Home /News /lifestyle /

ਮਾਰੂਤੀ ਸੁਜ਼ੂਕੀ ਦੀ ਇਹ CNG ਕਾਰ 70 ਹਜ਼ਾਰ ‘ਚ ਲੈ ਆਓ ਘਰ, ਅੱਜ ਹੀ ਖਰੀਦੋ

ਮਾਰੂਤੀ ਸੁਜ਼ੂਕੀ ਦੀ ਇਹ CNG ਕਾਰ 70 ਹਜ਼ਾਰ ‘ਚ ਲੈ ਆਓ ਘਰ, ਅੱਜ ਹੀ ਖਰੀਦੋ

ਮਾਰੂਤੀ ਸੁਜ਼ੂਕੀ ਦੀ ਇਹ CNG ਕਾਰ 70 ਹਜ਼ਾਰ ‘ਚ ਲੈ ਆਓ ਘਰ, ਅੱਜ ਹੀ ਖਰੀਦੋ

ਮਾਰੂਤੀ ਸੁਜ਼ੂਕੀ ਦੀ ਇਹ CNG ਕਾਰ 70 ਹਜ਼ਾਰ ‘ਚ ਲੈ ਆਓ ਘਰ, ਅੱਜ ਹੀ ਖਰੀਦੋ

ਪੈਟਰੋਲ-ਡੀਜਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਲਈ ਹਰ ਕੋਈ ਇਸਦਾ ਵਿਕਲਪ ਲੱਭ ਰਿਹਾ ਹੈ। ਬਾਜ਼ਾਰ ਵਿੱਚ ਇਲੈਕਟ੍ਰਿਕ ਵਾਹਨ ਚਰਚਾ ਵਿੱਚ ਹਨ। ਪਰ ਚਾਰਜਿੰਗ ਸਪੌਟਾਂ ਦੀ ਸਮੱਸਿਆ ਕਰਕੇ ਲੋਕ ਇਨ੍ਹਾਂ ਨੂੰ ਖਰੀਦਣ ਤੋਂ ਗੁਰੇਜ਼ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ CNG ਵਾਹਨ ਇੱਕ ਚੰਗਾ ਵਿਕਲਪ ਹੋ ਸਕਦੇ ਹਨ। ਜੇਕਰ ਤੁਸੀਂ ਵੀ ਅਜਿਹੇ ਹੀ ਵਿਕਲਪ ਦੀ ਤਲਾਸ਼ ਵਿੱਚ ਹੋ ਤਾਂ ਮਾਰੂਤੀ ਸੁਜ਼ੂਕੀ ਦੀ Ertiga VXI CNG ਖਰੀਦ ਸਕਦੇ ਹੋ।

ਹੋਰ ਪੜ੍ਹੋ ...
  • Share this:

ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਮਾਰੂਤੀ ਸੁਜ਼ੂਕੀ ਦੀ ਮਲਟੀ ਯੂਟੀਲਿਟੀ ਵ੍ਹੀਕਲ MUV Ertiga VXI CNG ਨੂੰ ਤੁਸੀਂ ਸਿਰਫ਼ 70,000 ਰੁਪਏ ਦੇ ਡਾਊਨ ਪੇਮੈਂਟ ਨਾਲ ਆਪਣੇ ਘਰ ਲਿਆ ਸਕਦੇ ਹੋ ਅਤੇ ਬਾਕੀ ਦਾ ਭੁਗਤਾਨ ਕਿਸ਼ਤਾਂ ਵਿੱਚ ਕਰ ਸਕਦੇ ਹੋ।

ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਇਸਦੇ ਦਮਦਾਰ ਫੀਚਰਸ ਬਾਰੇ-

ਜੇਕਰ ਇਸਦੇ ਫੀਚਰਸ ਦੀ ਗੱਲ ਕਰੀਏ ਤਾਂ, Ertiga VXI CNG ਮਾਈਲੇਜ 20.51 kmpl ਹੈ। ਇਸ ਦੇ ਨਾਲ ਤੁਹਾਨੂੰ K-ਸੀਰੀਜ਼ 1.5-ਲੀਟਰ ਡਿਊਲ VVT ਇੰਜਣ ਮਿਲਦਾ ਹੈ। ਇਸ ਇੰਜਣ ਨੂੰ MPV ਦੁਆਰਾ ਪੇਸ਼ ਕੀਤੀ ਜਾਣ ਵਾਲੀ ਬਾਲਣ ਕੁਸ਼ਲਤਾ ਨੂੰ ਹੋਰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਇੰਜਣ ਦੇ ਨਾਲ 5-ਸਪੀਡ ਗਿਅਰਬਾਕਸ ਉਪਲਬਧ ਹੈ। ਤੁਹਾਨੂੰ 2022 ਮਾਡਲ ਵਿੱਚ ਪੈਡਲ ਸ਼ਿਫਟਰ ਵੀ ਉਪਲਬਧ ਹਨ।

