• Home
  • »
  • News
  • »
  • lifestyle
  • »
  • BUSINESS AUTO BRITISH MINI COOPERS ELECTRIC CAR TO HIT INDIAN ROADS SOON FIND OUT PRICE AND FEATURES GH KS

ਭਾਰਤੀ ਸੜਕਾਂ 'ਤੇ ਛੇਤੀ ਦੌੜੇਗੀ ਬ੍ਰਿਟਿਸ਼ MINI Cooper ਦੀ ਇਲੈਕਟ੍ਰਿਕ ਕਾਰ, ਜਾਣੋ ਕੀਮਤ ਤੇ ਖੂਬੀਆਂ

ਮਿਨੀ ਕੂਪਰ ਇਲੈਕਟ੍ਰਿਕ ਨੂੰ ਭਾਰਤ 'ਚ 2021 ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। MINI ਦੀ ਇਹ ਨਵੀਂ ਕਾਰ ਕੰਪਨੀ ਦੀ ਮਸ਼ਹੂਰ ਮਿਨੀ ਕੂਪਰ ਵਰਗੀ ਹੈ। ਇਸ ਦੀ ਲੁੱਕ ਵੀ ਮਿਨੀ ਕੂਪਰ ਨਾਲ ਮਿਲਦੀ-ਜੁਲਦੀ ਹੈ।

  • Share this:
MINI Cooper SE electric car: ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ MINI ਜਲਦ ਹੀ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਾਂਚ ਕਰਨ ਜਾ ਰਹੀ ਹੈ। ਮਿਨੀ ਕੂਪਰ ਨੇ ਆਪਣੀ ਨਵੀਂ ਇਲੈਕਟ੍ਰਿਕ ਕਾਰ ਦਾ ਟੀਜ਼ਰ ਜਾਰੀ ਕੀਤਾ ਹੈ। MINI ਇੰਡੀਆ ਨੇ ਵੀ ਆਪਣੇ ਟਵਿੱਟਰ ਪਲੇਟਫਾਰਮ 'ਤੇ ਨਵੀਂ ਕਾਰ ਦਾ ਟੀਜ਼ਰ ਜਾਰੀ ਕੀਤਾ ਹੈ। ਟੀਜ਼ਰ ਰਿਲੀਜ਼ ਕਰਦੇ ਸਮੇਂ ਲਿਖਿਆ ਹੈ - "ਇਹ ਹੈ ਫਿਊਚਰ। ਕੀ ਤੁਸੀ ਤਿਆਰ ਹੋ?"।

ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਵੀ ਇਹ ਸੰਦੇਸ਼ ਦਿੱਤਾ ਹੈ ਕਿ ਜਲਦ ਹੀ ਕੰਪਨੀ ਇਲੈਕਟ੍ਰਿਕ ਮਿਨੀ ਕੂਪਰ ਲਾਂਚ ਕਰਨ ਜਾ ਰਹੀ ਹੈ। ਜਦੋਂ ਤੋਂ ਇਸ ਟੀਜ਼ਰ ਨੂੰ ਭਾਰਤੀ ਮੀਡੀਆ ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ MINI ਕੰਪਨੀ ਆਪਣੀ ਨਵੀਂ ਕਾਰ MINI Cooper SE ਇਲੈਕਟ੍ਰਿਕ ਕਾਰ ਨੂੰ ਭਾਰਤ 'ਚ ਜਲਦ ਹੀ ਲਾਂਚ ਕਰੇਗੀ।

