifestyle /

WagonR CNG 50 ਹਜ਼ਾਰ 'ਚ ਲਿਆਓ ਘਰ, ਜਾਣੋ ਮਹੀਨੇ ਦੀ EMI

WagonR CNG 50 ਹਜ਼ਾਰ 'ਚ ਲਿਆਓ ਘਰ, ਜਾਣੋ ਮਹੀਨੇ ਦੀ EMI

WagonR CNG 50 ਹਜ਼ਾਰ 'ਚ ਲਿਆਓ ਘਰ, ਜਾਣੋ ਮਹੀਨੇ ਦੀ EMI

WagonR CNG 50 ਹਜ਼ਾਰ 'ਚ ਲਿਆਓ ਘਰ, ਜਾਣੋ ਮਹੀਨੇ ਦੀ EMI

ਜੂਨ ਮਹੀਨੇ 'ਚ ਮਾਰੂਤੀ ਸੁਜ਼ੂਕੀ (Maruti Suzuki) ਵੈਗਨਆਰ ਦੇਸ਼ 'ਚ ਸਭ ਤੋਂ ਵੱਧ ਵਿਕਣ ਵਾਲੇ ਵਾਹਨਾਂ ਦੀ ਸੂਚੀ 'ਚ ਚੋਟੀ 'ਤੇ ਰਹੀ ਅਤੇ ਪੈਟਰੋਲ ਮਹਿੰਗਾ ਹੋਣ ਕਾਰਨ ਲੋਕ CNG ਵਾਹਨ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਅਜਿਹੇ 'ਚ ਇਹ ਫੈਮਿਲੀ ਕਾਰ ਦੇ ਰੂਪ 'ਚ ਲੋਕਾਂ 'ਚ ਕਾਫੀ ਮਸ਼ਹੂਰ ਹੋ ਗਈ ਹੈ ਅਤੇ ਇਸ ਸਮੇਂ ਇਸ ਦੇ CNG ਵੇਰੀਐਂਟ ਦੀ ਕਾਫੀ ਮੰਗ ਹੈ।

ਹੋਰ ਪੜ੍ਹੋ ...
  • Share this:

Maruti Suzuki ਵੈਗਨਆਰ ਨੂੰ ਗਾਹਕਾਂ ਦੁਆਰਾ ਇਸਦੀ ਘੱਟ ਕੀਮਤ, ਵਧੀਆ ਮਾਈਲੇਜ, ਘੱਟ ਕੀਮਤ ਅਤੇ ਚੰਗੀ ਰੀ-ਸੇਲ ਵੈਲਿਊ ਲਈ ਪਸੰਦ ਕੀਤਾ ਜਾਂਦਾ ਹੈ। ਜੇਕਰ ਤੁਸੀਂ Maruti Suzuki ਵੈਗਨਆਰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤੇ ਇਸ ਦੀ ਕੀਮਤ ਕੇ ਈਐਮਆਈ ਦੇ ਖਰਦੇ ਆਦਿ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ 50000 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਇਸ ਨੂੰ ਆਪਣੀ ਕਾਰ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਦੀ ਈਐਮਆਈ ਤੇ ਹੋਰ ਖਰਚਿਆਂ ਬਾਰੇ ਪੂਰੀ ਜਾਣਕਾਰੀ ਦਿਆਂਗੇ।

