How To Make Relationship Strong: ਸਾਡੇ ਭਾਰਤੀ ਸਮਾਜ ਵਿੱਚ ਪੱਛਮੀ ਸੱਭਿਆਚਾਰ ਦੀ ਤਰ੍ਹਾਂ ਲਵ ਮੈਰਿਜ ਦਾ ਚਲਨ ਘੱਟ ਹੈ। ਇੱਥੇ ਜ਼ਿਆਦਾਤਰ ਵਿਆਗ ਅਰੇਂਜ ਮੈਰਿਜ ਦੇ ਰੂਪ ਵਿੱਚ ਹੁੰਦੇ ਹਨ। ਅਜਿਹੇ ਵਿੱਚ ਜਦੋਂ ਕੋਈ ਕੁੜੀ ਵਿਆਹ ਕਰਵਾ ਕੇ ਤੁਹਾਡੇ ਲਈ ਆਪਣਾ ਸਭ ਕੁੱਝ ਛੱਡ ਕੇ ਆਉਂਦੀ ਹੈ ਤਾਂ ਤੁਹਾਨੂੰ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਉਸ ਦਾ ਸਾਥ ਦਿਓ। ਲੜਕੀਆਂ ਲਈ ਨਵੀਂ ਥਾਂ ਨਵੇਂ ਲੋਕ ਤੇ ਬਿਲਕੁਲ ਨਵਾਂ ਮਹੋਲ ਦੇਖ ਕੇ ਖੁਦ ਨੂੰ ਐਡਸਟ ਕਰਨ ਵਿੱਚ ਕੁੱਝ ਦਿੱਕਰ ਆ ਸਕਦੀ ਹੈ ਪਰ ਇੱਕ ਚੰਗੇ ਜੀਵਨ ਸਾਥੀ ਦੀ ਰੋਲ ਅਦਾ ਕਰਦੇ ਹੋਏ ਤੁਸੀਂ ਇਹ ਦੱਕਤਾਂ ਨੂੰ ਘੱਟ ਕਰ ਸਕਦੇ ਹੋ। ਜੇ ਤੁਸੀਂ ਇੱਕ ਦੂਜੇ ਨੂੰ ਵਿਆਹ ਤੋਂ ਪਹਿਲਾਂ ਤੋਂ ਜਾਣਦੇ ਹੋ ਜਾਂ ਤੁਹਾਡੀ ਅਰੇਂਜ ਮੈਰਿਜ ਹੋਈ ਹੈ, ਇਨ੍ਹਾਂ ਦੋਵਾਂ ਸਥਿਤੀਆਂ ਵਿੱਚ ਅਸੀਂ ਤੁਹਾਡੇ ਲਈ ਕੁੱਝ ਟਿਰਸ ਲੈ ਕੇ ਆਏ ਹਾਂ ਜੋ ਤੁਹਾਨੂੰ ਤੁਹਾਡੀ ਘਰਵਾਲੀ ਦੀ ਮਦਦ ਕਰਨ ਵਿੱਚ ਕੰਮ ਆਉਣਗੇ।
ਘਰਵਾਲੀ ਦੇ ਯਤਨਾਂ ਦੀ ਸ਼ਲਾਘਾ ਕਰੋ : ਦੇਖੋ, ਜਦੋਂ ਕੁੜੀ ਆਪਣਾ ਘਰ ਛੱਡ ਤੇ ਸਾਰੇ ਐਸ਼-ਓ-ਆਰਾਮ ਛੱਡ ਕੇ ਆਉਂਦੀ ਹੈ ਤਾਂ ਉਸ ਨੂੰ ਤੁਹਾਡੇ ਤੋਂ ਕੁੱਝ ਉਮੀਦਾਂ ਹੁੰਦੀਆਂ ਹਨ, ਇਸ ਲਈ ਜੇ ਤੁਹਾਡੀ ਘਰਵਾਲੀ ਨਵੇਂ ਘਰ ਦੇ ਜੀਆਂ ਨਾਲ ਘੁਲਮਿਲ ਰਹੀ ਹੈ ਤਾਂ ਉਸ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰੋ।
ਆਪਣੀ ਘਰਵਾਲੀ ਦੇ ਸਭ ਤੋਂ ਚੰਗੇ ਦੋਸਤ ਬਣੋ : ਵਿਆਹ ਤੋਂ ਬਾਅਦ ਤੁਹਾਨੂੰ ਆਪਣੇ ਪਾਰਟਨਰ ਦੇ ਬੈਸਟ ਫਰੈਂਡ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਤੁਹਾਨੂੰ ਆਪਣੇ ਮਨ ਦੀ ਸਾਰੀ ਗੱਲ ਦੱਸ ਸਕੇ ਅਤੇ ਉਹ ਇਕੱਲਾ ਮਹਿਸੂਸ ਨਾ ਕਰੇ।
ਘਰਵਾਲੀ ਉੱਤੇ ਦਿਓ ਪੂਰਾ ਧਿਆਨ : ਤੁਹਾਡਾ ਘਰ ਅਤੇ ਪਰਿਵਾਰ ਵਿੱਚ ਹਰ ਕੋਈ ਤੁਹਾਡੇ ਸਾਥੀ ਲਈ ਨਵੇਂ ਹਨ। ਸ਼ੁਰੂਆਤ ਵਿੱਚ ਆਪਣੇ ਮਨ ਨੂੰ ਆਪਣੇ ਘਰ ਤੋਂ ਦੂਰ ਰੱਖਣਾ ਥੋੜਾ ਮੁਸ਼ਕਲ ਹੋ ਸਕਦਾ ਹੈ, ਇਸ ਲਈ ਤੁਹਾਨੂੰ ਆਪਣਾ ਪੂਰਾ ਧਿਆਨ ਆਪਣੀ ਘਰਵਾਲੀ ਵੱਲ ਦੇਣਾ ਚਾਹੀਦਾ ਹੈ।
ਕੋਈ ਵੀ ਚੀਜ਼ ਥੋਪਣ ਦੀ ਥਾਂ ਸਮਝਾਓ: ਵਿਆਹ ਤੋਂ ਬਾਅਦ ਸ਼ੁਰੂਆਤ 'ਚ ਕਈ ਰਸਮਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਨਿਭਾਉਣ 'ਚ ਤੁਹਾਨੂੰ ਆਪਣੇ ਪਾਰਟਨਰ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਤੌਰ-ਤਰੀਕੇ ਸਿਰਫ ਸਮਝਾਉਣੇ ਹਨ ਨਾ ਕਿ ਉਨ੍ਹਾਂ ਨੂੰ ਥੋਪਣਾ ਹੈ। ਤੁਹਾਨੂੰ ਸ਼ੁਰੂ ਵਿੱਚ ਉਨ੍ਹਾਂ ਉੱਤੇ ਜ਼ਿਆਦਾ ਜ਼ਿੰਮੇਵਾਰੀਆਂ ਨਹੀਂ ਪਾਉਣੀਆਂ ਚਾਹੀਦੀਆਂ ਅਤੇ ਉਨ੍ਹਾਂ ਨੂੰ ਆਪਣੇ ਘਰ ਦੇ ਸਾਰੇ ਮੈਂਬਰਾਂ ਅਤੇ ਤਰੀਕਿਆਂ ਬਾਰੇ ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, Live-in relationship, Relationship, Relationship Tips, Relationships, Space in a Relationship