ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐਸਐਨਐਲ) ਨਵੇਂ ਪ੍ਰੀਪੇਡ ਪਲਾਨ ਲੈ ਕੇ ਆਈ ਹੈ। ਇਨ੍ਹਾਂ ਪਲਾਨ ਵਿੱਚ 300 ਤੋਂ 500 ਰੁਪਏ ਦੇ ਪ੍ਰੀਪੇਡ ਪਲਾਨ ਸ਼ਾਮਲ ਕੀਤੇ ਗਏ ਹਨ। ਇਹ ਪਲਾਨ ਯੂਜ਼ਰ ਨੂੰ ਬਿਹਤਰ ਵੈਧਤਾ, ਡਾਟਾ ਅਤੇ ਹੋਰ ਲਾਭ ਦੇਣਗੇ। ਹਾਲਾਂਕਿ ਦੂਰਸੰਚਾਰ ਕੰਪਨੀ ਨੇ ਹਾਲ ਹੀ ਵਿੱਚ ਆਪਣੇ ਕੁੱਝ ਪ੍ਰੀਪੇਡ ਪਲਾਨਾਂ ਦੀ ਵੈਧਤਾ ਘਟਾ ਦਿੱਤੀ ਹੈ, ਫਿਰ ਵੀ ਇਹ ਹੋਰ ਟੈਲੀਕਾਮ ਦੇ ਮੁਕਾਬਲੇ ਵੱਧ ਤੋਂ ਵੱਧ ਵੈਧਤਾ ਦੀ ਪੇਸ਼ਕਸ਼ ਕਰਦੀ ਹੈ। ਇੱਥੇ ਅਸੀਂ ਬੀਐਸਐਨਐਲ ਦੇ ਪ੍ਰੀਪੇਡ ਪਲਾਨ ਅਤੇ ਵਾਊਚਰ ਦੀ ਇੱਕ ਸੂਚੀ ਬਾਰੇ ਦੱਸਾਂਗੇ, ਜੋ ਡਾਟਾ ਤੇ ਕਾਲਿੰਗ ਦੇ ਨਾਲ-ਨਾਲ ਕੁੱਝ ਸਟ੍ਰੀਮਿੰਗ ਸਰਵਿਸ ਦੀ ਸੁਵਿਧਾ ਵੀ ਪੇਸ਼ ਕਰਦੀਆਂ ਹਨ।
ਬੀਐਸਐਨਐਲ 499 ਰੁਪਏ ਦਾ ਪ੍ਰੀਪੇਡ ਪਲਾਨ : ਬੀਐਸਐਨਐਲ 499 ਰੁਪਏ ਵਿੱਚ ਇੱਕ ਵਿਸ਼ੇਸ਼ ਟੈਰਿਫ਼ ਵਾਊਚਰ ਪੇਸ਼ ਕਰ ਰਿਹਾ ਹੈ ਜਿਸ ਦੀ ਵੈਧਤਾ 90 ਦਿਨ ਹੋਵੇਗੀ। ਇਸ ਪਲਾਨ ਵਿੱਚ ਤੁਹਾਨੂੰ ਹਰ ਰੋਜ਼ 2 ਜੀਬੀ ਡਾਟਾ ਵਰਤਣ ਲਈ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਪ੍ਰਤੀ ਦਿਨ 100 ਐਸਐਮਐਸ ਮੁਫ਼ਤ ਭੇਜਣ ਦੀ ਸੁਵਿਧਾ ਵੀ ਹੋਵੇਗੀ। ਇਸ ਪਲਾਨ ਵਿੱਚ ਅਨਲਿਮਟਿਡ ਕਾਲਿੰਗ ਤੋਂ ਲੈ ਕੇ ਬੀਐਸਐਨਐਲ ਟਿਊਨਸ ਤੇ ਜ਼ਿੰਗ ਐਪ ਦਾ ਮੁਫ਼ਤ ਐਕਸੈੱਸ ਵੀ ਸ਼ਾਮਲ ਹੈ।
ਬੀਐਸਐਨਐਲ ਦੇ 429 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ ਅਨਲਿਮਟਿਡ ਕਾਲਿੰਗ, ਪ੍ਰਤੀ ਦਿਨ 100 ਐਸਐਮਐਸ ਤੇ ਹਰ ਰੋਜ਼ 1 ਜੀਬੀ ਡਾਟਾ ਹਾਈ ਸਪੀਡ 'ਤੇ ਵਰਤੋਂ ਲਈ ਮਿਲੇਗਾ। 1 ਜੀਬੀ ਡਾਟਾ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 40kBbps ਰਹਿ ਜਾਵੇਗੀ। ਇਸ ਪਲਾਨ ਦੀ ਵੈਧਤਾ 81 ਦਿਨਾਂ ਦੀ ਹੈ। ਇਹ ਪਲਾਨ ਵਿੱਚ EROS Now ਸਟ੍ਰੀਮਿੰਗ ਸਰਵਿਸ ਵੀ ਮਿਲਦੀ ਹੈ।
