Home /News /lifestyle /

Brisk Walk ਨਾਲ ਮਾਨਸਿਕ ਸਿਹਤ ਤੇ ਦਿਲ ਦੀਆਂ ਬਿਮਾਰੀਆਂ ਦਾ ਘਟੇਗਾ ਜੋਖਮ, ਪੜ੍ਹੋ ਖਬਰ

Brisk Walk : ਸਰੀਰ ਨੂੰ ਐਕਟਿਵ ਰੱਖਣਾ ਬਹੁਤ ਜ਼ਰੂਰੀ ਹੈ ਤੇ ਸਿਹਤਮੰਦ ਸਰੀਰ ਦੀ ਨਿਸ਼ਾਨੀ ਚੁਸਤੀ ਹੁੰਦੀ ਹੈ। ਇਸ ਲਈ ਕਸਰਤ ਤੇ ਸੈਰ ਕਰਨਾ ਜ਼ਰੂਰੀ ਹੈ। ਕਈ ਲੋਕ ਜਿੰਮ ਜਾ ਕੇ ਕਸਰਤ ਕਰਦੇ ਹਨ ਤੇ ਸਰੀਰ ਬਣਾਉਂਦੇ ਹਨ। ਪਰ ਜੇਕਰ ਤੁਸੀਂ ਜਿਮ ਜਾ ਕੇ ਵਰਕਆਊਟ ਨਹੀਂ ਕਰ ਪਾ ਰਹੇ ਹੋ ਤਾਂ ਕੋਈ ਗੱਲ ਨਹੀਂ, ਤੁਸੀਂ ਸੈਰ ਕਰਕੇ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹੋ।

ਹੋਰ ਪੜ੍ਹੋ ...
  • Share this:

ਸੈਰ ਕਰਨਾ ਹਲਕੀ ਕਸਰਤ ਦਾ ਹੀ ਇੱਕ ਹਿੱਸਾ ਹੈ ਤੇ ਇਹ ਸਮੁੱਚੀ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਅਕਸਰ ਮਾਹਿਰ ਕਹਿੰਦੇ ਹਨ ਕਿ ਦਿਨ ਵਿੱਚ ਘੱਟੋ-ਘੱਟ 30 ਮਿੰਟ ਕਸਰਤ, ਸੈਰ, ਜੌਗਿੰਗ ਜਾਂ ਦੌੜਨਾ, ਇਸ ਨਾਲ ਸਰੀਰ ਅਤੇ ਦਿਮਾਗ ਦੋਵੇਂ ਤੰਦਰੁਸਤ ਰਹਿਣਗੇ।

ਹੁਣ ਸੈਰ ਕਰਨ ਲਈ ਵੀ ਤੁਰਨ ਦੇ ਕਈ ਤਰੀਕੇ ਹਨ, ਬਹੁਤ ਤੇਜ਼ ਦੌੜਨਾ, ਹੌਲੀ-ਹੌਲੀ ਚੱਲਣਾ ਜਾਂ ਨਾ ਬਹੁਤ ਤੇਜ਼ ਦੌੜਨਾ ਅਤੇ ਨਾ ਹੀ ਬਹੁਤ ਹੌਲੀ ਚੱਲਣਾ। ਤੁਰਨ ਦੇ ਇਸ ਤਰੀਕੇ ਨੂੰ ਬ੍ਰਿਸਕ ਵਾਕ (Brisk Walk) ਕਿਹਾ ਜਾਂਦਾ ਹੈ। ਬ੍ਰਿਸਕ ਵਾਕ (Brisk Walk) ਕਰਕੇ ਯਾਦਦਾਸ਼ਤ ਦੀ ਸਮਰੱਥਾ ਨੂੰ ਸੁਧਾਰਿਆ ਜਾ ਸਕਦਾ ਹੈ ਤੇ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ। ਇਸ ਦੇ ਨਾਲ ਹੀ ਬ੍ਰਿਸਕ ਵਾਕ ਦੇ ਹੋਰ ਵੀ ਕਈ ਸਿਹਤ ਲਾਭ ਹਨ।

ਬਲੱਡ ਪ੍ਰੈਸ਼ਰ ਰਹਿੰਦਾ ਹੈ ਠੀਕ
ਬਲੱਡ ਪ੍ਰੈਸ਼ਰ ਵਧਣਾ ਜਾਂ ਘਟਣਾ ਆਮ ਹੋ ਗਿਆ ਹੈ। ਇਸ ਲਈ ਕਾਰਡੀਓ ਕਸਰਤਾਂ ਜਿਵੇਂ ਕਿ ਬ੍ਰਿਸਕ ਵਾਕ (Brisk Walk) ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਘੱਟ ਹੋ ਸਕਦਾ ਹੈ। ਇਸ ਨਾਲ ਤੁਹਾਡੇ ਦਿਲ ਦੀ ਸਿਹਤ ਠੀਕ ਰਹਿੰਦੀ ਹੈ। ਇਸ ਨਾਲ ਸਟ੍ਰੋਕ, ਦਿਲ ਦਾ ਦੌਰਾ, ਹਾਰਟ ਫੇਲੀਅਰ ਆਦਿ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