ਇਸ ਤੋਂ ਬਿਨ੍ਹਾਂ ਨਵੀਂ ਅਰਟਿਗਾ ਨੂੰ ਨਵਾਂ ਰੂਪ ਦੇਣ ਲਈ ਕਈ ਬਦਲਾਅ ਕੀਤੇ ਗਏ ਹਨ। 2022 ਮਾਰੂਤੀ ਸੁਜ਼ੂਕੀ ਅਰਟਿਗਾ ਵਿੱਚ 7-ਇੰਚ ਸਮਾਰਟਪਲੇ ਪ੍ਰੋ ਇਨਫੋਟੇਨਮੈਂਟ ਟੱਚਸਕ੍ਰੀਨ ਹੈ। ਇਸ 'ਚ ਤੁਹਾਨੂੰ Apple CarPlay ਅਤੇ Android Auto ਸਪੋਰਟ ਮਿਲਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਆਨਬੋਰਡ ਵੌਇਸ ਅਸਿਸਟੈਂਟ, EBD, ABS, ਹਿੱਲ-ਹੋਲਡ ਅਸਿਸਟ, ESP, ISOFIX ਮਾਊਂਟ, ਪਾਰਕਿੰਗ ਕੈਮਰਾ, ਕਰੂਜ਼ ਕੰਟਰੋਲ, ਆਟੋ ਹੈੱਡਲੈਂਪਸ, ਇਲੈਕਟ੍ਰਿਕਲੀ ਫੋਲਡੇਬਲ ORVM, ਏਅਰ-ਕੂਲਡ ਕੱਪਹੋਲਡਰ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਅਰਟਿਗਾ VXI CNG ਦੀ ਐਕਸ-ਸ਼ੋਰੂਮ ਕੀਮਤ 10.44 ਲੱਖ ਰੁਪਏ ਹੈ। ਜੇਕਰ ਤੁਸੀਂ ਇਸ ਨੂੰ 70000 ਹਜ਼ਾਰ ਰੁਪਏ ਦੀ ਡਾਊਨ ਪੇਮੈਂਟ ਦੇ ਕੇ ਖਰੀਦਦੇ ਹੋ, ਤਾਂ ਤੁਹਾਨੂੰ 5 ਸਾਲਾਂ ਲਈ 8 ਫੀਸਦੀ ਵਿਆਜ ਦੇ ਨਾਲ 21,953 ਰੁਪਏ ਪ੍ਰਤੀ ਮਹੀਨਾ ਦੀ EMI ਅਦਾ ਕਰਨੀ ਪਵੇਗੀ। ਇਸ ਤਰ੍ਹਾਂ, 5 ਸਾਲਾਂ ਵਿੱਚ ਤੁਹਾਨੂੰ ਇਸ ਕਾਰ ਦੇ ਲਈ ਲਗਭਗ 2.30 ਲੱਖ ਰੁਪਏ ਵਿਆਜ਼ ਦੇ ਅਦਾ ਕਰਨੇ ਹੋਣਗੇ। ਇਸਦੇ ਨਾਲ ਹੀ ਤੁਹਾਡੀ ਵਿਆਜ ਦਰ ਅਤੇ ਲੋਨ ਦੀ ਰਕਮ ਵੀ ਤੁਹਾਡੇ CIBIL ਸਕੋਰ 'ਤੇ ਨਿਰਭਰ ਕਰੇਗੀ। ਜੇਕਰ ਤੁਹਾਡੀ ਰਿਪੋਰਟ ਖਰਾਬ ਹੈ, ਤਾਂ ਬੈਂਕ ਉਸ ਅਨੁਸਾਰ ਵਿਆਜ, ਲੋਨ ਦੀ ਰਕਮ ਅਤੇ ਸਮਾਂ ਬਦਲ ਸਕਦਾ ਹੈ।

Published by:rupinderkaursab
First published:

Tags: Auto, Auto industry, Auto news, Automobile, CNG, CNG Price Hike