Home /News /lifestyle /

Health Tips: ਸ਼ੂਗਰ ਤੇ ਦੰਦਾਂ ਦੀਆਂ ਸਮੱਸਿਆਵਾਂ ਲਈ ਫ਼ਾਇਦੇਮੰਦ ਹੈ ਬਰਬੇਰੀ, ਜਾਣੋ ਇਸਦੇ ਲਾਭ

Health Tips: ਸ਼ੂਗਰ ਤੇ ਦੰਦਾਂ ਦੀਆਂ ਸਮੱਸਿਆਵਾਂ ਲਈ ਫ਼ਾਇਦੇਮੰਦ ਹੈ ਬਰਬੇਰੀ, ਜਾਣੋ ਇਸਦੇ ਲਾਭ

Health Tips: ਸ਼ੂਗਰ ਤੇ ਦੰਦਾਂ ਦੀਆਂ ਸਮੱਸਿਆਵਾਂ ਲਈ ਫ਼ਾਇਦੇਮੰਦ ਹੈ ਬਰਬੇਰੀ, ਜਾਣੋ ਇਸਦੇ ਲਾਭ

Health Tips: ਸ਼ੂਗਰ ਤੇ ਦੰਦਾਂ ਦੀਆਂ ਸਮੱਸਿਆਵਾਂ ਲਈ ਫ਼ਾਇਦੇਮੰਦ ਹੈ ਬਰਬੇਰੀ, ਜਾਣੋ ਇਸਦੇ ਲਾਭ

ਬਰਬੇਰੀ (barberries) ਇੱਕ ਫ਼ਲ ਹੈ, ਜੋ ਕਿ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਬਰਬੇਰੀ ਦੇ ਦਰੱਖਤ 'ਤੇ ਲਾਲ ਰੰਗ ਦੀਆਂ ਛੋਟੀਆਂ ਬੇਰੀਆਂ ਲਗਦੀਆਂ ਹਨ। ਇਨ੍ਹਾਂ ਨੂੰ ਅਨੇਕ ਬਿਮਾਰੀਆਂ ਦੀ ਦਵਾਈ ਵਜੋਂ ਵਰਤਿਆ ਜਾਂਦਾ ਹੈ। ਇਨ੍ਹਾਂ ਦਾ ਸੁਆਦ ਥੋੜ੍ਹਾ ਖੱਟਾ ਅਤੇ ਮਸਾਲੇਦਾਰ ਹੁੰਦਾ ਹੈ। ਇਨ੍ਹਾਂ ਨੂੰ ਕੱਚਾ ਖਾਧਾ ਜਾ ਸਕਦਾ ਹੈ। ਇਸ ਤੋਂ ਬਿਨ੍ਹਾਂ ਜੈਮ ਆਦਿ ਵਿਚ ਮਿਲਾ ਕੇ ਵੀ ਇਨ੍ਹਾਂ ਦਾ ਸੇਵਨ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