ਇਨ੍ਹਾਂ ਖੂਬੀਆਂ ਨਾਲ ਲੈਸ ਹੋਵੇਗੀ MINI Cooper SE ਇਲੈਕਟ੍ਰਿਕ :ਦੱਸਿਆ ਜਾ ਰਿਹਾ ਹੈ ਕਿ ਮਿਨੀ ਕੂਪਰ ਇਲੈਕਟ੍ਰਿਕ ਨੂੰ ਭਾਰਤ 'ਚ 2021 ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। MINI ਦੀ ਇਹ ਨਵੀਂ ਕਾਰ ਕੰਪਨੀ ਦੀ ਮਸ਼ਹੂਰ ਮਿਨੀ ਕੂਪਰ ਵਰਗੀ ਹੈ। ਇਸ ਦੀ ਲੁੱਕ ਵੀ ਮਿਨੀ ਕੂਪਰ ਨਾਲ ਮਿਲਦੀ-ਜੁਲਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਾਰ 32.6kWh ਦੀ ਬੈਟਰੀ ਨਾਲ ਲੈਸ ਹੈ। ਇਸ 'ਚ ਲੱਗੀ ਮੋਟਰ 184 PS ਦੀ ਪਾਵਰ ਅਤੇ 270 Nm ਦਾ ਟਾਰਕ ਜਨਰੇਟ ਕਰਦੀ ਹੈ। ਸਿੰਗਲ ਚਾਰਜ 'ਤੇ ਇਸ ਦੀ ਰੇਂਜ 235-270 ਕਿਲੋਮੀਟਰ ਦੱਸੀ ਜਾ ਰਹੀ ਹੈ।

ਇਸ ਇਲੈਕਟ੍ਰਿਕ ਹੈਚਬੈਕ ਕਾਰ ਨੂੰ 0 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ 3.9 ਸੈਕਿੰਡ ਦਾ ਸਮਾਂ ਲੱਗਦਾ ਹੈ। ਬੈਟਰੀ ਦੇ ਚਾਰਜਿੰਗ ਟਾਈਮ ਦੀ ਗੱਲ ਕਰੀਏ ਤਾਂ ਮਿੰਨੀ ਕੂਪਰ ਇਲੈਕਟ੍ਰਿਕ ਨੂੰ 11kW ਦੇ ਚਾਰਜਰ ਨਾਲ 0 ਤੋਂ 80 ਫੀਸਦੀ ਤੱਕ ਚਾਰਜ ਹੋਣ 'ਚ ਢਾਈ ਘੰਟੇ ਲੱਗਦੇ ਹਨ। ਇਸ ਨੂੰ 50 kW DC ਫਾਸਟ ਚਾਰਜਰ ਨਾਲ 35 ਮਿੰਟਾਂ 'ਚ 0 ਤੋਂ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।

MINI Cooper SE ਇਲੈਕਟ੍ਰਿਕ ਦੀ ਕੀਮਤ: ਡਿਊਲ ਟੋਨ ਬਾਡੀ ਦੇ ਨਾਲ ਕਾਰ 'ਚ ਫਾਕਸ ਗ੍ਰਿਲਸ ਦਿੱਤੀ ਗਈ ਹੈ। ਇਸ 'ਚ ਫਰੰਟ ਗ੍ਰਿਲ ਦੀ ਬਜਾਏ ਇਕ ਸਮੂਥ ਪੈਨਲ ਫਿੱਟ ਕੀਤਾ ਗਿਆ ਹੈ। ਇਸ ਦਾ ਪਿਛਲਾ ਡਿਜ਼ਾਈਨ ਵੀ ਮਿਨੀ ਕੂਪਰ ਵਰਗਾ ਹੀ ਹੈ। ਕਾਰ ਦੇ ਪਿਛਲੇ ਹਿੱਸੇ 'ਚ ਬ੍ਰਿਟਿਸ਼ ਯੂਨੀਅਨ ਜੈਕ ਡਿਜ਼ਾਈਨ ਵਾਲੇ ਟੇਲਲੈਂਪਸ ਦਿੱਤੇ ਗਏ ਹਨ। ਕਾਰ 'ਚ 17 ਇੰਚ ਦੇ ਅਲਾਏ ਵ੍ਹੀਲ ਦਿੱਤੇ ਗਏ ਹਨ। ਕਾਰ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਪਰ ਬਾਜ਼ਾਰ ਮਾਹਿਰ ਮਿੰਨੀ ਕੂਪਰ ਇਲੈਕਟ੍ਰਿਕ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਮੰਨ ਰਹੇ ਹਨ।
Published by:Krishan Sharma
First published:
Advertisement
Advertisement