ਕਾਰਡੀਓਵੈਸਕੁਲਰ ਸਿਹਤ ਵਿੱਚ ਸੁਧਾਰ
ਜਦੋਂ ਤੁਸੀਂ ਹਰ ਰੋਜ਼ ਬ੍ਰਿਸਕ ਵਾਕ (Brisk Walk) ਕਰਦੇ ਹੋ ਤਾਂ ਕਾਰਡੀਓਵੈਸਕੁਲਰ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇੱਕ ਅਧਿਐਨ ਮੁਤਾਬਕ ਹਫਤੇ ਵਿੱਚ 5 ਦਿਨ ਸੈਰ ਕਰਨ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਹੋ ਸਕਦਾ ਹੈ। ਨਿਯਮਤ ਕਾਰਡੀਓ ਕਸਰਤ ਖੂਨ ਵਿੱਚ ਐਲਡੀਐਲ (ਬੁਰੇ) ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ।

ਮਾਨਸਿਕ ਸਿਹਤ ਵਿੱਚ ਸੁਧਾਰ
ਇਸ ਤੋਂ ਇਲਾਵਾ ਜਦੋਂ ਤੁਸੀਂ ਹਰ ਰੋਜ਼ ਬ੍ਰਿਸਕ ਵਾਕ (Brisk Walk) ਕਰਦੇ ਹੋ ਤਾਂ ਸਰੀਰ ਦੇ ਨਾਲ-ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਖੋਜ ਨੇ ਇਹ ਵੀ ਦਿਖਾਇਆ ਹੈ ਕਿ ਇਹ ਕਾਰਡੀਓ ਕਸਰਤ ਕਰਨ ਨਾਲ ਸਵੈ-ਮਾਣ ਵਧਦਾ ਹੈ, ਨੀਂਦ ਵਿੱਚ ਸੁਧਾਰ ਹੁੰਦਾ ਹੈ ਤੇ ਦਿਮਾਗ ਦੀ ਸ਼ਕਤੀ ਵੱਧਦੀ ਹੈ।

ਭਾਰ ਘਟਾਉਣ ਵਿੱਚ ਮਦਦਗਾਰ
ਹੈਲਥਲਾਈਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਬ੍ਰਿਸਕ ਵਾਕ (Brisk Walk) ਇੱਕ ਕਾਰਡੀਓ ਕਸਰਤ ਹੈ, ਜਿਸ ਨੂੰ ਨਿਯਮਤ ਤੌਰ 'ਤੇ ਕਰਨ ਨਾਲ ਕਈ ਸਰੀਰਕ ਅਤੇ ਮਾਨਸਿਕ ਲਾਭ ਹੁੰਦੇ ਹਨ। ਸੈਰ ਕਰਨ ਨਾਲ ਜ਼ਿਆਦਾ ਕੈਲੋਰੀ ਬਰਨ ਕਰਕੇ ਜ਼ਿਆਦਾ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਕਸਰਤ ਨਾਲ ਸਰੀਰ ਹੋਰ ਐਕਟਿਵ ਹੁੰਦਾ ਹੈ ਤੇ ਤੁਹਾਡੇ ਅੰਦਰ ਹੋਰ ਕਸਰਤ ਕਰਨ ਦੀ ਇੱਛਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਤੁਸੀਂ ਜ਼ਿਆਦਾ ਭਾਰ ਘਟਾਉਣ ਦੇ ਆਪਣੇ ਟੀਚਿਆਂ ਵਿੱਚ ਸਫਲ ਹੋ ਜਾਂਦੇ ਹੋ।

ਬਲੱਡ ਸ਼ੂਗਰ ਰੱਖੇ ਠੀਕ
ਡਾਇਬਟੀਜ਼ ਦੇ ਮਰੀਜ਼ ਨਿਯਮਿਤ ਤੌਰ 'ਤੇ ਬ੍ਰਿਸਕ ਵਾਕ (Brisk Walk) ਕਰਨ ਨਾਲ ਵੀ ਬਹੁਤ ਲਾਭ ਲੈ ਸਕਦੇ ਹਨ। ਇਹ ਕਸਰਤ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਣ ਨਹੀਂ ਦਿੰਦੀ, ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਮਾਸਪੇਸ਼ੀ ਸੈੱਲ ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿੱਚ, ਊਰਜਾ ਲਈ ਗਲੂਕੋਜ਼ ਲੈਣ ਲਈ ਇਨਸੁਲਿਨ ਦੀ ਬਿਹਤਰ ਵਰਤੋਂ ਕਰਨ ਦੇ ਯੋਗ ਹੋ ਜਾਂਦੇ ਹਨ।
Published by:rupinderkaursab
First published:

Tags: Exercise, Exercise benefits, Exercise to stay fit and healthy, Health care tips

ਅਗਲੀ ਖਬਰ