ਨਵੀਂ ਦਿੱਲੀ : ਭਾਰਤੀ ਕਾਰ ਨਿਰਮਾਤਾ ਕੰਪਨੀ Mahindra ਜੂਨ 'ਚ ਆਪਣੇ SUV ਮਾਡਲਾਂ 'ਤੇ 46,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਸ ਆਫਰ ਵਿੱਚ ਨਕਦ ਛੋਟ, ਕਾਰਪੋਰੇਟ ਆਫਰਸ, ਐਕਸਚੇਂਜ ਬੋਨਸ ਅਤੇ ਮੁਫਤ ਉਪਕਰਣ ਵੀ ਸ਼ਾਮਲ ਹਨ। ਇਹ ਆਫਰ Scorpio, XUV300, Bolero, Bolero Neo ਅਤੇ Marazzo 'ਤੇ ਉਪਲਬਧ ਹਨ।
Mahindra XUV300 : XUV300 'ਤੇ 46,000 ਰੁਪਏ ਤੱਕ ਦਾ ਸਭ ਤੋਂ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਹੈ। SUV 1.2-ਲੀਟਰ ਟਰਬੋ-ਪੈਟਰੋਲ ਇੰਜਣ ਅਤੇ 1.5-ਲੀਟਰ ਡੀਜ਼ਲ ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ। ਦੋਨਾਂ ਇੰਜਣਾਂ ਲਈ ਮੈਨੂਅਲ ਅਤੇ ਆਟੋਮੈਟਿਕ AMT ਗਿਅਰਬਾਕਸ ਵੀ ਮੌਜੂਦ ਹਨ। ਸੁਰੱਖਿਆ ਦੇ ਲਿਹਾਜ਼ ਨਾਲ, ਇਸ ਨੂੰ 5-ਸਟਾਰ GNCAP ਰੇਟਿੰਗ ਮਿਲੀ ਹੈ। ਇਸ ਦੇ ਕੈਬਿਨ 'ਚ ਕਈ ਲਗਜ਼ਰੀ ਫੀਚਰਸ ਮੌਜੂਦ ਹਨ। ਕੰਪਨੀ ਜਲਦ ਹੀ XUV300 ਦਾ Sportz ਮਾਡਲ ਲਾਂਚ ਕਰ ਸਕਦੀ ਹੈ।
Mahindra Scorpio : ਮਹਿੰਦਰਾ ਜਲਦ ਹੀ ਨਵੀਂ Mahindra Scorpio-N ਨੂੰ ਲਾਂਚ ਕਰਨ ਜਾ ਰਹੀ ਹੈ, ਪਰ ਮੌਜੂਦਾ ਸਕਾਰਪੀਓ ਦੀ ਵਿਕਰੀ ਨਵੇਂ ਮਾਡਲ ਨਾਲ ਜਾਰੀ ਰਹੇਗੀ। ਇਸ ਨੂੰ ਸਕਾਰਪੀਓ ਕਲਾਸਿਕ ਕਿਹਾ ਜਾਵੇਗਾ। ਸਕਾਰਪੀਓ ਨੂੰ ਸਿਰਫ 140hp, 2.2-ਲੀਟਰ ਡੀਜ਼ਲ ਇੰਜਣ ਨਾਲ ਮੈਨੂਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਦੇ ਇੰਟੀਰੀਅਰ ਨੂੰ ਬਹੁਤ ਜ਼ਿਆਦਾ ਐਰਗੋਨੋਮਿਕ ਤੌਰ 'ਤੇ ਵਿਵਸਥਿਤ ਨਹੀਂ ਕੀਤਾ ਗਿਆ ਹੈ। ਸਕਾਰਪੀਓ ਵੇਰੀਐਂਟ ਦੇ ਆਧਾਰ 'ਤੇ 34,000 ਰੁਪਏ ਤੱਕ ਦੇ ਵੱਧ ਤੋਂ ਵੱਧ ਆਫਰ ਮਿਲ ਰਹੇ ਹਨ।
Mahindra Marazzo : Mahindra Marazzo ਨੇ ਨਵੇਂ ਅਤੇ ਜ਼ਿਆਦਾ ਫੀਚਰਸ ਵਾਲੀ MPVs ਦੇ ਮੁਕਾਬਲੇ ਇਸ ਵੇਰੀਐਂਟ ਵਿੱਚ ਆਪਣੀ ਪ੍ਰਸਿੱਧੀ ਗੁਆ ਦਿੱਤੀ ਹੈ, ਪਰ ਇਹ ਭਾਰਤ ਵਿੱਚ 20 ਲੱਖ ਰੁਪਏ ਦੇ ਹੇਠਾਂ ਆਉਣ ਵਾਲੀ ਇੱਕਮਾਤਰ ਡੀਜ਼ਲ-MPV ਹੈ। ਇਹ 7- ਅਤੇ 8-ਸੀਟਰ ਸੰਰਚਨਾ ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ 123hp, 1.5-ਲੀਟਰ ਡੀਜ਼ਲ ਇੰਜਣ ਮਿਲਦਾ ਹੈ। ਇਸ ਵਿੱਚ ਆਰਾਮਦਾਇਕ ਇੰਟੀਰੀਅਰ ਮਿਲਗਾ ਹੈ। Marazzo ਦੇ ਖਰੀਦਦਾਰ ਇਸ ਦੇ ਅਲੱਗ-ਅਲੱਗ ਵੇਰੀਐਂਟ 'ਤੇ 40,000 ਰੁਪਏ ਤੱਕ ਦੇ ਲਾਭ ਲੈ ਸਕਦੇ ਹਨ।
Mahindra Bolero ਤੇ Bolero Neo : ਬੋਲੇਰੋ ਭਾਵੇਂ ਹੁਣ ਕਈ ਸਾਲ ਪੁਰਾਣੀ ਹੋ ਗਈ ਹੈ, ਪਰ ਇਹ ਅਜੇ ਵੀ ਮਹਿੰਦਰਾ ਦੇ ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ ਵਿੱਚੋਂ ਇੱਕ ਹੈ। ਇਹ 75hp, 1.5-ਲੀਟਰ ਡੀਜ਼ਲ ਇੰਜਣ ਦੇ ਨਾਲ ਆਉਂਦੀ ਹੈ। ਇਸ ਦੀ ਲੰਬਾਈ 4 ਮੀਟਰ ਤੋਂ ਘੱਟ ਹੈ, ਫਿਰ ਵੀ ਇਸ ਵਿੱਚ ਸੱਤ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਬੋਲੇਰੋ ਦੇ ਖਰੀਦਦਾਰ ਸਾਰੇ ਵੇਰੀਐਂਟਸ 'ਤੇ 17,000 ਰੁਪਏ ਤੱਕ ਦੇ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਬੋਲੇਰੋ ਨਿਓ 'ਤੇ 14 ਹਜ਼ਾਰ ਰੁਪਏ ਤੱਕ ਦੀ ਛੋਟ ਦਾ ਫਾਇਦਾ ਲੈ ਸਕਦੇ ਹੋ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Mahindra