ਜੇਕਰ ਤੁਸੀਂ 50000 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਮਾਰੂਤੀ ਸੁਜ਼ੂਕੀ ਵੈਗਨਆਰ LXI CNG ਵੇਰੀਐਂਟ ਖਰੀਦਦੇ ਹੋ, ਤਾਂ ਇਸ 'ਤੇ 9 ਫੀਸਦੀ ਵਿਆਜ ਦਰ ਦੇ ਹਿਸਾਬ ਨਾਲ ਕਾਰ ਦੀ EMI 5 ਸਾਲ ਤੱਕ ਹਰ ਮਹੀਨੇ 13864 ਰੁਪਏ ਹੋਵੇਗੀ। ਤੁਹਾਨੂੰ 5 ਸਾਲਾਂ ਵਿੱਚ 163949 ਰੁਪਏ ਵਿਆਜ ਵਜੋਂ ਅਦਾ ਕਰਨੇ ਪੈਣਗੇ। ਮਾਰੂਤੀ ਵੈਗਨਆਰ 'ਤੇ ਉਪਲਬਧ ਲੋਨ, ਡਾਊਨ ਪੇਮੈਂਟ ਅਤੇ ਵਿਆਜ ਦਰਾਂ ਵੀ ਤੁਹਾਡੇ ਬੈਂਕਿੰਗ ਅਤੇ CIBIL ਸਕੋਰ 'ਤੇ ਨਿਰਭਰ ਕਰਦੀਆਂ ਹਨ। ਜੇਕਰ ਤੁਹਾਡੀ ਬੈਂਕਿੰਗ ਜਾਂ CIBIL ਸਕੋਰ ਵਿੱਚ ਕੁਝ ਨਕਾਰਾਤਮਕ ਰਿਪੋਰਟ ਹੈ ਤਾਂ ਇਹ ਦਰਾਂ ਤੁਹਾਡੇ ਲਈ ਬਦਲ ਸਕਦੀਆਂ ਹਨ।

ਇਸ ਕਾਰ ਦਾ ਇੰਜਣ ਅਤੇ ਹੋਰ ਵਿਸ਼ੇਸ਼ਤਾਵਾਂ : ਮਾਰੂਤੀ ਵੈਗਨਆਰ S-CNG 1.0-ਲੀਟਰ, ਤਿੰਨ-ਸਿਲੰਡਰ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ ਜੋ CNG ਮੋਡ ਵਿੱਚ 58 bhp ਦੀ ਪਾਵਰ ਅਤੇ 78 Nm ਟਾਰਕ ਪੈਦਾ ਕਰ ਸਕਦਾ ਹੈ। ਪੈਟਰੋਲ ਮੋਡ ਵਿੱਚ, ਇਹ ਇੰਜਣ 81 bhp ਪਾਵਰ ਅਤੇ 113 Nm ਦਾ ਟਾਰਕ ਜਨਰੇਟ ਕਰਦਾ ਹੈ ਅਤੇ ਨਾਲ ਹੀ S-CNG ਵੇਰੀਐਂਟ 5-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਉਂਦਾ ਹੈ। ਮਾਰੂਤੀ ਵੈਗਨਆਰ ਐਸ-ਸੀਐਨਜੀ ਡੁਅਲ ਇੰਟਰਡਿਪੈਂਡੈਂਟ ECUs (ਇਲੈਕਟ੍ਰਾਨਿਕ ਕੰਟਰੋਲ ਯੂਨਿਟ) ਅਤੇ ਇੰਟੈਲੀਜੈਂਟ ਇੰਜੈਕਸ਼ਨ ਸਿਸਟਮ ਨਾਲ ਆਉਂਦੀ ਹੈ। ਕੰਪਨੀ ਨੇ ਇਸ ਫੈਕਟਰੀ ਫਿਟਡ ਕਿੱਟ ਨੂੰ ਇਸ ਤਰੀਕੇ ਨਾਲ ਲਗਾਇਆ ਹੈ ਕਿ ਇਹ ਕਾਰ ਦੀ ਪਰਫਾਰਮੈਂਸ ਨੂੰ ਪ੍ਰਭਾਵਿਤ ਨਹੀਂ ਕਰਦੀ ਅਤੇ ਤੁਹਾਨੂੰ ਚੰਗੀ ਮਾਈਲੇਜ ਦਿੰਦੀ ਹੈ।

Published by:rupinderkaursab
First published:

Tags: Auto, Auto industry, Auto news, Automobile, Car