ਬੀਐਸਐਨਐਲ ਦਾ 395 ਰੁਪਏ ਦਾ ਪਲਾਨ 71 ਦਿਨਾਂ ਲਈ ਵੈਲਿਡ ਹੋਵੇਗਾ। ਇਸ ਵਿੱਚ ਹਰ ਰੋਜ਼ 2 ਜੀਬੀ ਡਾਟਾ ਮਿਲੇਗਾ ਤੇ 2 ਜੀਬੀ ਡਾਟਾ ਖ਼ਤਮ ਹੋਣ ਮਗਰੋਂ 80kBbps ਦੀ ਸਪੀਡ ਮਿਲੇਗੀ। ਇਸ ਪਲਾਨ ਵਿੱਚ 3000 ਮਿੰਟ ਔਨ-ਨੈੱਟ ਵਾਇਸ ਕਾਲਿੰਗ ਲਈ ਤੇ 1800 ਮਿੰਟ ਆਫ਼ਲਾਈਨ ਵਾਇਸ ਕਾਲਿੰਗ ਲਈ ਮਿਲਣਗੇ।
ਬੀਐਸਐਨਐਲ ਦੇ 319 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ 75 ਦਿਨਾਂ ਦੀ ਵੈਧਤਾ ਮਿਲੇਗੀ। ਇਸ ਵਿੱਚ ਮਿਲਣ ਵਾਲੇ ਫ਼ਾਇਦਿਆਂ ਵਿੱਚ 10 ਜੀਬੀ ਡਾਟਾ ਅਤੇ 300 ਐਸਐਮਐਸ ਦੇ ਨਾਲ ਅਨਲਿਮਟਿਡ ਕਾਲਿੰਗ ਸ਼ਾਮਲ ਹੈ। ਇਸ ਦੇ ਨਾਲ ਹੀ, ਬੀਐਸਐਨਐਲ ਦਾ 365 ਰੁਪਏ ਦਾ ਪ੍ਰੀਪੇਡ ਰੀਚਾਰਜ ਪਲਾਨ ਉਪਭੋਗਤਾਵਾਂ ਨੂੰ 60 ਦਿਨਾਂ ਲਈ ਅਨਲਿਮਟਿਡ ਕਾਲਿੰਗ ਤੇ 2 ਜੀਬੀ ਰੋਜ਼ਾਨਾ ਡਾਟਾ ਦਿੰਦਾ ਹੈ। ਇਸ ਪਲਾਨ ਦੀ ਕੁੱਲ ਵੈਧਤਾ 365 ਦਿਨ ਹੈ।
ਬੀਐਸਐਨਐਲ 398 ਰੁਪਏ ਵਿੱਚ 100 ਮੁਫ਼ਤ ਐਸਐਮਐਸ ਅਤੇ 30 ਦਿਨਾਂ ਦੀ ਵੈਧਤਾ ਦੇ ਨਾਲ ਅਨਲਿਮਟਿਡ ਕਾਲਿੰਗ ਦੀ ਪੇਸ਼ਕਸ਼ ਕਰਦਾ ਹੈ। ਜ਼ਿਕਰਯੋਗ ਹੈ ਕਿ ਬੀਐਸਐਨਐਲ ਦੇ ਇਸ ਪਲਾਨ ਦੇ ਤਹਿਤ ਐਸਐਮਐਸ ਜਾਂ ਵਾਇਸ ਲਾਭਾਂ ਦੀ ਵਰਤੋਂ ਪ੍ਰੀਮੀਅਮ ਨੰਬਰਾਂ, ਅੰਤਰਰਾਸ਼ਟਰੀ ਨੰਬਰਾਂ ਤੇ ਹੋਰ ਚਾਰਜ ਯੋਗ ਸ਼ੌਰਟਕੋਡਸ ਲਈ ਨਹੀਂ ਕੀਤੀ ਜਾ ਸਕਦੀ।
Manish
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BSNL, Mobile phone, Phonecalls