
(file photo)
BSF ਭਰਤੀ 2022: ਇਸ ਸਮੇਂ ਕਈ ਨੌਜਵਾਨ ਭਾਰਤੀ ਫੌਜ ਦਾ ਹਿੱਸਾ ਬਣਨ ਦਾ ਸੁਪਨਾ ਦੇਖ ਰਹੇ ਹਨ ਤੇ ਨਾਲ ਹੀ ਇਸ ਦੀ ਤਿਆਰੀ ਵੀ ਕਰ ਰਹੇ ਹਨ। ਜੇ ਤੁਸੀਂ ਵੀ ਭਾਰਤੀ ਫੌਜ ਦਾ ਹਿੱਸਾ ਬਣ ਦੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸੀਮਾ ਸੁਰੱਖਿਆ ਬਲ, BSF ਦੁਆਰਾ ਵੱਖ-ਵੱਖ ਗਰੁੱਪ ਬੀ ਅਸਾਮੀਆਂ ਦੀ ਭਰਤੀ (BSF Recruitment) ਕੀਤੀ ਜਾ ਰਹੀ ਹੈ। ਜਿਸ ਤਹਿਤ ਉਮੀਦਵਾਰਾਂ ਤੋਂ BSF ਦੀ ਅਧਿਕਾਰਤ ਵੈੱਬਸਾਈਟ rectt.bsf.gov.in 'ਤੇ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਅਹੁਦਿਆਂ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰ 8 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 25 ਅਪ੍ਰੈਲ 2022 ਤੋਂ ਸ਼ੁਰੂ ਕੀਤੀ ਗਈ ਹੈ। ਭਰਤੀ ਸੰਬੰਧੀ ਖਾਲੀ ਅਸਾਮੀਆਂ ਦੇ ਵੇਰਵੇ, ਚੋਣ ਪ੍ਰਕਿਰਿਆ ਅਤੇ ਨੋਟੀਫਿਕੇਸ਼ਨ ਸਮੇਤ ਸਾਰੇ ਵੇਰਵੇ ਤੁਸੀਂ ਹੇਠਾਂ ਦੇਖ ਸਕਦੇ ਹੋ। ਭਰਤੀ ਤਹਿਤ ਬੀਐਸਐਫ ਵਿੱਚ ਕੁੱਲ 90 ਗਰੁੱਪ ਬੀ ਅਸਾਮੀਆਂ ਭਰੀਆਂ ਜਾਣਗੀਆਂ। ਜਿਸ ਵਿੱਚ ਜੂਨੀਅਰ ਇੰਜਨੀਅਰ ਸਬ ਇੰਸਪੈਕਟਰ, ਇਲੈਕਟ੍ਰੀਕਲ ਦੀਆਂ 32, ਇੰਸਪੈਕਟਰ ਦੀਆਂ 1 ਅਤੇ ਸਬ ਇੰਸਪੈਕਟਰ ਦੀਆਂ 57 ਅਸਾਮੀਆਂ ਸ਼ਾਮਲ ਹਨ।
ਇੰਝ ਹੋਵੇਗੀ ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਪ੍ਰੀਖਿਆ ਰਾਹੀਂ ਕੀਤੀ ਜਾਵੇਗੀ। ਜੋ ਕਿ 2 ਪੜਾਵਾਂ ਵਿੱਚ ਕਰਵਾਏ ਜਾਣਗੇ। ਪਹਿਲੇ ਪੜਾਅ ਵਿੱਚ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਵਿੱਚ ਬੈਠਣਾ ਹੋਵੇਗਾ। ਸਫਲ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ, ਸਰੀਰਕ ਮਿਆਰੀ ਟੈਸਟ ਅਤੇ ਸਰੀਰਕ ਕੁਸ਼ਲਤਾ ਟੈਸਟ ਲਈ ਬੁਲਾਇਆ ਜਾਵੇਗਾ। ਦੋਵਾਂ ਪੜਾਵਾਂ ਵਿੱਚ ਸਫ਼ਲ ਹੋਣ ਤੋਂ ਬਾਅਦ, ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਟੈਸਟ ਹੋਵੇਗਾ।
ਇਸ ਭਰਤੀ ਲਈ ਉਮਰ ਸੀਮਾ : ਅਹੁਦਿਆਂ ਲਈ ਵੱਧ ਤੋਂ ਵੱਧ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਕਿਸੇ ਹੋਰ ਭਰਤੀ ਸੰਬੰਧੀ ਜਾਣਕਾਰੀ ਲਈ, ਹੇਠਾਂ ਦਿੱਤੇ ਲਿੰਕ ਤੋਂ ਨੋਟੀਫਿਕੇਸ਼ਨ ਦੇਖ ਸਕਦੇ ਹੋ। (https://docs.bsf.gov.in/uploads/bsf/custom/1650644580_2319-20_compressed%20(1).pdf)
ਇਸ ਤੋਂ ਇਲਾਵਾ ਭਾਰਤੀ ਫੌਜ ਦੀ ਪੱਛਮੀ ਕਮਾਂਡ ਅਧੀਨ ਜਲੰਧਰ ਛਾਉਣੀ ਵਿੱਚ ਸਿਵਲੀਅਨ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਗਈ ਹੈ। ਜਿਸ ਤਹਿਤ ਗਰੁੱਪ ਸੀ ਦੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਜਲੰਧਰ ਕੈਂਟ ਵਿੱਚ ਸਿਵਲੀਅਨ ਅਹੁਦਿਆਂ 'ਤੇ ਭਰਤੀ ਲਈ ਘੱਟੋ-ਘੱਟ 18 ਅਤੇ ਵੱਧ ਤੋਂ ਵੱਧ 25 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।