Health Tips: ਬਰਬੇਰੀ (barberries) ਇੱਕ ਫ਼ਲ ਹੈ, ਜੋ ਕਿ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਬਰਬੇਰੀ ਦੇ ਦਰੱਖਤ 'ਤੇ ਲਾਲ ਰੰਗ ਦੀਆਂ ਛੋਟੀਆਂ ਬੇਰੀਆਂ ਲਗਦੀਆਂ ਹਨ। ਇਨ੍ਹਾਂ ਨੂੰ ਅਨੇਕ ਬਿਮਾਰੀਆਂ ਦੀ ਦਵਾਈ ਵਜੋਂ ਵਰਤਿਆ ਜਾਂਦਾ ਹੈ। ਇਨ੍ਹਾਂ ਦਾ ਸੁਆਦ ਥੋੜ੍ਹਾ ਖੱਟਾ ਅਤੇ ਮਸਾਲੇਦਾਰ ਹੁੰਦਾ ਹੈ। ਇਨ੍ਹਾਂ ਨੂੰ ਕੱਚਾ ਖਾਧਾ ਜਾ ਸਕਦਾ ਹੈ। ਇਸ ਤੋਂ ਬਿਨ੍ਹਾਂ ਜੈਮ ਆਦਿ ਵਿਚ ਮਿਲਾ ਕੇ ਵੀ ਇਨ੍ਹਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਵਿਚ ਕਈ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਸ਼ੂਗਰ, ਕੋਲੈਸਟ੍ਰੋਲ, ਇਨਫੈਕਸ਼ਨ ਆਦਿ ਦੇ ਇਲਾਜ ਵਿਚ ਮਦਦਗਾਰ ਹੋ ਸਕਦੇ ਹਨ। ਚੰਗੀ ਗੱਲ ਇਹ ਹੈ ਕਿ ਇਸ ਫ਼ਲ ਵਿਚ ਪੌਸ਼ਟਿਕ ਤੱਤ ਵੀ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਇਸ ਕਾਰਨ ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਇਸ ਵਿਚ ਕਈ ਐਂਟੀ-ਆਕਸੀਡੈਂਟ ਵੀ ਹੁੰਦੇ ਹਨ ਜੋ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਇਹ ਫਲ ਦੰਦਾਂ ਦੀ ਸਿਹਤ ਲਈ ਵੀ ਬਹੁਤ ਵਧੀਆ ਹੈ ਅਤੇ ਡਾਇਰੀਆ, ਮੈਟਾਬੋਲਿਕ ਸਿੰਡਰੋਮ ਵਰਗੀਆਂ ਸਮੱਸਿਆਵਾਂ ਨੂੰ ਵੀ ਇਸ ਨਾਲ ਠੀਕ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਬਰਬੇਰੀ ਦੇ ਅਨੇਕ ਫ਼ਾਇਦਿਆਂ ਬਾਰੇ-

ਬਰਬੇਰੀ ਦੇ ਸਿਹਤ ਲਈ ਲਾਭ


  • ਇਹ ਦਸਤ ਨੂੰ ਠੀਕ ਕਰਨ ਵਿਚ ਵੀ ਮਦਦਗਾਰ ਹੈ। ਇਸ ਦਾ ਸੇਵਨ ਕਰਨ ਨਾਲ ਇਨਫੈਕਸ਼ਨ ਅਤੇ ਡਾਇਰੀਆ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

  • ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ ਹੈ ਅਤੇ ਮੈਟਾਬੋਲਿਕ ਸਿੰਡਰੋਮ ਤੋਂ ਵੀ ਬਚਾਉਂਦਾ ਹੈ, ਜਿਸ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।

  • ਇਹ ਹਾਈ ਬਲੱਡ ਸ਼ੂਗਰ ਲੈਵਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਇਹ ਹਾਰਮੋਨ ਇਨਸੁਲਿਨ ਪ੍ਰਤੀ ਸੈੱਲਾਂ ਦੀ ਪ੍ਰਤੀਕ੍ਰਿਆ ਨੂੰ ਨਿਯਮਤ ਕਰਨ ਵਿੱਚ ਮਦਦ ਕਰਦਾ ਹੈ।

  • ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਦੰਦਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਤੇ ਦੰਦਾਂ ਦੀ ਸੋਜ ਨੂੰ ਠੀਕ ਕਰਨ ਵਿਚ ਵੀ ਮਦਦਗਾਰ ਹੁੰਦੇ ਹਨ।

  • ਇਸ ਦੇ ਬਹੁਤ ਸਾਰੇ ਕੈਂਸਰ ਵਿਰੋਧੀ ਪ੍ਰਭਾਵ ਵੀ ਹਨ ਜੋ ਕੈਂਸਰ ਦੇ ਜੋਖਮ ਨੂੰ ਕਾਫ਼ੀ ਘੱਟ ਕਰ ਸਕਦੇ ਹਨ। ਇਸਦੇ ਨਾਲ ਹੀ ਇਹ ਸੈੱਲਾਂ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ।

  • ਇਹ ਸਕਿਨ ਲਈ ਵੀ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਵਿਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਕਿਨ ਐਕਨੇ ਪਿੰਪਲ ਨਹੀਂ ਹੋਣ ਦਿੰਦੇ।

Published by:rupinderkaursab
First published:

Tags: Life, Lifestyle